ਅੱਜ ਸਵੇਰ ਤੋਂ ਹੀ ਨਵਜੋਤ ਸਿੰਘ ਸਿੱਧੂ ਤੇ ਜੇਲ੍ਹ ਜਾਨ ਟੀ ਤਲਵਾਰ ਤਿਲਕ ਰਹੀ ਸੀ। ਰੋਡ ਰੇਜ ਮਾਮਲੇ 'ਚ ਫਸੇ ਸਿੱਧੂ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਇਕ ਹਫਤੇ ਲਈ ਆਤਮ ਸਮਰਪਣਦੀ ਇਜਾਜ਼ਤ ਦੇਣ ਨੂੰ ਖਾਰਿਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਸਿੱਧੂ ਦੀ ਗ੍ਰਿਫਤਾਰੀ ਤੈਅ ਸੀ। ਇਸੇ ਦੇ ਹੀ ਚਲਦਿਆ ਹੁਣ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਦੇ ਸੈਸ਼ਨ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਹੈ। ਸਿੱਧੂ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਹੁਣ ਉਸ ਨੂੰ ਇਲਾਜ ਲਈ ਮਾਤਾ ਕੌਸ਼ੱਲਿਆ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਜਾਵੇਗਾ। ਇਹ ਉਹੀ ਜੇਲ੍ਹ ਹੈ ਜਿੱਥੇ ਨਸ਼ਿਆਂ ਦੇ ਮਾਮਲੇ ਵਿੱਚ ਸਿੱਧੂ ਦਾ ਕੱਟੜ ਵਿਰੋਧੀ ਬਿਕਰਮ ਮਜੀਠੀਆ ਬੰਦ ਹੈ।
ਇਹ ਵੀ ਪੜ੍ਹੋ:- ਅੰਮ੍ਰਿਤਸਰ: STF ਪੰਜਾਬ ਦੀ ਵੱਡੀ ਕਾਰਵਾਈ, 8ਵੀਂ ਜਮਾਤ ਦੇ ਵਿਦਿਆਰਥੀ ਸਮੇਤ 4 ਸ਼ੱਕੀ ਵਿਅਕਤੀਆਂ ਨੂੰ ਭਾਰੀ ਵਿਸਫੋਟਕ ਸਮੱਗਰੀ ਨਾਲ ਕੀਤਾ ਕਾਬੂ
ਦਸ ਦਈਏ ਕਿ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਅੱਜ ਕਿਊਰੇਟਿਵ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਸਿੱਧੂ ਦੇ ਵਕੀਲਾਂ ਨੂੰ ਉਮੀਦ ਸੀ ਕਿ ਦੁਪਹਿਰ ਬਾਅਦ ਮੁੜ ਪਟੀਸ਼ਨਕਰਤਾ ਸੁਪਰੀਮ ਕੋਰਟ ਵਿੱਚ ਸੁਣਵਾਈ ਦੀ ਮੰਗ ਕਰਨਗੇ। ਹਾਲਾਂਕਿ ਸੁਪਰੀਮ ਕੋਰਟ 'ਚ ਸੁਣਵਾਈ ਨਹੀਂ ਹੋਈ। ਜੇਕਰ ਸਿੱਧੂ ਅੱਜ ਆਤਮ ਸਮਰਪਣ ਨਹੀਂ ਕਰਦੇ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੀ।
ਸਿੱਧੂ ਨੂੰ ਪਟਿਆਲਾ ਸੈਸ਼ਨ ਕੋਰਟ ਚ ਆਤਮ ਸਮਰਪਣ ਦੇ ਵੇਲੇ ਕਪੜਿਆਂ ਨਾਲ ਭਰੇ ਬੈਗ ਨਾਲ ਦੇਖਿਆ ਗਿਆ। ਸਿੱਧੂ ਨੇ ਇਸ ਦੌਰਾਨ ਕਿਸੇ ਨਾਲ ਹੀ ਕੋਈ ਗੱਲ ਬਾਤ ਨਹੀਂ ਕੀਤੀ ਤੇ ਕਾਗਜ਼ੀ ਕਾਰਵਾਈ ਲਈ ਪਟਿਆਲਾ ਸੈਸ਼ਨ ਕੋਰਟ 'ਚ ਚਲੇ ਗਏ।
Get the latest update about SIDHU IN JAIL, check out more about SIDHU SURRENDER IN PATIALA SESSION COURT, PATIALA SESSION COURT, PUNJAB NEWS & NAVJOT SINGH SIDHU
Like us on Facebook or follow us on Twitter for more updates.