ਕੈਲੀਫ਼ੋਰਨੀਆ 'ਚ ਬਜ਼ੁਰਗ ਸਿੱਖ ਦਾ ਹੋਇਆ ਕਤਲ, ਨਸਲੀ ਹਮਲੇ ਦਾ ਖ਼ਦਸ਼ਾ 

ਅਮਰੀਕਾ 'ਚ ਇਕ ਵਿਅਕਤੀ ਦੀ ਰਾਤ ਦੇ ਸਮੇ ਪਾਰਕ 'ਚ ਸੈਰ ਕਰਦਿਆਂ ਹੋਏ ਚਾਕੂ ਰਹੀ ਹਮਲਾ ਕਰ ਦਿੱਤਾ ਗਿਆ...

ਵਾਸ਼ਿੰਗਟਨ:- ਅਮਰੀਕਾ 'ਚ ਇਕ ਵਿਅਕਤੀ ਦੀ ਰਾਤ ਦੇ ਸਮੇ ਪਾਰਕ 'ਚ ਸੈਰ ਕਰਦਿਆਂ ਹੋਏ ਚਾਕੂ ਰਹੀ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ,ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 64 ਸਾਲਾ ਪਰਮਜੀਤ ਸਿੰਘ ਟਰੈਸੀ 'ਚ ਗਰੇਚਿਨ ਟੈਲੀ ਪਾਰਕ 'ਚ ਸ਼ਾਮ ਦੀ ਸੈਰ ਕਰ ਰਹੇ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਇੱਕ ਸਿੱਖ ਸਨ, ਸ਼ਾਇਦ ਇਸੇ ਕਰਕੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ।

ਆਦੀਵਾਸੀਆਂ ਦੇ 2 ਗੁੱਟਾਂ ਵਿਚਕਾਰ ਝੜਪ, 37 ਲੋਕਾਂ ਦੀ ਮੌਤ ਤੇ 200 ਤੋਂ ਵੱਧ ਜ਼ਖਮੀ

ਸੂਤਰਾਂ ਮੁਤਾਬਕ, ਪਰਮਜੀਤ ਸਿੰਘ ਰੋਜ਼ਾਨਾ ਦਿਨ ਵਿੱਚ ਦੋ ਵਾਰ ਸੈਰ ਕਰਨ ਲਈ ਜਾਂਦੇ ਸਨ। ਰੋਜ਼ਾਨਾ ਵਾਂਗ ਅੱਜ ਵੀ ਉਹ ਸ਼ਾਮ ਨੂੰ ਸੈਰ ਕਰ ਰਹੇ ਸਨ। ਸ਼ਾਮ ਦੇ ਕਰੀਬ 9 ਵਜੇ ਹਮਲਾ ਹੋਇਆ ਜਿਸ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤਕ ਕਿਸੇ 'ਤੇ ਵੀ ਸ਼ੱਕ ਨਹੀਂ ਤੇ ਨਾ ਹੀ ਕੋਈ ਮੁਲਜ਼ਮ ਦੀ ਪਛਾਣ ਹੋ ਸਕੀ ਹੈ।

ਕੁਝ ਲੋਕ ਇਸ ਨੂੰ ਨਸਲੀ ਭੇਦਭਾਵ 'ਚ ਕੀਤਾ ਗਿਆ ਹਮਲਾ ਵੀ ਦੱਸ ਰਹੇ ਹਨ ਕਿਉਂਕਿ ਘਟਨਾ ਵੇਲੇ ਪਰਮਜੀਤ ਸਿੰਘ ਨੇ ਰਵਾਇਤੀ ਸਿੱਖ ਪੱਗ ਬੰਨ੍ਹੀ ਹੋਈ ਸੀ। ਪਰਮਜੀਤ ਸਿੰਘ 'ਤੇ ਹਮਲਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਉਹ ਸਿੱਖ ਸਨ। ਉਨ੍ਹਾਂ ਦੇ ਜਵਾਈ ਹਰਨੇਕ ਸਿੰਘ ਕੰਗ ਨੇ ਦੱਸਿਆ ਕਿ ਪਰਮਜੀਤ ਸਿੰਘ ਸਿੱਖ ਕਮਿਊਨਿਟੀ ਦੇ ਸਰਗਰਮ ਮੈਂਬਰ ਸਨ। 

Get the latest update about International News, check out more about Punjabi News, True Scoop News, Racial attacks &

Like us on Facebook or follow us on Twitter for more updates.