ਦਿਨੋਂ-ਦਿਨ ਖੂਬਸੂਰਤ ਤੇ ਸਟਾਈਲਿਸ਼ ਹੋ ਰਹੀ ਪਾਲੀਵੁੱਡ ਦੀ ਇਹ ਹਸੀਨਾ

ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚੱਲ ਮੇਰਾ ਪੁੱਤ' ਨਾਲ ਮੁੜ ਚਰਚਾ ਬਟੋਰਨ ਵਾਲੀ ਸਿੰਮੀ ਚਾਹਲ 'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਭੱਜੋ ਵੀਰੋ ਵੇ', 'ਮੰਜੇ ਬਿਸਤਰੇ 2' ਵਰਗੀਆਂ ਫਿਲਮਾਂ ਨਾਲ ਲੋਕਾਂ 'ਚ...

ਜਲੰਧਰ— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚੱਲ ਮੇਰਾ ਪੁੱਤ' ਨਾਲ ਮੁੜ ਚਰਚਾ ਬਟੋਰਨ ਵਾਲੀ ਸਿੰਮੀ ਚਾਹਲ 'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਭੱਜੋ ਵੀਰੋ ਵੇ', 'ਮੰਜੇ ਬਿਸਤਰੇ 2' ਵਰਗੀਆਂ ਫਿਲਮਾਂ ਨਾਲ ਲੋਕਾਂ 'ਚ ਆਪਣੇ ਸ਼ਾਨਦਾਰ ਅਭਿਨੈ ਦਾ ਲੋਹਾ ਮਨਵਾ ਚੁੱਕੀ ਹੈ। ਲੋਕਾਂ ਦੇ ਦਿਲ ਜਿੱਤਣ ਵਾਲੀ ਸਿੰਮੀ ਚਾਹਲ ਹਮੇਸ਼ਾ ਆਪਣੀਆਂ ਖੂਬਸੂਰਤ ਤੇ ਕਿਊਟ ਤਸਵੀਰਾਂ ਕਾਰਨ ਚਰਚਾ 'ਚ ਬਣੀ ਰਹਿੰਦੀ ਹਨ। ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੰਮੀ ਚਾਹਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੀ ਸਿੰਮੀ ਚਾਹਲ ਆਪਣੇ ਫੈਨਜ਼ ਲਈ ਸਮਾਂ ਕੱਢ ਹੀ ਲੈਂਦੀ ਹੈ ਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਪ੍ਰਮੋਸ਼ਨ ਦੌਰਾਨ ਸਾੜ੍ਹੀ ਲੁੱਕ 'ਚ ਬੇਹੱਦ ਖੂਬਸੂਰਤ ਦਿਸੀ ਪ੍ਰਿਯੰਕਾ ਚੋਪੜਾ, ਦੇਖੋ ਤਸਵੀਰਾਂ

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ, ਕਿਊਟ ਤੇ ਸਟਾਈਲਿਸ਼ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਦਾ ਖੂਬਸੂਰਤ ਤੇ ਦਿਲਕਸ਼ ਅੰਦਾਜ਼ ਨਜ਼ਰ ਆ ਰਿਹਾ ਹੈ। ਸਿੰਮੀ ਚਾਹਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕੀ ਖੂਬਸੂਰਤੀ ਤੇ ਗਲੈਮਰਸ ਦੇ ਮਾਮਲੇ 'ਚ ਸਿੰਮੀ ਚਾਹਲ ਬਾਲੀਵੁੱਡ ਹਸੀਨਾਵਾਂ ਨੂੰ ਕੜੀ ਟੱਕਰ ਦੇ ਰਹੀ ਹੈ।

Get the latest update about True Scoop News, check out more about Simi Instagram Pics, Fashion News, Simi Chahal & News In Punjabi

Like us on Facebook or follow us on Twitter for more updates.