ਬੇਅਦਬੀ ਮਾਮਲੇ ਵਿਚ ਬਣੀ ਸਿਟ 'ਤੇ ਸਿੱਧੂ ਨੇ ਚੁੱਕੇ ਸਵਾਲ, ਫਾਸਟ-ਟ੍ਰੈਕ ਅਦਾਲਤ ਸਥਾਪਤ ਕਰਨ ਦੀ ਕੀਤੀ ਅਪੀਲ

ਬੇਅਦਬੀ ਮਾਮਲੇ ਲੰਬਾ ਸਮਾਂ ਲੱਗਣ ਤੇ ਮੁੜ ਤੋਂ ਸਿਟ ਬਣਾਉਣ ਦੇ ਫੈਸਲੇ ਉੱਤੇ ਸਿੱਧੂ ਨੇ ਨਾਰਾਜ਼ਗੀ ਜ਼ਾਹਿਰ ਕੀਤੀ...

ਚੰਡੀਗੜ੍ਹ: ਬੇਅਦਬੀ ਮਾਮਲੇ ਲੰਬਾ ਸਮਾਂ ਲੱਗਣ ਤੇ ਮੁੜ ਤੋਂ ਸਿਟ ਬਣਾਉਣ ਦੇ ਫੈਸਲੇ ਉੱਤੇ ਸਿੱਧੂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸਿਟ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ।

ਸਿੱਧੂ ਨੇ ਆਪਣੀ ਪੋਸਟ ਵਿਚ ਕਿਹਾ ਕਿ ਸਾਡੇ ਸਾਹਮਣੇ ਦੋ ਵਿਕਲਪ ਹਨ... ਜਾਂ ਤਾਂ ਅਸੀਂ ਹਾਈਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਨਿਰਣੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਕਰੀਏ... ਪਰ ਸਮੱਸਿਆ ਫਿਰ ਉਹੀ ਹੈ - “ਨੀਅਤ ਅਤੇ ਜਾਣ-ਬੁੱਝ ਕੇ ਦੇਰੀ।” ਗੱਲ ਹੋਰ ਸਿਟ (SIT) ਬਨਾਉਣ ਦੀ ਨਹੀਂ ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿੱਚ ਬਣੀਆਂ ਸਾਰੀਆਂ ਸਿਟਾਂ (SITs) ਦੀ ਪ੍ਰਾਪਤੀ ਕੀ ਹੈ ? ਇਤਿਹਾਸ ਗਵਾਹ ਹੈ ਕਿ ਇੱਕੋ ਏਜੰਸੀ ਤੋਂ ਦੋਬਾਰਾ ਜਾਂਚ ਕਰਵਾਉਣ ਨਾਲ ਕੇਸ ਕਮਜ਼ੋਰ ਹੁੰਦਾ ਹੈ ਨਾਲ ਹੀ ਦੋਸ਼ੀ ਨੂੰ ਚੁਕੰਨਾ ਹੋਣ ਤੇ ਬਚਣ ਦਾ ਦੂਸਰਾ ਮੌਕਾ ਮਿਲਦਾ ਹੈ... ਫਿਰ ਵੀ ਜੇ ਸਰਕਾਰ ਫ਼ੈਸਲਾ ਲੈਂਦੀ ਹੈ ਤਾਂ ਨਿਰਪੱਖ ਅਤੇ ਸੀਮਿਤ ਸਮੇਂ ਵਿੱਚ ਜਾਂਚ ਕਰਵਾਉਣਾ ਨਿਸ਼ਚਤ ਕਰੇ ਤੇ ਇਸ ਲਈ ਫਾਸਟ-ਟ੍ਰੈਕ ਅਦਾਲਤ ਸਥਾਪਤ ਹੋਵੇ ਜਿੱਥੇ ਰੋਜ਼ ਦੀ ਰੋਜ਼ ਸੁਣਵਾਈ ਹੋਵੇ।

ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਸਭ ਤੋਂ ਮਹੱਤਵਪੂਰਨ ਮੁੱਦੇ ਨੂੰ ਪਹਿਲੇ ਦਿਨ ਤੋਂ ਅਹਿਮੀਅਤ ਦੇਣੀ ਬਣਦੀ ਸੀ। ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਸਾਬਤ ਕਰਨ ਦਾ ਇੱਕੋ ਰਾਹ ਹੁਣ ਬਿਨਾਂ ਦੇਰੀ ਕੀਤਿਆਂ ਭਾਰਤ ਦੇ ਬੇਹਤਰੀਨ ਵਕੀਲਾਂ ਦੀ ਟੀਮ ਨੂੰ ਨਾਲ ਲੈ ਕੇ ਚੱਲਣਾ ਹੈ। ਨਹੀਂ ਤਾਂ ਇਹ ਸਾਨੂੰ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਲੈ ਜਾਵੇਗਾ।

Get the latest update about appeals for setting up fasttrack court, check out more about Sidhu raises questions on seat in contempt case

Like us on Facebook or follow us on Twitter for more updates.