ਵਿਵਾਦ 'ਚ ਘਿਰੇ ਸਿੱਧੂ ਮੂਸੇਵਾਲਾ ਦਾ ਆਇਆ ਬਿਆਨ ਕਿਹਾ :ਪੰਜਾਬ ਦੇ ਲੋਕਾਂ ਲਈ ਜੇਲ੍ਹ ਜਾਣਾ ਪਿਆ ਤਾਂ ਚਲਾ ਜਾਵਾਂਗਾ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਚ ਵਰਤੇ ਗਏ ਸ਼ਬਦ ਗਦਾਰ ਨੂੰ ਲੈ ਕੇ ਮੁੜ ਚਰਚਾ 'ਚ ਨੇ। ਇਸ ਤੇ ਆਪ ਪਾਰਟੀ ਵਲੋਂ ਵੀ ਸਿੱਧੂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿਹਾ ਜਾ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਚ ਵਰਤੇ ਗਏ ਸ਼ਬਦ ਗਦਾਰ ਨੂੰ ਲੈ ਕੇ ਮੁੜ ਚਰਚਾ 'ਚ ਨੇ।  ਇਸ ਤੇ ਆਪ ਪਾਰਟੀ ਵਲੋਂ ਵੀ ਸਿੱਧੂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਗਦਾਰ ਕਿਹਾ ਹੈ। ਜਿਥੇ ਆਪ ਆਗੂ ਜਾ ਹੋਰ ਵਿਰੋਧੀ ਧਿਰ ਦੇ ਲੋਕ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਹਾਰ ਦੀ ਬੋਖਲਾਹਟ ਦਸ ਰਹੇ ਨੇ ਹੁਣ ਇਸ ਮਾਮਲੇ ਤੇ ਸਿੱਧੂ ਮੂਸੇਵਾਲਾ ਨੇ ਵੀ ਬਿਆਨ ਦਿਤੇ ਹਨ। ਇਕ ਚੈਨਲ ਨਾਲ ਇੰਟਰਵਿਓ ਦੇ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਗੀਤ ਵਿੱਚ ਮੈਂ ਕਿਸੇ ਨੂੰ ਗੱਦਾਰ ਨਹੀਂ ਕਿਹਾ ਬਲਕਿ ਲੋਕਾਂ ਨੂੰ ਸਵਾਲ ਪੁੱਛੇ ਹਨ। ਆਮ ਆਦਮੀ ਪਾਰਟੀ ਨੇ ਮੇਰੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ ਪਰ ਪਾਣੀ ਦੇ ਮੁੱਦੇ, ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ 'ਤੇ ਕੋਈ ਗੱਲ ਨਹੀਂ ਕੀਤੀ।

ਸਿੱਧੂ ਨੇ ਇੰਟਰਵਿਓ 'ਚ ਕਿਹਾ ਕਿ ਸੀਐੱਮ ਭਗਵੰਤ ਮਾਨ ਮੇਰੇ ਵੱਡੇ ਭਰਾ ਵਾਂਗ ਹੈ, ਮੈਂ ਵੀ ਗੀਤ ਵਿੱਚ ਕਿਹਾ ਹੈ ਕਿ ਸਰਕਾਰ ਲੋਕਾਂ ਵੱਲੋਂ ਚੁਣੀ ਗਈ ਹੈ, ਇਸ ਲਈ ਲੋਕਾਂ ਨੂੰ ਸਰਕਾਰ ’ਤੇ ਭਰੋਸਾ ਕਰਨਾ ਚਾਹੀਦਾ ਹੈ। ਮੇਰੇ 'ਤੇ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਮੈਂ ਹਾਰ ਬਰਦਾਸ਼ਤ ਨਹੀਂ ਕਰ ਸਕਿਆ। ਮੈਨੂੰ ਪਤਾ ਸੀ ਕਿ ਚੋਣਾਂ ਵਿੱਚ ਜਿੱਤ-ਹਾਰ ਹੋਵੇਗੀ। ਮੈਂ ਕਾਂਗਰਸ 'ਚ ਰਹਾਂਗਾ ਜਾਂ ਨਹੀਂ, ਫਿਲਹਾਲ ਕੁਝ ਨਹੀਂ ਕਹਿ ਸਕਦਾ ਸਿੱਧੂ ਮੂਸੇਵਾਲਾ ਨੇ ਅਗੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਿਤ ਲਈ ਬੋਲਦੇ ਰਹਿਣਗੇ ਤੇ ਪੰਜਾਬ ਹਿਤ ਲਈ ਅਵਾਜ ਚੁੱਕਣੇ। ਜੇ ਉਸ ਲਈ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਉਹ ਚਲਾ ਜਾਵੇਗਾ।  

 
ਦੱਸ ਦੇਈਇ ਕਿ  ਸਿੱਧੂ ਮੂਸੇਵਾਲਾ (Sidhu Moosewala) ਨੇ ਆਪਣੇ ਹੀ ਅੰਦਾਜ਼ 'ਚ ਗੀਤ ਜਾਰੀ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ 'ਤੇ ਚੁੱਪੀ ਤੋੜੀ ਹੈ। ਗਾਇਕ ਨੇ ਇਸ ਗੀਤ ਰਾਹੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਮਾਨਸਾ ਵਿਧਾਨ ਸਭਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਸੀ। ਮਾਨਸਾ ਵਿਧਾਨ ਸਭਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Get the latest update about scapegoat, check out more about cm bhagwant mann, sidhu moosewala, sidhu moosewala new song & congress party

Like us on Facebook or follow us on Twitter for more updates.