ਕੀ ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਦੇ ਅਗਲੇ CM?

ਆਮ ਆਦਮੀ ਪਾਰਟੀ ਦੀ ਦਿੱਲੀ 'ਚ ਜਿੱਤ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਹ ਚਰਚਾ ਜ਼ੋਰ ਫੜ੍ਹ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਅਗਲੀਆਂ ਚੋਣਾਂ 'ਚ ਸੀ.ਐੱਮ ਦਾ ਚਿਹਰਾ ਬਣ ਸਕਦੇ ਹਨ। ਕਾਂਗਰਸ...

ਜਲੰਧਰ— ਆਮ ਆਦਮੀ ਪਾਰਟੀ ਦੀ ਦਿੱਲੀ 'ਚ ਜਿੱਤ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਹ ਚਰਚਾ ਜ਼ੋਰ ਫੜ੍ਹ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਅਗਲੀਆਂ ਚੋਣਾਂ 'ਚ ਸੀ.ਐੱਮ ਦਾ ਚਿਹਰਾ ਬਣ ਸਕਦੇ ਹਨ। ਕਾਂਗਰਸ ਵਿੱਚ ਵੀ ਇਕ ਧੜਾ ਇਹ ਚਾਹੁੰਦਾ ਹੈ ਕਿ ਅਗਲੀਆਂ 2022 ਦੀਆਂ ਚੋਣਾਂ 'ਚ ਸਿੱਧੂ ਨੂੰ ਕਾਂਗਰਸ ਦੇ ਮੁੱਖ ਮੰਤਰੀ ਦੇ ਤੌਰ 'ਤੇ ਪੇਸ਼ ਕੀਤਾ ਜਾਵੇ ਪਰ ਇਸ ਧੜੇ ਨੂੰ ਜ਼ਿਆਦਾ ਸਮਰਥਕ ਪ੍ਰਾਪਤ ਨਹੀਂ ਹੈ। ਹਾਲੇ ਵੀ ਕਾਂਗਰਸ ਦੇ 60 ਦੇ ਕਰੀਬ ਐੱਮ.ਐੱਲ.ਏ ਕੈਪਟਨ ਨਾਲ ਹਨ। ਉਹ ਕਿਸੇ ਵੀ ਕੀਮਤ 'ਤੇ ਸਿੱਧੂ ਦੇ ਨਾਂ 'ਤੇ ਸਹਿਮਤ ਨਹੀਂ ਹੋਣਗੇ। ਇੱਥੇ ਦੱਸਣਯੋਗ ਹੈ ਕਿ ਅਪ੍ਰੈਲ 'ਚ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੋਣੀ ਹੈ।

ਅੱਜ ਦਾ ਦਿਨ ਟਕਸਾਲੀ ਦਲ ਲਈ ਰਿਹਾ ਮਾੜਾ, ਅਜਨਾਲਾ ਪਿਓ–ਪੁੱਤਰ ਨੇ ਦਿੱਤਾ ਵੱਡਾ ਝਟਕਾ

ਜੇਕਰ ਰਾਹੁਲ ਜਾਂ ਪ੍ਰਿਯੰਕਾ ਦੇ ਹੱਥ ਕਮਾਨ ਆਉਂਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਕਿ ਕਾਂਗਰਸ ਹਾਈ ਕਮਾਨ ਦਾ ਝੁਕਾਅ ਇਕ ਵਾਰ ਫਿਰ ਸਿੱਧੂ ਵੱਲ ਹੋਵੇ ਅਤੇ ਸਿੱਧੂ ਨੂੰ ਕੋਈ ਜ਼ਿੰਮੇਦਾਰੀ ਮਿਲੇ ਪਰ ਵਰਤਮਾਨ 'ਚ ਅਜਿਹਾ ਨਹੀਂ ਲੱਗਦਾ ਕਿ ਕਾਂਗਰਸ 'ਚ ਕੈਪਟਨ ਦੀ ਥਾਂ ਸਿੱਧੂ ਲਈ ਅਜਿਹਾ ਕੁਝ ਕੀਤਾ ਜਾਵੇਗਾ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਆਪ ਦੀ ਨਜ਼ਰ ਵੀ ਸਿੱਧੂ 'ਤੇ ਹੈ। ਪਿਛਲੀਆਂ ਚੋਣਾਂ 'ਚ ਵੀ ਕਿਸੇ ਦੇ ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਕਰਕੇ ਆਪ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ ਸੀ। ਇਹ ਗਲਤੀ ਆਪ ਮੁੜ ਦੁਹਰਾਉਣਾ ਨਹੀਂ ਚਾਵੇਗੀ। ਇਸ ਲਈ ਇਹ ਸੰਭਾਵਨਾ ਵੀ ਹੈ ਕਿ 'ਆਪ' ਸਿੱਧੂ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਪੇਸ਼ ਕਰ ਸਕਦੀ ਹੈ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਜ਼ਿਕਰਯੋਗ ਹੈ ਕਿ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਚੁੱਪ ਹਨ। ਦਿੱਲੀ ਚੋਣਾ ਪ੍ਰਚਾਰ 'ਚ ਵੀ ਉਹ ਨਹੀਂ ਗਏ। ਹਾਲਾਂਕਿ ਉਹ ਆਪਣੇ ਹਲਕੇ ਦੇ ਸਾਰੇ ਕੰੰਮ ਕਰਵਾ ਰਹੇ ਹਨ ਅਤੇ ਉਥੋਂ ਦੇ ਲੋਕਾਂ ਨੂੰ ਵੀ ਮਿਲ ਰਹੇ ਹਨ। ਸਿੱਧੂ ਸਿਆਸੀ ਤੌਰ 'ਤੇ ਆਪਣੇ ਹਲਕੇ 'ਚ ਕਾਫੀ ਐਕਟਿਵ ਹਨ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਿੱਧੂ ਜਲਦ ਹੀ ਵਾਪਸੀ ਕਰਨਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਸਿੱਧੂ ਨੂੰ ਆਪ ਨੇ ਪੇਸ਼ ਕੀਤਾ ਤਾਂ ਪੰਜਾਬ ਦੀਆਂ ਚੋਣਾਂ ਕਾਫੀ ਦਿਲਚਸਪ ਹੋ ਜਾਣਗੀਆਂ।

'ਕੋਰੋਨਾਵਾਇਰਸ' ਦੇ ਡਰ ਕਰਕੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ

Get the latest update about AAP, check out more about Navjot Singh Sidhu, News In Punjabi, Punjab News & Punjab Next CM

Like us on Facebook or follow us on Twitter for more updates.