ਪੰਜਾਬ ਕੈਬਨਿਟ ਮੀਟਿੰਗ 'ਚ ਗੈਰ-ਮੌਜੂਦ ਰਹੇ ਸਿੱਧੂ, ਪ੍ਰੈੱਸ ਕਾਨਫਰੰਸ ਰਾਹੀਂ ਕੱਢੀ ਭੜਾਸ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਕੈਬਨਿਟ...

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਕੈਬਨਿਟ ਮੀਟਿੰਗ 'ਚ ਸ਼ਾਮਲ ਨਾ ਹੋ ਕੇ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਵਿਰੁੱਧ ਮੋਰਚਾ ਖੋਲ੍ਹਿਆ ਅਤੇ ਦੋਸ਼ ਲਗਾਇਆ ਕਿ ਉਹ ਸਿਆਵੀ ਵਿਗਿਆਨ ਦੇ ਸਟੂਡੈਂਟ ਰਹੇ ਹਨ। ਹਰ ਵਾਰ ਉਨ੍ਹਾਂ ਦੇ ਹੀ ਵਿਭਾਗ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ।

ਆਖਿਰ ਕਿਉਂ ਪੰਜਾਬ ਕੈਬਨਿਟ ਮੀਟਿੰਗ 'ਚ ਨਹੀਂ ਪਹੁੰਚੇ 'ਸਿੱਧੂ'

ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇੱਜ਼ਤ ਅਤੇ ਆਪਣਾ ਨਾਂ ਸਭ ਤੋਂ ਪਿਆਰਾ ਹੈ ਅਤੇ ਉਹ ਕਦੇ ਵੀ ਇਸ 'ਤੇ ਦਾਗ ਨਹੀਂ ਲੱਗਣ ਦੇਣਗੇ। ਸਿੱਧੂ ਨੇ ਕਿਹਾ ਕਿ ਕੈਪਟਨ ਉਨ੍ਹਾਂ ਤੋਂ ਵੱਡੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਕਹਿਣਾ ਹੈ, ਸੱਦ ਕੇ ਕਹਿਣ। ਵਿਸ਼ਵਾਸ 'ਤੇ ਹੀ ਰਿਸ਼ਤੇ ਚੱਲਦੇ ਹਨ ਅਤੇ ਉਹ ਸਾਰੇ ਕਾਂਗਰਸੀਆਂ ਦੀ ਇੱਜ਼ਤ ਕਰਦੇ ਹਨ ਅਤੇ ਹਰ ਵਾਰ ਇਹੀ ਕਹਿੰਦੇ ਹਨ ਕਿ ਉਨ੍ਹਾਂ ਦੀ ਲੜ੍ਹਾਈ ਵਿਰੋਧੀਆਂ ਨਾਲ ਹੈ ਕਿਉਂਕਿ ਆਪਣਿਆ ਨਾਲ ਕਦੇ ਲੜਿਆ ਨਹੀਂ ਜਾਂਦਾ।

ਕੀ ਪੰਜਾਬ ਕੈਬਨਿਟ 'ਚ ਸ਼ਾਮਲ ਹੋਣਗੇ ਸਿੱਧੂ?

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਕੈਪਟਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਠਹਿਰਾਇਆ ਜਾਂਦਾ ਰਿਹਾ ਹੈ ਅਤੇ ਕੁਝ ਲੋਕ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਕੈਪਟਨ ਵਲੋਂ ਪੰਜਾਬ 13 ਮਿਸ਼ਨ ਦੀ ਅਸਫਲਤਾ ਦਾ ਠੀਕਰਾ ਸਿੱਧੂ ਦੇ ਸਿਰ ਮੜਣ ਤੋਂ ਬਾਅਦ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹ ਪਾਰਟੀ ਦੇ ਕਿਸੇ ਨੇਤਾ ਦੇ ਵਿਰੁੱਧ ਨਹੀਂ ਬੋਲੇ ਉਹ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਅਤੇ ਸੁਖਬੀਰ ਵਿਰੁੱਧ ਬੋਲੇ ਹਨ ਅਤੇ ਬੋਲਦੇ ਰਹਿਣਗੇ।

Get the latest update about Punjabi Government News, check out more about , True Scoop News, Punjab Cabinet Meeting & Navjot Singh Sidhu

Like us on Facebook or follow us on Twitter for more updates.