ਸਿੱਧੂ ਮੂਸੇਵਾਲਾ ਕਤਲ ਮਾਮਲਾ- ਸੀਕਰ 'ਚ ਬਣਿਆ ਪਲਾਨ, 7 ਦਿਨ ਦੀ ਰੇਕੀ ਪਿੱਛੋਂ 5 ਸ਼ੂਟਰਾਂ ਨੇ ਕੀਤੀ ਹੱਤਿਆ

ਚੰਡੀਗੜ੍ਹ-ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਵਿਚ ਜੁਟੀ ਪੁਲਿਸ ਨੂੰ ਅਹਿਮ ਇਨਪੁਟ ਮਿਲੇ ਹਨ

ਚੰਡੀਗੜ੍ਹ-ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਵਿਚ ਜੁਟੀ ਪੁਲਿਸ ਨੂੰ ਅਹਿਮ ਇਨਪੁਟ ਮਿਲੇ ਹਨ। ਪਤਾ ਲੱਗਾ ਹੈ ਕਿ ਰਾਜਸਥਾਨ ਦੇ ਸੀਕਰ ਵਿਚ ਕਤਲ ਦਾ ਪਲਾਨ ਤਿਆਰ ਕਰਕੇ 7 ਦਿਨ ਤੱਕ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ। 7 ਹਮਲਾਵਰਾਂ ਵਿਚ 5 ਸ਼ਾਰਪ ਸ਼ੂਟਰ ਸਨ। ਤਲਵੰਡੀ ਸਾਬੋ ਅਤੇ ਸੀਕਰ ਤੋਂ ਲਿਆਂਦੀ ਗਈ ਗੱਡੀ ਵਰਤੀ ਗਈ। ਇਕ ਕਾਤਲ ਰਾਜਸਥਾਨ ਅਤੇ ਹੋਰ ਪੰਜਾਬ ਦੇ ਸਨ। ਪੁਲਿਸ ਦੀਆਂ 25 ਟੀਮਾਂ ਪੰਜਾਬ, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਵਿਚ ਛਾਪੇਮਾਰੀ ਕਰ ਰਹੀ ਹੈ। ਸ਼ੂਟਰਸ ਨੂੰ 15 ਦਿਨ ਪਹਿਲਾਂ ਹਥਿਆਰ ਮਿਲੇ ਸਨ। ਬੋਲੈਰੋ ਸੀਕਰ ਤੋਂ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਦਿਵਾਈ। ਮਨਪ੍ਰੀਤ ਸਿੰਘ ਨੇ ਕੋਰੋਲਾ ਦੇ ਕੇ ਇਕ ਹਫਤੇ ਵਿਚ ਵਾਪਸ ਦੇਣ ਨੂੰ ਕਿਹਾ ਸੀ। ਮੂਸੇਵਾਲਾ ਦੀ ਥਾਰ ਨੂੰ ਟੱਕਰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਬੋਨਟ 'ਤੇ ਚੜ੍ਹ ਕੇ ਗੋਲੀਆਂ ਚਲਾਈਆਂ ਸਨ। ਮੂਸੇਵਾਲਾ ਦੀ ਥਾਰ ਨਾਲ ਟੱਕਰ ਕਾਰਣ ਹਮਲਾਵਰਾਂ ਦੀ ਕੋਰੋਲਾ ਦਾ ਦਰਵਾਜ਼ਾ ਖਰਾਬ ਹੋ ਗਿਆ ਸੀ। ਇਸ ਲਈ ਹਮਲਾਵਰ ਰਸਤੇ ਵਿਚ ਗੱਡੀ ਛੱਡ ਕੇ ਧਰਮਕੋਟ ਤੋਂ ਆਲਟੋ ਖੋਹ ਕੇ ਫਰਾਰ ਹੋਏ। ਬੋਲੈਰੋ ਵਿਚ ਸਵਾਰ ਹਮਲਾਵਰ ਵੀ ਵਾਹਨ ਛੱਡ ਕੇ ਵੱਖਰੇ ਰਸਤੇ ਭੱਜੇ। ਹਮਲਾਵਰ ਕਈ ਦਿਨ ਤੋਂ ਮੂਸੇਵਾਲਾ ਦੀ ਮੂਵਮੈਂਟ 'ਤੇ ਨਜ਼ਰ ਰੱਖ ਰਹੇ ਸਨ। 
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀਕੇ ਭਾਵੜਾ ਨੇ ਬੁੱਧਵਾਰ ਨੂੰ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਮਜ਼ਬੂਤ ਅਤੇ ਪੁਨਰਗਠਨ ਕੀਤਾ।
ਹੁਣ, ਛੇ ਮੈਂਬਰੀ ਐਸਆਈਟੀ ਵਿੱਚ ਇੱਕ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀਏਪੀ ਜਸਕਰਨ ਸਿੰਘ ਅਤੇ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੂਰਾ ਸਮੇਤ ਦੋ ਨਵੇਂ ਮੈਂਬਰ ਹੋਣਗੇ। ਜਦਕਿ ਐਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ।
ਲਾਰੈਂਸ ਬਿਸ਼ਨੋਈ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਵਕੀਲ ਅੱਜ ਦੁਪਹਿਰ 2 ਵਜੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ 'ਤੇ ਸੁਣਵਾਈ ਦੀ ਮੰਗ ਕਰਨਗੇ।
ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉਸ ਦੀ ਹਿਰਾਸਤ ਪੰਜਾਬ/ਦੂਜੇ ਰਾਜ ਦੀ ਪੁਲਿਸ ਨੂੰ ਨਾ ਦਿੱਤੀ ਜਾਵੇ। ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਬਿਸ਼ਨੋਈ ਨੇ ਐਨਆਈਏ ਕੋਰਟ ਵਿਚ ਪਟੀਸ਼ਨ ਪਾਈ ਸੀ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਨਾਲ ਦੀ ਨਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।
ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਚ ਜਲ ਪ੍ਰਵਾਹਿਤ ਕੀਤੀਆਂ ਗਈਆਂ ਹਨ। ਸ਼ੁਭਦੀਪ ਦੀ ਮਾਂ ਬੋਲੀ 6 ਦੇ ਸਾਡੇ ਪੁੱਤਰ ਦੇ ਦੁਸ਼ਮਨਾਂ ਨੇ ਰਾਖ ਦੀ ਢੇਰੀ ਬਣਾ ਦਿੱਤੀ। ਜਿਨ੍ਹਾਂ ਦੀਆਂ ਅੱਖਾਂ ਵਿਚ ਉਹ ਚੁਭਦਾ ਸੀ, ਹੁਣ ਉਹ ਸਭ ਲੋਕ ਮਜ਼ੇ ਦੀ ਨੀਂਦ ਸੌ ਸਕਦੇ ਹਨ। ਉਥੇ ਹੀ ਪਿਤਾ ਬਲਕਾਰ ਨੇ ਪੁੱਤਰ ਦੀਆਂ ਅਸਥੀਆਂ ਨੂੰ ਸੀਨੇ ਨਾਲ ਲਗਾਈ ਰੱਖਿਆ। 
ਬੁਲੇਟ ਪਰੂਫ ਫਾਰਚੂਨਰ ਦੀ ਅਗਲੀ ਸੀਟ 'ਤੇ ਸਿੱਧੂ ਮੂਸੇਵਾਲਾ ਅਕਸਰ ਖੁਦ ਬੈਠਦਾ ਸੀ। ਅੱਜ ਇਸੇ ਗੱਡੀ ਵਿਚ ਉਨ੍ਹਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਲਿਜਾ ਕੇ ਜਲ ਪ੍ਰਵਾਹਿਤ ਕੀਤੀਆਂ ਗਈਆਂ। ਗੱਡੀ ਦੇ ਅੱਗੇ ਦੀ ਸੀਟ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਰੱਖੀ ਗਈ। ਅੰਤਿਮ ਅਰਦਾਸ ਅਤੇ ਭੋਗ 8 ਜੂਨ ਨੂੰ ਹੋਵੇਗਾ।
ਮਾਨਸਾ ਦੇ ਪਿੰਡ ਜਵਾਹਰਕੇ ਵਿਚ ਸਿੱਧੂ ਮੂਸੇਵਾਲਾ 'ਤੇ ਹਮਲੇ ਵਿਚ ਜ਼ਖਮੀ ਦੋ ਸਾਥੀਆਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ। ਦੋਹਾਂ ਨੇ ਮਾਨਸਾ ਪੁਲਿਸ ਨੂੰ ਦੱਸਿਆ ਕਿ ਸ਼ੁਭਦੀਪ ਦੀ ਮਾਸੀ ਦੇ ਘਰ ਜਾਂਦੇ ਸਮੇਂ 2 ਗੱਡੀਆਂ ਨੂੰ ਦੇਖ ਕੇ ਕਿਹਾ ਲੱਗਦਾ ਹੈ ਫੈਨ ਫੋਟੋ ਖਿਚਵਾਉਣ ਲਈ ਪਿੱਛੇ ਲੱਗੇ ਹੋਏ ਹਨ। ਕੋਈ ਖਾਲੀ ਥਾਂ ਦੇਖ ਕੇ ਗੱਡੀ ਸਾਈਡ 'ਤੇ ਲਗਾਉਂਦੇ ਹਾਂ। ਪਿੱਛੋਂ ਗੱਡੀਆਂ ਕਾਫੀ ਤੇਜ਼ੀ ਨਾਲ ਆ ਰਹੀਆਂ ਸਨ। ਸਿੱਧੂ ਨੂੰ ਡਰ ਸੀ ਕਿ ਅਚਾਨਕ ਗੱਡੀ ਰੋਕਣ ਨਾਲ ਕਿਤੇ ਐਕਸੀਡੈਂਟ ਨਾ ਹੋ ਜਾਵੇ। 
ਪੁਲਿਸ ਨੇ ਜ਼ਖਮੀਆਂ ਨੂੰ ਸੀਸੀਟੀਵੀ ਦੀਆਂ 9 ਫੁਟੇਜ ਦਿਖਾਈਆਂ ਹਨ। ਇਨ੍ਹਾਂ ਵਿਚ ਗੱਡੀਆਂ ਢਾਬੇ 'ਤੇ ਬੈਠੇ ਕੁਝ ਲੋਕਾਂ ਅਤੇ ਕੁਝ ਹੋਰ ਫੁਟੇਜ ਸ਼ਾਮਲ ਹਨ। ਸੂਤਰਾਂ ਮੁਤਾਬਕ ਜ਼ਖਮੀਆਂ ਨੇ 6 ਲੋਕਾਂ ਦੀ ਪਛਾਣ ਕੀਤੀ ਹੈ। ਦੋਹਾਂ ਜ਼ਖਮੀਆਂ ਦਾ ਹਾਲਚਾਲ ਜਾਨਣ ਲਈ ਬੁੱਧਵਾਰ ਨੂੰ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਐੱਮ.ਐੱਲ.ਏ. ਗੁਰਪ੍ਰੀਤ ਸਿੰਘ ਡੀ.ਐੱਮ.ਸੀ ਹਸਪਤਾਲ ਪਹੁੰਚੇ। ਬੋਲੇ ਸੀ.ਐੱਮ. ਭਗਵੰਤ ਮਾਨ ਨਾਲ ਗੱਲ ਹੋਈ ਹੈ। ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਕਰਵਾਏਗੀ।

Get the latest update about punjab news, check out more about latest news, truescoop news & Sidhu moosewala

Like us on Facebook or follow us on Twitter for more updates.