ਜੇਲ੍ਹ 'ਚ ਸਿੱਧੂ ਦੀ ਖਾਸ ਖਾਤਿਰਦਾਰੀ! ਬੈਰਕ ਦੇ ਬਾਹਰ ਤਾਇਨਾਤ ਕੀਤੇ 5 ਟ੍ਰੇਨਡ ਵਾਰਡਰ

ਬੀਤੇ ਦਿਨ ਸੁਪਰੀਮ ਕੋਰਟ ਵਲੋਂ 1988 ਦੇ ਮਾਮਲੇ ਵਿਚ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਦੇ ਬੈਰਕ ਨੰਬਰ 10 ਵਿਚ ਰੱਖਿ...

ਪਟਿਆਲਾ- ਬੀਤੇ ਦਿਨ ਸੁਪਰੀਮ ਕੋਰਟ ਵਲੋਂ 1988 ਦੇ ਮਾਮਲੇ ਵਿਚ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਦੇ ਬੈਰਕ ਨੰਬਰ 10 ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸੁਰੱਖਿਆ ਦੇ ਲਈ ਖਾਸ ਸਿਖਲਾਈ ਪ੍ਰਾਪਤ 5 ਵਾਰਡਰ ਹਰ ਵੇਲੇ ਉਨ੍ਹਾਂ ਦੇ ਬੈਰਕ ਦੇ ਬਾਹਰ ਤਾਇਨਾਤ ਰਹਿਣਗੇ। ਸਿੱਧੂ ਨੂੰ 8 ਕੈਦੀਆਂ ਦੇ ਨਾਲ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਕਤਲ ਦੇ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਹਨ।

ਇਸ ਦੌਰਾਨ ਜੇਲ੍ਹ ਵਿਭਾਗ ਨੇ ਕਿਹਾ ਹੈ ਕਿ ਸਿੱਧੂ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਦਾ ਅਜਿਹਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕ ਉਨ੍ਹਾਂ ਨੂੰ ਹੋਰ ਉਹੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜੋ ਬਾਕੀ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਡਰੱਗ ਮਾਮਲੇ ਦੇ ਦੋਸ਼ ਵਿਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਬੈਰਕ ਨੰਬਰ 11 ਵਿਚ ਰੱਖਿਆ ਗਿਆ ਹੈ। ਦੋਵੇਂ ਬੈਰਕ ਬਹੁਤ ਵੱਡੇ ਹਨ। ਬਿਕਰਮ ਮਜੀਠੀਆ ਦੇ ਬੈਰਕ ਦੇ ਬਾਹਰ ਵੀ ਸੁਰੱਖਿਆ ਦੇ ਲਈ ਹਰ ਵੇਲੇ ਵਾਰਡਰ ਤਾਇਨਾਤ ਰਹਿੰਦੇ ਹਨ।

ਸਲਾਦ ਤੇ ਫਰੂਟ ਹੀ ਖਾਧਾ, ਹੋਵੇਗਾ ਚੈਕਅਪ
ਸੂਤਰਾਂ ਮੁਤਾਬਕ ਸਿੱਧੂ ਨੂੰ ਸ਼ਾਮੀਂ 7.15 ਵਜੇ ਦਾਲ ਤੇ ਰੋਟੀ ਦਿੱਤੀ ਗਈ ਸੀ। ਇਹ ਖਾਣ ਤੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ, ਇਸ ਦੇ ਬਾਅਦ ਉਨ੍ਹਾਂ ਨੇ 8 ਵਜੇ ਦੇ ਨੇੜੇ ਸਲਾਦ ਤੇ ਫਰੂਟ ਹੀ ਖਾਧਾ। ਉਹ ਆਪਣੇ ਨਾਲ ਸਾਮਾਨ ਦੇ ਦੋ ਬੈਗ ਲੈ ਕੇ ਆਏ ਸਨ। ਸ਼ਨੀਵਾਰ ਜੇਲ੍ਹ ਵਿਚ ਡਾਕਟਰਾਂ ਦੀ ਟੀਮ ਸਵੇਰੇ 9.30 ਵਜੇ ਦੇ ਨੇੜੇ ਉਨ੍ਹਾਂ ਦਾ ਚੈਕਅਪ ਕਰੇਗੀ।

Get the latest update about jail, check out more about special treatment, Punjab News, Navjot Singh Sidhu & Truescoop News

Like us on Facebook or follow us on Twitter for more updates.