ਪੰਜਾਬ ਪ੍ਰਧਾਨਗੀ ਲਈ ਸਿੱਧੂ ਦੀ ਸਿਆਸਤ, ਲੁਧਿਆਣਾ 'ਚ ਸਹਿਯੋਗੀਆਂ ਨਾਲ ਮੀਟਿੰਗ ਕਰ ਕੀਤਾ 'ਸ਼ਕਤੀ ਪ੍ਰਦਰਸ਼ਨ'

ਕਾਂਗਰਸ ਪਾਰਟੀ 'ਚ ਆਉਣ ਵਾਲੇ ਲੋਕ ਸਭਾ ਦੀਆਂ ਚੋਣਾਂ ਲਈ ਪੰਜਾਬ ਪ੍ਰਧਾਨਗੀ ਤੇ ਵਿਚਾਰ ਹੋਣਾ ਸ਼ੁਰੂ ਹੋ ਗਿਆ...

ਕਾਂਗਰਸ ਪਾਰਟੀ 'ਚ ਆਉਣ ਵਾਲੇ ਲੋਕ ਸਭਾ ਦੀਆਂ ਚੋਣਾਂ ਲਈ ਪੰਜਾਬ ਪ੍ਰਧਾਨਗੀ ਤੇ ਵਿਚਾਰ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਪਾਰਟੀ ਹਾਈ ਕਮਾਨ ਨੂੰ ਤੇਵਰ ਦਸਨੇ ਸ਼ੁਰੂ ਕਰ ਦਿਤੇ ਹਨ ਤੇ ਪ੍ਰਦੇਸ਼ 'ਚ ਸਹਿਯੋਗੀ ਕਾਂਗਰਸੀਆਂ ਨਾਲ ਮਿਲ ਕੇ ਸ਼ਕਤੀ ਪ੍ਰਦਸ਼ਨ ਵੀ ਕਰ ਰਹੇ ਹਨ। ਨਵਜੋਤ ਸਿੱਧੂ ਅੱਜ ਲੁਧਿਆਣਾ 'ਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਸ਼ਕਤੀ ਪ੍ਰਦਰਸ਼ਨ ਕਰਨਗੇ। ਸਿੱਧੂ ਨੇ ਕਰੀਬੀ ਕਾਂਗਰਸੀ ਆਗੂਆਂ ਨੂੰ ਇੱਥੇ ਮੀਟਿੰਗ ਲਈ ਬੁਲਾਇਆ ਹੈ। ਇੱਕ ਹਫ਼ਤੇ ਅੰਦਰ ਸਿੱਧੂ ਸਮਰਥਕਾਂ ਦੀ ਇਹ ਦੂਜੀ ਮੀਟਿੰਗ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਦਾਰੀ ਵਾਪਸ ਲੈਣ ਲਈ ਸਿੱਧੂ ਹਾਈਕਮਾਂਡ ਨੂੰ ਆਪਣੀ ਤਾਕਤ ਦਿਖਾ ਰਹੇ ਹਨ। ਪੰਜਾਬ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਹਾਰ ਹੋਈ ਹੈ। ਹਾਲਾਂਕਿ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਇਸ ਦਾ ਦੋਸ਼ ਚਰਨਜੀਤ ਚੰਨੀ 'ਤੇ ਮੜ੍ਹ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਇਹ ਚੋਣ ਚੰਨੀ ਦੇ 111 ਦਿਨਾਂ ਦੇ ਮੁੱਖ ਮੰਤਰੀ ਕਾਰਜਕਾਲ 'ਤੇ ਲੜੀ ਗਈ ਸੀ। ਚੰਨੀ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਸੀ। ਇਸ ਲਈ ਹਾਰ ਦੀ ਜ਼ਿੰਮੇਵਾਰੀ ਵੀ ਚੰਨੀ ਦੀ ਹੀ ਹੈ।


ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਪਹਿਲਾ ਵੀ ਜਦੋ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਪ੍ਰਧਾਨਗੀ ਲਈ ਮੀਟਿੰਗ ਸਦੀ ਗਈ ਸੀ ਤਾਂ ਅਲਗ ਤੋਂ ਕਾਂਗਰਸੀ ਆਗੂਆਂ ਨਾਲ ਸੁਲਤਾਨਪੁਰ ਲੋਧੀ ਵਿਖੇ ਕਮਰਾ ਬੰਦ ਮੀਟਿੰਗ ਕੀਤੀ ਸੀ। ਜਿੱਥੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਅਤੇ ਬਲਵਿੰਦਰ ਧਾਲੀਵਾਲ ਤੋਂ ਇਲਾਵਾ 20 ਦੇ ਕਰੀਬ ਕਾਂਗਰਸੀ ਆਗੂ ਹਾਜ਼ਰ ਹੋਏ। ਬਾਕੀ ਸਭ ਚੋਣਾਂ ਵਿੱਚ ਹਾਰੇ ਸਨ। ਇਸ ਤੋਂ ਇਲਾਵਾ ਕਈ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੁੰਦਾ ਤਾਂ 'ਆਪ' ਪੰਜਾਬ ਅਤੇ ਖਾਸ ਕਰਕੇ ਮਾਲਵੇ 'ਚ ਸੁਨਾਮੀ ਨੂੰ ਰੋਕ ਸਕਦੀ ਸੀ। ਸਿੱਧੂ ਤੋਂ ਬਾਅਦ ਪੰਜਾਬ ਵਿੱਚ ਖੁਸ਼ਹਾਲੀ ਅਤੇ ਮਾਫੀਆ ਦੇ ਖਾਤਮੇ ਦਾ ਮਾਡਲ ਸਾਹਮਣੇ ਆਇਆ। 

ਮੁਸ਼ਕਿਲ 'ਚ ਸਿੱਧੂ ਦੀ ਕੁਰਸੀ 
 ਹੁਣ ਕਾਂਗਰਸ 'ਚ ਸਿੱਧੂ ਦਾ ਰਾਹ ਆਸਾਨ ਨਹੀਂ ਹੈ। ਸਿੱਧੂ ਨੂੰ ਪ੍ਰਿਅੰਕਾ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਹਾਲਾਂਕਿ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਧੂਰੀ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਮੰਚ 'ਤੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਸੀ। ਇਸ ਤੋਂ ਇਲਾਵਾ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਬਣਾਉਣ ਤੋਂ ਬਾਅਦ ਸਿੱਧੂ ਪ੍ਰਚਾਰ ਤੋਂ ਕਿਨਾਰਾ ਕਰ ਗਏ। ਇਸ ਨੇ ਚੰਨੀ 'ਤੇ ਭਰੋਸਾ ਜਤਾਉਣ ਦੇ ਰਾਹੁਲ ਗਾਂਧੀ ਦੇ ਫੈਸਲੇ ਪ੍ਰਤੀ ਸਿੱਧੂ ਦੇ ਰਵੱਈਏ 'ਤੇ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਸੋਨੀਆ ਗਾਂਧੀ ਪਹਿਲਾਂ ਹੀ ਸਿੱਧੂ ਤੋਂ ਕਾਫੀ ਦੂਰੀ 'ਤੇ ਹੈ।   

Get the latest update about priyanka gandhi, check out more about elections, punjab congress, sonia gandhi & party meeting

Like us on Facebook or follow us on Twitter for more updates.