ਰੋਸ ਪ੍ਰਦਰਸ਼ਨ ਦੌਰਾਨ ਸਿੱਧੂ ਨੇ ਸੀਐੱਮ ਮਾਨ ਤੇ ਚੁੱਕੇ ਸਵਾਲ, ਕਿਹਾ: ਸੀਐੱਮ ਮਾਨ ਦੀਆਂ ਘੋਸ਼ਣਾਵਾਂ ਦੀ ਕਿਥੇ ਹੈ ਨੋਟੀਫਿਕੇਸ਼ਨ

ਅੱਜ ਰੋਪੜ 'ਚ ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪੇਸ਼ੀ ਦੇ ਦੌਰਾਨ ਪੰਜਾਬ ਕਾਂਗਰਸ ਦੇ ਵੱਡੇ ਆਗੂ ਸਮਰਥਨ ਲਈ ਇਕੱਠਾ ਹੋਏ ਜਿਸ 'ਚ ਨਵਜੋਤ ਸਿੱਧੂ, ਰਾਜਾ ਵੜਿੰਗ, ਪ੍ਰਤਾਪ ਬਾਜਵਾ ਸ਼ਾਮਿਲ ਸਨ, ਇਸ ਮੌਕੇ ਤੇ ਕੰਗਰੀ ਆਗੂਆਂ ਦੀ ਆਪਸੀ ਫੁੱਟ ਸਾਫ ਨਜ਼ਰ ਆਈ ਕਿਉਂਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਬਾਕੀ ਕਾਂਗਰਸੀਆਂ...

ਅੱਜ ਰੋਪੜ 'ਚ ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪੇਸ਼ੀ ਦੇ ਦੌਰਾਨ ਪੰਜਾਬ ਕਾਂਗਰਸ ਦੇ ਵੱਡੇ ਆਗੂ ਸਮਰਥਨ ਲਈ ਇਕੱਠਾ ਹੋਏ ਜਿਸ 'ਚ ਨਵਜੋਤ ਸਿੱਧੂ, ਰਾਜਾ ਵੜਿੰਗ, ਪ੍ਰਤਾਪ ਬਾਜਵਾ ਸ਼ਾਮਿਲ ਸਨ, ਇਸ ਮੌਕੇ ਤੇ ਕੰਗਰੀ ਆਗੂਆਂ ਦੀ ਆਪਸੀ ਫੁੱਟ ਸਾਫ ਨਜ਼ਰ ਆਈ ਕਿਉਂਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਬਾਕੀ ਕਾਂਗਰਸੀਆਂ ਤੋਂ ਅਲਗ ਬੈਠੇ ਤੇ  ਕਿਸੇ ਨੂੰ ਮਿਲੇਵੀ ਨਹੀਂ । ਇਸ ਦੌਰਾਨ ਸਿੱਧੂ ਸੀਐੱਮ ਭਗਵੰਤ ਮਾਨ 'ਤੇ ਜੰਮ ਕੇ ਬਰਸੇ। ਸਿੱਧੂ ਨੇ ਸਵਾਲ ਕੀਤਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤਾ ਸੀ, ਕੀ ਉਸ ਨੂੰ ਨੋਟੀਫਾਈ ਕੀਤਾ ਗਿਆ ਸੀ? ਸਿੱਧੂ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਬਰਗਾੜੀ ਨੂੰ 24 ਘੰਟਿਆਂ 'ਚ ਕਿਉਂ ਨਹੀਂ ਮਿਲਿਆ ਇਨਸਾਫ? ਹਰੇ ਸਿਆਹੀ ਵਾਲੀ ਕਲਮ ਕਿੱਥੇ ਹੈ? 


ਇਸ ਮੌਕੇ ਤੇ ਸਿੱਧੂ ਨੇ ਕਿਹਾ ਕਿ ਪਤਾ ਨਹੀਂ ਕਿਸ ਹਾਲਤ ਵਿੱਚ ਭਗਵੰਤ ਮਾਨ ਅੰਗੂਠਾ ਲੈ ਕੇ ਦਿੱਲੀ ਆਏ ਸਨ। ਪੰਜਾਬ ਇੱਕ ਸੰਪੂਰਨ ਸੂਬਾ ਹੈ, ਇਸਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਗੁਲਾਮ ਬਣਾ ਦਿੱਤਾ ਗਿਆ ਹੈ। ਅੱਜ ਗੱਲ ਕਰਦੇ ਹਾਂ ਦਿੱਲੀ ਮਾਡਲ ਦੀ। ਭਗਵੰਤ ਮਾਨ 8 ਸਾਲ ਸੰਸਦ ਮੈਂਬਰ ਰਹੇ, ਉਹ ਉਸ ਸਮੇ ਮੁਹੱਲਾ ਕਲੀਨਿਕ ਕਿਉਂ ਨਹੀਂ ਗਏ। ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਭੁੱਲ ਗਿਆ ਹੈ। ਅਸੀਂ ਸਵਾਲ ਪੁੱਛ ਰਹੇ ਹਾਂ, ਅਸੀਂ ਜਵਾਬ ਦੇਣਾ ਹੈ। ਜਦੋਂ ਅਸੀਂ ਗਲਤੀ ਕੀਤੀ ਤਾਂ ਲੋਕਾਂ ਨੇ ਸਾਨੂੰ ਸਜ਼ਾ ਦਿੱਤੀ।

ਨਵਜੋਤ ਸਿੱਧੂ ਨੇ ਕੱਲ੍ਹ ਪੰਜਾਬ ਅਤੇ ਦਿੱਲੀ ਸਰਕਾਰ ਦੇ ਗਿਆਨ ਵੰਡ ਸਮਝੌਤੇ 'ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਸਿੱਧੂ ਨੂੰ ਤਾਅਨਾ ਮਾਰਿਆ ਕਿ ਪਹਿਲਾਂ ਉਹ ਆਪਣੇ ਧੜੇ ਨੂੰ ਕਾਂਗਰਸ ਤੋਂ ਮਾਨਤਾ ਦਿਵਾਉਣ। 

Get the latest update about SIDHU QUESTION TO BHAGWANT MANN, check out more about BHAGWANT MANN, NAVJOT SINGH SIDHU, TRUE SCOOP PUNJABI & AAP

Like us on Facebook or follow us on Twitter for more updates.