ਸਿੱਧੂ ਦਾ ਟਵਿੱਟਰ ਉੱਤੇ ਇਕ ਹੋਰ ਧਮਾਕਾ, ਕਿਹਾ-'ਜੇਕਰ ਹੁਣ ਨਹੀਂ ਤਾਂ ਕਦੋਂ?'

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ ਨੂੰ ਹਥਿਆਰ ਬਣਾ...

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ ਨੂੰ ਹਥਿਆਰ ਬਣਾਉਂਦੇ ਹੋਏ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਲੋਕਤੰਤਰ ਦਾ ਮਤਲਬ ਹੈ ਕਿ ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਦੋਂ ਸਰਕਾਰੀ ਸਿੱਖਿਆ ਅਸਫ਼ਲ ਹੋਈ ਤਾਂ ਲੋਕਾਂ ਨੇ ਪ੍ਰਾਈਵੇਟ ਦਾ ਰਾਹ ਚੁਣਿਆ।

ਉਨ੍ਹਾਂ ਲਿਖਿਆ ਕਿ ਜਦੋਂ ਜਨਤਕ ਸਿਹਤ ਪ੍ਰਬੰਧ ਅਸਫ਼ਲ ਹੋਏ ਤਾਂ ਲੋਕਾਂ ਨੇ ਸਿਹਤ ਬੀਮੇ ਕਰਵਾਏ। ਨਵਜੋਤ ਸਿੱਧੂ ਨੇ ਲਿਖਿਆ ਕਿ ਜਦੋਂ ਪੀਣਯੋਗ ਪਾਣੀ ਨਾ ਰਿਹਾ ਤਾਂ ਆਰ. ਓ. ਤੇ ਬੋਤਲਬੰਦ ਪਾਣੀ ਦਾ ਅਰਬਾਂ ਦਾ ਉਦਯੋਗ ਪ੍ਰਫੁੱਲਿਤ ਹੋਇਆ ਅਤੇ ਹਵਾ ਪ੍ਰਦੂਸ਼ਿਤ ਹੋਈ ਤਾਂ ਜਿਹੜੇ ਹਵਾ ਖ਼ਰੀਦ ਸਕਦੇ ਸਨ, ਉਨ੍ਹਾਂ ਨੇ ਹਵਾ ਸ਼ੁੱਧ ਕਰਨ ਵਾਲੇ ਯੰਤਰ ਖਰੀਦੇ। ਉਨ੍ਹਾਂ ਲਿਖਿਆ ਕਿ ਅੱਜ ਮਰੀਜ਼ਾਂ ਦੀ ਭੀੜ ਦੇ ਦਬਾਅ ਕਰਕੇ ਨਿੱਜੀ ਹਸਪਤਾਲਾਂ ਦਾ ਵੀ ਸਰਕਾਰੀ ਹਸਪਤਾਲਾਂ ਵਾਲਾ ਹੀ ਹਾਲ ਹੈ।

ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਸਾਨੂੰ ਰਤਾ ਰੁਕ ਕੇ, ਕੁੱਝ ਨਵਾਂ ਸੋਚਣਾ ਪਵੇਗਾ ਅਤੇ ਨਵੀਂ ਲੀਹ 'ਤੇ ਚੱਲਣਾ ਪਵੇਗਾ ਅਤੇ ਜੇਕਰ ਹੁਣ ਨਹੀਂ ਤਾਂ ਕਦੋਂ? ਨਵਜੋਤ ਸਿੰਘ ਸਿੱਧੂ ਨੇ ਅੱਗੇ ਲਿਖਿਆ ਕਿ ਸਾਨੂੰ ਸਰਬੱਤ ਦੇ ਭਲੇ ਲਈ ਕਲਿਆਣਕਾਰੀ ਰਾਜ ਮੁੜ ਸੁਰਜੀਤ ਕਰਨਾ ਹੀ ਪਵੇਗਾ।

ਸਾਡੇ ਸੰਵਿਧਾਨ ਦੇ ਜਜ਼ਬੇ ਦੀ ਬੁਲੰਦ ਆਵਾਜ਼ ਹੈ ਕਿ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਣੀ ਹੀ ਚਾਹੀਦੀ ਹੈ। ਇਹ ਕੁੱਝ ਗਿਣਿਆਂ-ਚੁਣਿਆਂ ਕੋਲ ਗਹਿਣੇ ਨਹੀਂ ਰੱਖੀ ਜਾ ਸਕਦੀ, ਵਪਾਰਕ ਸਵਾਰਥ ਲੋਕ ਹਿੱਤ ਨੂੰ ਕੁਚਲ ਨਹੀਂ ਸਕਦੇ। ਅਖ਼ੀਰ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਵੱਲੋਂ ਭਰੇ ਟੈਕਸ ਉਨ੍ਹਾਂ ਦੇ ਭਲੇ ਦੇ ਰੂਪ 'ਚ ਲੋਕਾਂ ਤੱਕ ਲਾਜ਼ਮੀ ਪਹੁੰਚਣੇ ਚਾਹੀਦੇ ਹਨ।

Get the latest update about Truescoopnews, check out more about Navjot Singh Sidhu, Twitter, Amrinder Singh & Punjab

Like us on Facebook or follow us on Twitter for more updates.