ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਬੰਦੀ ਸਿੰਘਾ ਦੀ ਰਿਹਾਈ ਲਈ ਕਢਿਆ ਗਿਆ 'ਕੈਂਡਲ ਮਾਰਚ'

ਲੰਮੇ ਸਮੇ ਤੋਂ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹਿਉਮਨ ਰਾਇਟਸ ਦੇ ਆਗੂਆ ਅਤੇ ਮੈਬਰਾਂ ਵਲੋਂ ਕੈਡਲ ਮਾਰਚ...

ਅੰਮ੍ਰਿਤਸਰ:-ਲੰਮੇ ਸਮੇ ਤੋਂ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹਿਉਮਨ ਰਾਇਟਸ ਦੇ ਆਗੂਆ ਅਤੇ ਮੈਬਰਾਂ ਵਲੋਂ ਕੈਂਡਲ ਮਾਰਚ ਕਢਿਆ ਗਿਆਹੈ। ਜਿਸ ਵਿਚ ਵੱਡੀ ਗਿਣਤੀ 'ਚ ਹਿਸਾ ਲੈ ਰਹੇ ਲੋਕਾਂ ਨੇ ਹੱਥ ਵਿਚ ਕੈਂਡਲ ਫੜ ਮਾਰਚ ਕਢਦਿਆ ਕੇਂਦਰ ਸਰਕਾਰ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬਧੀ ਬੁਲੰਦ ਅਵਾਜ ਵਿਚ ਅਪੀਲ ਕੀਤੀ ਗਈ।


ਇਹ ਵੀ ਪੜ੍ਹੋ :-  ਸੰਤੁਲਨ ਵਿਗੜਨ ਕਾਰਨ ਨਹਿਰ 'ਚ ਡਿੱਗੀ Fortuner ਕਾਰ, ਭਿਆਨਕ ਹਾਦਸੇ 'ਚ 5 ਵਿਅਕਤੀਆਂ ਦੀ ਗਵਾਈ ਜਾਨ

ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆ ਅਤੇ ਮੈਬਰਾਂ ਵਲੋਂ ਦਸਿਆ ਗਿਆ ਹੈ ਕਿ ਆਖਿਰ ਜਦੋ  ਬੰਦੀ ਸਿੰਘਾਂ ਵਲੋਂ ਆਪਣੀਆ ਸਜਾਵਾ ਪੂਰੀਆਂ ਕਰ ਲਈਆ ਗਈਆ ਹਨ ਤਾਂ ਫਿਰ ਕਿਉਂ ਉਹਨਾ ਨੂੰ ਦਿੱਲੀ ਸਰਕਾਰ ਰਿਹਾ ਕਰਨ ਵਿਚ ਅਟਕਲਾ ਪਾ ਰਹੀ ਹੈ ਅਤੇ ਕਿਉ ਆਮਨਵੀ ਤਸਦਦ ਦਿਤੀ ਜਾ ਰਹੀ ਹੈ। ਜੇਕਰ ਕੇਂਦਰ ਸਰਕਾਰ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਵਿਚ ਦੇਰੀ ਕੀਤੀ ਜਾਵੇਗੀ ਤਾਂ ਅਸੀਂ ਇਸੇ ਤਰਾ ਵਿਰੋਧਤਾ ਕਰਦੇ ਕੇਂਦਰ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਦੇ ਰਹਾਗੇ। ਜਿਸਦੇ ਚਲਦੇ ਅੱਜ ਵੀ ਅਸੀਂ ਅੰਮ੍ਰਿਤਸਰ ਵਿਖੇ ਕੈਂਡਲ ਮਾਰਚ ਕਢ ਕੇਂਦਰ ਸਰਕਾਰ ਅਤੇ ਕੇਜਰੀਵਾਲ ਸਰਕਾਰ ਖਿਲਾਫ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ ਬੁਲੰਦ ਕਰਨ ਲੱੲਈ ਇਹ ਰੋਸ ਮਾਰਚ ਕਢਿਆ ਹੈ।

Get the latest update about Students Federation, check out more about HUMAN RIGHTS, AMRITSAR NEWS, AMRITSAR CANDLE MARCH FOR SIKHS RELEASE & CANDLE MARCH IN AMRITSAR

Like us on Facebook or follow us on Twitter for more updates.