ਸਿੱਖ ਜਥੇਬੰਦੀਆਂ ਦੀ ਪੁਲਸ ਨਾਲ ਝੜਪ, ਕਰਨ ਜਾ ਰਹੀਆਂ ਸਨ ਹਾਈਕੋਰਟ ਦਾ ਘਿਰਾਓ

ਬੇਅਦਬੀ ਤੇ ਗੋਲ਼ੀਕਾਂਡ ਦਾ ਮੁੱਦਾ ਇੱਕ ਵਾਰ ਫਿਰ ਚਰਚਾ 'ਚ ਹੈ। ਖਾਸ ਗੱਲ ਇਹ ਹੈ ਕਿ ਇੰਨੇ ਸਾਲ ਬੀਤਣ ਮਗਰੋਂ...

ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡ ਦਾ ਮੁੱਦਾ ਇੱਕ ਵਾਰ ਫਿਰ ਚਰਚਾ 'ਚ ਹੈ। ਖਾਸ ਗੱਲ ਇਹ ਹੈ ਕਿ ਇੰਨੇ ਸਾਲ ਬੀਤਣ ਮਗਰੋਂ ਵੀ ਅਜੇ ਤਕ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ। ਅਜਿਹੇ 'ਚ ਸਿੱਖ ਜਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਅੱਜ ਸਿੱਖ ਜਥੇਬੰਦੀਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਘਿਰਾਓ ਕਰਨਾ ਚਾਹੁੰਦੀਆਂ ਸਨ।

ਚੰਡੀਗੜ੍ਹ ਪੁਲਸ ਨੇ ਸਿੱਖ ਜਥੇਬੰਦੀਆਂ ਨੂੰ ਰਾਹ 'ਚ ਹੀ ਰੋਕ ਲਿਆ। ਜਥੇਬੰਦੀਆਂ ਨੇ ਮੁੱਲਾਂਪੁਰ ਬੈਰੀਅਰ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਸੀ ਪਰ ਹਾਈਕੋਰਟ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਨੇ ਰਸਤੇ ਵਿਚ ਹੀ ਬੇਰੀਕੇਡ ਲਗਾ ਕੇ ਰੋਕ ਲਿਆ। ਜਥੇਬੰਦੀਆ ਦੇ ਵਰਕਰਾਂ ਦੀ ਪੁਲਸ ਨਾਲ ਖੂਬ ਖਿੱਚ ਧੂਹ ਹੋਈ ਹੈ।

Get the latest update about clash, check out more about sacrilege case, Sikh organization, Truescoop & Truescoop news

Like us on Facebook or follow us on Twitter for more updates.