ਕਿਸਾਨੀ ਮੋਰਚੇ ਵਿਚ ਪੰਜਾਬੀਆਂ ਦਾ ਹੌਂਸਲਾ ਵਧਾਉਣ ਲਈ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਨਵਾਂ ਗੀਤ ਰਿਲੀਜ਼ ਹੋਇਆ ਹੈ। ‘ਪੰਜਾਬ (ਮਾਈ ਮਦਰਲੈਂਡ)’ ਦੇ ਨਾਂ ਤੋਂ ਇਹ ਗੀਤ ਯੂਟਿਊਬ ’ਤੇ ਰਿਲੀਜ਼ ਹੋਇਆ ਹੈ। ਗੀਤ ’ਚ ਕਿਸਾਨ ਅੰਦੋਲਨ ਤੇ ਪੰਜਾਬੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹੀ ਨਹੀਂ, ਯੂਟਿਊਬ ’ਤੇ ਇਹ ਗੀਤ ਨੰਬਰ 2 ’ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ 4.5 ਲੱਖ ਤੋਂ ਵੱਧ ਲਾਈਕਸ ਤੇ 77,855 ਕੁਮੈਂਟਸ ਮਿਲ ਚੁੱਕੇ ਹਨ। ਗੀਤ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਿੱਧੂ ਮੂਸੇ ਵਾਲਾ ਨੇ ਲਿਖੇ ਹਨ ਤੇ ਕੰਪੋਜ਼ ਤੇ ਕੰਸੈਪਟ ਵੀ ਸਿੱਧੂ ਦਾ ਹੀ ਹੈ। ਗੀਤ ਨੂੰ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦਾ ਸੋਸ਼ਲ ਮੀਡੀਆ ਦੇ ਨਾਲ-ਨਾਲ ਸਿੱਧੂ ਮੂਸੇ ਵਾਲਾ ਜ਼ਮੀਨੀ ਪੱਧਰ ’ਤੇ ਵੀ ਸਮਰਥਨ ਕਰ ਰਹੇ ਹਨ। ਸਮੇਂ-ਸਮੇਂ ’ਤੇ ਸਿੱਧੂ ਮੂਸੇ ਵਾਲਾ ਕਿਸਾਨ ਅੰਦੋਲਨ ’ਚ ਸ਼ਿਰਕਤ ਕਰਕੇ ਸੇਵਾ ’ਚ ਹੱਥ ਵੰਡਾਉਂਦੇ ਹਨ।
Get the latest update about Sidhu Musewala, check out more about Punjab My Motherland & new song
Like us on Facebook or follow us on Twitter for more updates.