ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, 'ਮੈਨੂੰ ਮੇਰੇ ਪੁੱਤ ਦੀ ਮੌਤ ਦਾ ਇਨਸਾਫ ਦਿੱਤਾ ਜਾਵੇ'

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚਿਠੀ 'ਚ ਲਿਖਿਆ ਕਿ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਸਦਾ ਪੁੱਤਰ ਸ਼ੁੱਭਦੀਪ ਸਿੰਘ ਹਮੇਸ਼ਾ ਲਈ ਸਾਡੇ ਕੋਲੋਂ ਚਲਾ ਗਿਆ...

ਮਾਨਸਾ- ਸਿੱਧੂ ਮੂਸੇ ਵਾਲਾ ਦੀ ਹੱਤਿਆ ਤੋਂ ਬਾਅਦ ਜਿਥੇ ਹਰ ਇਕ ਪੰਜਾਬੀ ਦਾ ਦਿਲ ਰੋ ਰਿਹਾ ਹੈ, ਸਿੱਧੂ ਦਾ ਪਰਿਵਾਰ ਵੀ ਇਸ ਵੇਲੇ ਸਦਮੇ 'ਚ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਠੀ ਲਿਖੀ ਹੈ ਤੇ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗਿਆ ਹੈ। ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਨੇ ਸਰਕਾਰ ਦੀਆਂ ਨਾਕਾਮੀਆਂ ਨੂੰ ਸਿੱਧੂ ਦੀ ਹੱਤਿਆ ਦੀ ਵਜ੍ਹਾ ਦੱਸਿਆ ਹੈ। 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ  ਮੂਸੇਵਾਲਾ ਨੇ ਚਿਠੀ 'ਚ ਲਿਖਿਆ ਕਿ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਸਾਡਾ ਪੁੱਤਰ ਸ਼ੁੱਭਦੀਪ ਸਿੰਘ ਹਮੇਸ਼ਾ ਲਈ ਸਾਡੇ ਕੋਲੋਂ ਚਲਾ ਗਿਆ। ਸ਼ੁੱਭਦੀਪ ਦੀ ਮਾਂ ਮੇਰੇ ਕੋਲੋਂ ਪੁੱਛਦੀ ਹੈ ਕਿ ਮੇਰਾ ਪੁੱਤ ਕਿਥੇ ਹੈ?ਅਤੇ ਕਦੋਂ ਘਰ ਵਾਪਿਸ ਆਵੇਗਾ? ਮੈਂ ਉਸ ਨੂੰ ਕੀ ਜਵਾਬ ਦੇਵਾਂ? ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ। ਉਨ੍ਹਾਂ ਅਗੇ ਕਿਹਾ ਕਿ ਮੇਰੇ ਪਰਿਵਾਰ ਨੂੰ ਇਨਸਾਫ ਦਿਵਾਉਂਣ ਲਈ ਮੇਰੀ ਬੇਨਤੀ ਹੈ ਕਿ- ਇਸ ਕੇਸ ਦੀ ਇਨਕੁਆਰੀ ਮਾਨਯੋਗ ਹਾਈਕੋਰਟ ਦੇ ਸੀਨੀਅਰ ਜੱਜ ਤੋਂ ਕਰਵਾਈ ਜਾਵੇ। ਪੰਜਾਬ ਸਰਕਾਰ ਇਸ ਇਨਕੁਆਰੀ 'ਚ CBI ਅਤੇ NIA ਦੇ ਸਹਿਯੋਗ ਨੂੰ ਯਕੀਨੀ ਬਣਾਵੇ। ਉਨ੍ਹਾਂ ਅਫਸਰਾਂ ਦੀ ਜਵਾਬਦੇਹੀ ਤਹਿ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਪੁੱਤ ਦੀ ਸਿਕਿਓਰਿਟੀ ਦੀ ਸਮੀਖਿਆ ਕੀਤੀ ਅਤੇ ਸਿਕਿਓਰਿਟੀ ਵਾਪਸ ਲੈਣ ਦੇ ਆਰਡਰ ਨੂੰ ਜਨਤਕ ਕੀਤਾ। ਮੇਰੇ ਪੁੱਤ ਨੇ ਪੂਰੀ ਮਿਹਨਤ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਹੈ। ਪਰ DGP ਪੰਜਾਬ ਨੇ ਮੇਰੇ ਪੁੱਤ ਦੀ ਮੌਤ ਨੂੰ ਗੈਂਗਵਾਰ ਨਾਲ ਜੋੜ ਕੇ ਪੇਸ਼ ਕੀਤਾ। ਇਸ ਲਈ ਮੇਰੀ ਬੇਨਤੀ ਹੈ ਕਿ DGP ਜਨਤਕ ਤੌਰ ਤੇ ਮਾਫੀ ਮੰਗਣ, ਇਨਸਾਫ ਦੀ ਉਮੀਦ ਕਰਦਾ ਬਲਕੌਰ ਸਿੰਘ ਸਿੱਧੂ  ਮੂਸੇਵਾਲਾ।       
  

Get the latest update about SIDHU MOSEWALA MURDER, check out more about SIDHU MOOSE WALA JUSTICE, SIDHU MUSEWALA & SIDHU MOOSE WALA FATHERS LETTER TO CM

Like us on Facebook or follow us on Twitter for more updates.