ਇਹ ਹਨ ਸੰਕੇਤ, ਫੇਫੜੇ ਹੀ ਨਹੀਂ, ਕੋਰੋਨਾ ਦੀ ਚਪੇਟ 'ਚ ਆ ਰਹੇ ਹਨ ਸਰੀਰ ਦੇ ਬਾਕੀ ਅੰਗ

ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਹੀ ਭਾਰਤ ਵਿਚ ਇਨਫੈਕਟਿਡਾਂ ਦੀ ਗਿਣਤੀ ਲਗਾਤਾਰ ਵਧਦੀ...

ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਹੀ ਭਾਰਤ ਵਿਚ ਇਨਫੈਕਟਿਡਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਹਿਰ ਵਿਚ ਨਵੇਂ ਲੱਛਣ ਵੀ ਦੇਖੇ ਜਾ ਰਹੇ ਹਨ, ਜੋ ਇਸ ਗੰਲ ਦਾ ਸੰਕੇਤ ਦੇ ਰਹੇ ਹਨ ਕਿ ਵਾਇਰਸ ਨਾ ਸਿਰਫ ਫੇਫੜਿਆਂ ਬਲਕਿ ਸਰੀਰ ਦੇ ਹੋਰ ਹਿੱਸਿਆਂ ਉੱਤੇ ਵੀ ਅਸਰ ਪਾ ਰਿਹਾ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਜਿਵੇ-ਜਿਵੇਂ ਸਰੀਰ ਵਿਚ ਕੋਰੋਨਾ ਵਾਇਰਸ ਦਾ ਹਮਲਾ ਵਧਦਾ ਹੈ, ਇਹ ਇਮੀਊਨ ਸਿਸਟਮ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਦੂਜੇ ਬਾਡੀਪਾਰਟਸ ਵਿਚ ਸੋਜ ਪੈਦਾ ਕਰ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੂੰ ਡਾਇਬਟੀਜ਼, ਹਾਈਪਰਟੈਂਸ਼ਨ ਜਾਂ ਮੋਟਾਪੇ ਦੀ ਸਮੱਸਿਆ ਹੈ ਤਾਂ ਫਿਰ ਕੋਰੋਨਾ ਦਾ ਸਰੀਰ ਉੱਤੇ ਅਸਰ ਹੋਰ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਆਪਣੇ ਸਾਰੇ ਲੱਛਣਾਂ ਉੱਤੇ ਧਿਆਨ ਦਿਓ ਤੇ ਸਰੀਰ ਵਿਚ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ।

ਦਿੱਲ ਉੱਤੇ ਅਸਰ
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਸਬੰਧੀ ਕੋਈ ਬੀਮਾਰੀ ਹੋਵੇ ਜਾਂ ਜਿਨ੍ਹਾਂ ਦਾ ਮੋਟਾਬੋਲਿਕ ਸਿਸਟਮ ਖਰਾਬ ਹੋਵੇ, ਉਨ੍ਹਾਂ ਲੋਕਾਂ ਵਿਚ ਕੋਵਿਡ-19 ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਸਾਰਸ-ਸੀਓਵੀ-2 ਵਾਇਰਸ ਕੋਰੋਨਾ ਮਰੀਜ਼ਾਂ ਦੇ ਦਿਲ ਦੀਆਂ ਮਾਸਪੇਸ਼ੀਆਂ ਵਿਚ ਸੋਜ ਵਧਾ ਦਿੰਦਾ ਹੈ।

ਹਾਵਰਜ ਹੈਲਥ ਪਬਲਿਕੇਸ਼ਨ ਮੁਤਾਬਕ ਕੋਰੋਨਾ ਦੇ ਤਕਰੀਬਨ ਇਕ-ਚੌਥਾਈ ਮਰੀਜ਼ ਜਿਨ੍ਹਾਂ ਨੂੰ ਗੰਭੀਰ ਲੱਛਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ, ਉਨ੍ਹਾਂ ਵਿਚ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਦੇਖੀਆਂ ਗਈਆਂ। ਇਨ੍ਹਾਂ ਵਿਚੋਂ ਤਕਰੀਬਨ ਇਕ ਤਿਹਾਈ ਲੋਕਾਂ ਵਿਚ ਪਹਿਲਾਂ ਤੋਂ ਹੀ ਕਾਰਡਿਵਸਕੁਲਰ ਡਿਜ਼ੀਜ਼ ਸੀ। ਪਬਲਿਕੇਸ਼ਨ ਮੁਤਾਬਕ ਅਸਧਾਰਣ ਦਿਲ ਦੀ ਧੜਕਨ, ਦਿਲ ਦਾ ਜ਼ੋਰ ਨਾਲ ਧੜਕਣਾ, ਸੀਨੇ ਵਿਚ ਦਰਦ ਤੇ ਥਕਾਵਟ ਜਿਹੇ ਲੱਛਣ ਅਕਸਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਦੇਖੇ ਜਾਂਦੇ ਹਨ।

ਨਿਊਰੋਲਾਜਿਕਲ ਸਮੱਸਿਆ
ਪਿਛਲੀਆਂ ਕੁਝ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਮਾਨਸਿਕ ਦੁਵਿਧਾ, ਭਰਮ, ਸਿਰਦਰਦ, ਚੱਕਰ ਆਉਣਾ ਤੇ ਧੁੰਦਲਾ ਦਿਖਣ ਜਿਹੇ ਲੱਛਣ ਸਾਹਮਣੇ ਆਏ ਸਨ। ਜਾਮਾ ਨਿਊਰੋਲਾਜੀ ਵਿਚ ਛਪੀ ਇਕ ਸਟੱਡੀ ਦੇ ਮੁਤਾਬਕ ਵੁਹਾਨ ਵਿਚ ਹਸਪਤਾਲ ਵਿਚ ਦਾਖਲ 214 ਵਿਚੋਂ ਇਕ ਤਿਹਾਈ ਕੋਰੋਨਾ ਦੇ ਮਰੀਜ਼ਾਂ ਵਿਚ ਨਿਊਰੋਲਾਜਿਕ ਲੱਛਣ ਪਾਏ ਗਏ ਸਨ, ਜਿਨ੍ਹਾਂ ਵਿਚ ਦੌਰੇ ਤੇ ਸਟ੍ਰੋਕ ਆਉਣ ਜਿਹੇ ਗੰਭੀਰ ਲੱਛਣ ਵੀ ਸਨ।

ਇਸ ਸਟੱਡੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੋਵਿਡ-19 ਦਾ ਅਸਰ ਲੰਬੇ ਸਮੇਂ ਤੱਕ ਰਹਿ ਸਕਦਾ ਹੈ, ਜਿਸ ਦੇ ਕਾਰਨ ਮਰੀਜ਼ ਵਿਚ ਅੱਗੇ ਚੱਲ ਕੇ ਅਲਜ਼ਾਈਮਰ ਤੇ ਪਾਰਕਿਸੰਸ ਰੋਗ ਜਿਹੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਕਿਡਨੀ ਹੋ ਸਕਦੀ ਹੈ ਖਰਾਬ
ਹੋਰਾਂ ਸਮੱਸਿਆਵਾਂ ਦੇ ਇਲਾਵਾ ਕੋਰੋਨਾ ਦੇ ਮਰੀਜ਼ਾਂ ਵਿਚ ਕਿਡਨੀ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਵਾਇਰਸ ਕੋਸ਼ਿਕਾਵਾਂ ਨੂੰ ਇਨਫੈਕਟਿਡ ਕਰਦਾ ਹੈ, ਜਿਸ ਵਿਚ ਵਾਇਰਸ ਸਪਾਈਕ ਪ੍ਰੋਟੀਨ ACE2 ਰਿਸੈਪਟਰਸ ਨਾਲ ਜੁੜ ਜਾਂਦਾ ਹੈ। ਇਸ ਦੇ ਕਾਰਨ ਨਾਲ ਕਿਡਨੀ ਸਣੇ ਕਈ ਅੰਗਾਂ ਦੀਆਂ ਕੋਸ਼ਿਕਾਵਾਂ ਇਨਫੈਕਟਿਡ ਹੋ ਜਾਂਦੀਆਂ ਹਨ।

ਕਿਡਨੀ ਵਿਚ ਪਹੁੰਚਣ ਦੇ ਬਾਅਦ ਇਹ ਵਾਇਰਸ ਗੰਭੀਰ ਸੋਜ ਕਰ ਦਿੰਦਾ ਹੈ, ਜਿਸ ਦਾ ਅਸਰ ਕਿਡਨੀ ਦੇ ਟਿਸ਼ੂ ਉੱਤੇ ਵੀ ਪੈਂਦਾ ਹੈ। ਇਸ ਦੇ ਕਾਰਨ ਯੂਰੀਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਕਿਡਨੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੀ ਹੈ।

ਬਲੱਡ ਕਲਾਟ
ਕੋਵਿਡ-19 ਸਰੀਰ ਵਿਚ ਗੰਭੀਰ ਸੋਜ ਕਰ ਦਿੰਦਾ ਹੈ ਜਿਸ ਦੇ ਕਾਰਨ ਕਈ ਲੋਕਾਂ ਵਿਚ ਖੂਨ ਦੇ ਥੱਕੇ ਬਣਨ ਲੱਗਦੇ ਹਨ। ਇਸ ਉੱਤੇ ਅਜੇ ਵੀ ਸਟੱਡੀ ਜਾਰੀ ਹੈ ਕਿ ਅਖੀਰ ਇਸ ਦਾ ਕਾਰਨ ਕੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ACE2 ਰਿਸੈਪਟਰਸ ਨਾਲ ਜੁੜਨ ਤੋਂ ਬਾਅਦ ਵਾਇਰਸ ਖੂਨ ਵਾਲੀਆਂ ਨਸਾਂ ਉੱਤੇ ਦਬਾਅ ਪਾਉਂਦਾ ਹੈ। ਇਸ ਦੇ ਕਾਰਨ ਬਣਨ ਵਾਲਾ ਪ੍ਰੋਟੀਨ ਬਲੱਡ ਕਲਾਟਿੰਗ ਵਧਾਉਂਦਾ ਹੈ। ਡਾਕਟਰਾਂ ਨੇ ਕਈ ਅਜਿਹੇ ਮਾਮਲੇ ਦੱਸੇ ਹਨ, ਜਿਥੇ ਖੂਨ ਦੇ ਥੱਕੇ ਨਾ ਸਿਰਫ ਫੇਫੜਿਆਂ ਵਿਚ ਬਲਕਿ ਪੈਰ ਦੀਆਂ ਨਸਾਂ ਤੇ ਸਰੀਰ ਦੇ ਹੋਰਾਂ ਹਿੱਸਿਆਂ ਵਿਚ ਵੀ ਦੇਖੇ ਗਏ ਹਨ।

ਰਿਕਵਰੀ ਟਾਈਮ ਉੱਤੇ ਅਸਰ
ਕੋਰੋਨਾ ਵਾਇਰਸ ਸਰੀਰ ਦੇ ਕਈ ਹਿੱਸਿਆਂ ਵਿਚ ਸੋਜ ਪੈਦਾ ਕਰ ਦਿੰਦਾ ਹੈ, ਜਿਸ ਦੇ ਕਾਰਨ ਕਿਸੇ-ਕਿਸੇ ਨੂੰ ਇਸ ਤੋਂ ਠੀਕ ਹੋਣ ਵਿਚ ਲੰਬਾ ਸਮਾਂ ਲੱਗ ਜਾਂਦਾ ਹੈ। ਇਹ ਵਾਇਰਸ ਨਾ ਸਿਰਫ ਫੇਫੜਿਆਂ ਬਲਕਿ ਦਿਲ ਤੇ ਦਿਮਾਗ ਉੱਤੇ ਵੀ ਅਸਰ ਪਾਉਂਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਸਿਹਤ ਸਬੰਧੀ ਸਮੱਸਿਆਵਾਂ ਰਹਿਣ ਦੀ ਖਤਰਾ ਵਧ ਜਾਂਦਾ ਹੈ।

Get the latest update about Truescoopnews, check out more about affecting, Truescoop, covid19 signs & lungs

Like us on Facebook or follow us on Twitter for more updates.