ਨਿਊ ਯਾਰਕ 'ਚ ਇਕ 31 ਸਾਲਾ ਭਾਰਤੀ ਮੂਲ ਦੇ ਸਿੱਖ ਨੌਜਵਾਨ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਇਆ ਹੈ ਜੋਕਿ ਸ਼ਨੀਵਾਰ ਨੂੰ ਸ਼ਾਮ ਕਰੀਬ 3.46 ਵਜੇ ਕੁਵਿਨ ਦੇ ਸਾਊਥ ਓਜ਼ੋਨ ਪਾਰਕ 'ਚ ਜਖਮੀ ਹਾਲਤ 'ਚ ਪਾਇਆ ਗਿਆ। ਜਿਸ ਦੇ ਗਲੇ ਅਤੇ ਧੜ 'ਚ ਗੋਲੀਆਂ ਲਗੀਆਂ ਹੋਈਆਂ ਸਨ। ਇਹ ਜਾਣਕਾਰੀ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਵਲੋਂ ਨਿੱਜੀ ਸਮਾਚਾਰ ਪੱਤਰ ਨੂੰ ਦਿੱਤੀ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦੇਂਦੀਆਂ ਡਾਕਟਰਾਂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਸਤਨਾਮ ਸਿੰਘ ਆਪਣੇ ਦੋਸਤ ਤੋਂ ਲਈ ਕਾਲੇ ਰੰਗ ਦੀ ਜੀਪ ਰੇਂਗਲਰ ਸਹਾਰਾ 'ਚ ਬੈਠਾ ਸੀ ਅਚਾਨਕ ਕੁਝ ਬੰਦੂਕਧਾਰੀ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸਤਨਾਮ ਸਿੰਘ ਨੂੰ ਜਮਾਇਕਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਕੇ ਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਐਸਯੁਵੀ 'ਚ ਜਾ ਰਿਹਾ ਸੀ ਅਚਾਨਕ ਇਕ ਸੂਡਾਨ ਉਸ ਦੇ ਕੋਲ ਆਈ ਅਤੇ ਚੌਂਕ ਤੋਂ ਯੂਟਰਨ ਲੈ ਉਸ ਕੋਲ ਆ ਖੜ੍ਹ ਗਈ। ਉਸ 'ਚੋ ਕੁਝ ਬੰਦੂਕਧਾਰੀ ਉਤਰੇ ਤੇ ਧੜਾਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਮੌਕੇ ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ:- ਇਸ ਦੇਸ਼ 'ਚ ਮੁਸਲਿਮ ਕੁੜੀਆਂ ਨੇ ਉਤਾਰਿਆ ਹਿਜਾਬ, ਵੀਡੀਓ ਦੇਖ ਭੜਕੇ ਕੱਟੜਪੰਥੀ, ਪੁਲਿਸ ਨੇ ਦਿੱਤੀ ਸਖ਼ਤ ਸਜ਼ਾ
ਹੁਣ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਾਤਲਾਂ ਦੇ ਨਿਸ਼ਾਨੇ ਤੇ ਸਤਨਾਮ ਸਿੰਘ ਦੀ ਜਾਂ ਐਸਯੂਵੀ ਦਾ ਮਾਲਕ, ਹੋ ਸਕਦਾ ਹੈ ਕਿ ਕਾਤਿਲ ਇਸ ਗੱਲ ਤੋਂ ਵੀ ਅਣਜਾਣ ਹੋਣ ਕਾਰ ਦੇ ਅੰਦਰ ਕੌਣ ਸੀ। ਫਿਲਹਾਲ ਇਸ ਮਾਮਲੇ ਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
Get the latest update about New York south ozone park, check out more about New York news, Sikh man shot dead, Sikh man satnam singh & world news
Like us on Facebook or follow us on Twitter for more updates.