ਸਾਦਗੀ ਤੇ ਸੁੰਦਰਤਾ ਦਾ ਸੁਮੇਲ ਸੋਨਮ ਬਾਜਵਾ, ਆਪਣੀ ਫਿਟਨੈੱਸ ਨਾਲ ਦੇਂਦੀ ਹੈ ਕਈ ਐਕਟ੍ਰੇਸ ਨੂੰ ਮਾਤ

ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਜਾਣੀ ਜਾਂਦੀ ਸੋਨਮ ਬਾਜਵਾ ਦਾ ਦੇਸੀ ਅੰਦਾਜ਼ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ। ਸੋਨਮ ਬਾਜਵਾ ਪੰਜਾਬੀ ਫਿਲਮਾਂ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ। ਉਸ ਦੀ ਫੈਨ ਫੋਲੋਇੰਗ ਵੀ ਜ਼ਬਰਦਸਤ ਹੈ। ਸੋਨਮ ਬਾਜਵਾ ਸ਼ੋਸ਼ਲ ਮੀਡੀਆ ਰਹੀ ਹਮੇਸ਼ਾ ਹੀ ਆਪਣੇ ਫੈਨਸ ਨਾਲ ਆਪਣੀ ਦਿਨ ਚਰਿਆ, ਫਿਟਨੈੱਸ ਰੂਟੀਨ, ਖਾਣਪੀਣ ਦੇ ਟਿਪਸ ਸਾਂਝਾ ਕਰਦੀ ਰਹਿੰਦੀ ਹੈ...

ਚੰਡੀਗੜ੍ਹ:- ਪੰਜਾਬੀ ਫਿਲਮ ਇੰਡਸਟਰੀ ਅੱਜ ਕੱਲ ਵਿਸ਼ਵ ਪੱਧਰ ਤੇ ਆਪਣੀ ਅਲਗ ਪਹਿਚਾਣ ਬਣਾ ਰਹੀ ਹੈ। ਇਨ੍ਹਾਂ ਫ਼ਿਲਮਾਂ ਦੀ ਇਸ ਪ੍ਰਸਿੱਧੀ ਦਾ ਕਾਰਨ ਜਿਥੇ ਇਹਨਾਂ ਦੀ ਕਹਾਣੀ, ਨਿਰਦੇਸ਼ਨ, ਸੰਗੀਤ ਹੁੰਦਾ ਹੈ, ਉਥੇ ਹੀ ਇਨ੍ਹਾਂ ਫ਼ਿਲਮਾਂ ਦੇ ਅਦਾਕਾਰਾਂ ਕਰਕੇ ਇਹ ਇਹਨਾਂ ਜ਼ੋਰਦਾਰ ਪ੍ਰਭਾਵ ਦੁਨੀਆ ਤੇ ਛੱਡ ਪਾ ਰਹੀਆਂ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋ ਇੱਕ ਸੋਨਮ ਬਾਜਵਾ। ਜੋਕਿ ਆਪਣੀ ਜ਼ੋਰਦਾਰ ਐਕਟਿੰਗ ਕਰਕੇ ਤਾਂ ਪਹਿਚਾਣੀ ਜਾਂਦੀ ਹੈ ਪਰ ਨਾਲ ਹੀ ਆਪਣੀ ਖੂਬਸੂਰਤੀ, ਫਿਟਨੈੱਸ, ਸਟਾਈਲ ਕਰਕੇ ਵੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ।
 ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਜਾਣੀ ਜਾਂਦੀ ਸੋਨਮ ਬਾਜਵਾ ਦਾ ਦੇਸੀ ਅੰਦਾਜ਼ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ। ਸੋਨਮ ਬਾਜਵਾ ਪੰਜਾਬੀ ਫਿਲਮਾਂ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ। ਉਸ ਦੀ ਫੈਨ  ਫੋਲੋਇੰਗ ਵੀ ਜ਼ਬਰਦਸਤ ਹੈ। ਸੋਨਮ ਬਾਜਵਾ ਸ਼ੋਸ਼ਲ ਮੀਡੀਆ ਰਹੀ ਹਮੇਸ਼ਾ ਹੀ ਆਪਣੇ ਫੈਨਸ ਨਾਲ ਆਪਣੀ ਦਿਨ ਚਰਿਆ, ਫਿਟਨੈੱਸ ਰੂਟੀਨ, ਖਾਣਪੀਣ ਦੇ ਟਿਪਸ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਬਾਜਵਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਸ ਦੀਆਂ ਤਸਵੀਰਾਂ 'ਤੇ ਨਜ਼ਰ ਮਾਰੀਏ ਤਾਂ ਅਭਿਨੇਤਰੀ ਦੇ ਚਿਹਰੇ 'ਤੇ ਕੁਦਰਤੀ ਚਮਕ ਨਜ਼ਰ ਆਉਂਦੀ ਹੈ। ਸੋਨਮ ਬਾਜਵਾ ਦੁਆਰਾਂ ਆਪਣੇ ਫੈਨਸ ਨਾਲ ਸਾਂਝੇ ਕੀਤੇ ਕੁਝ ਬਿਊਟੀ ਟਿਪਸ, ਸਕਿਨ ਕੇਅਰ ਰੂਟੀਨ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤਾਂ ਜੋ ਤੁਸੀਂ ਵੀ ਖੁਦ ਨੂੰ ਜਵਾਨ ਅਤੇ ਗਲੋਇੰਗ ਰੱਖਣ ਵਿੱਚ ਇਨ੍ਹਾਂ ਅਸਰਦਾਰ ਤਰੀਕਿਆਂ ਨੂੰ ਆਪਣਾ ਸਕੋ ।   
ਸੋਨਮ ਦਾ ਕਹਿਣਾ ਹੈ ਕਿ ਖੂਬਸੂਰਤੀ ਬਣਾਈ ਰੱਖਣ ਲਈ ਲਗਾਉਣ ਤੋਂ ਜ਼ਿਆਦਾ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚਮੜੀ ਦਾ ਜਿੰਨਾ ਜ਼ਿਆਦਾ ਅੰਦਰੋਂ ਧਿਆਨ ਰੱਖਿਆ ਜਾਂਦਾ ਹੈ, ਓਨਾ ਹੀ ਚੰਗਾ ਹੁੰਦਾ ਹੈ।
1- ਸੋਨਮ ਬਾਜਵਾ ਆਪਣੀ ਡਾਈਟ ਨੂੰ ਲੈ ਕੇ ਕਾਫੀ ਧਿਆਨ ਰੱਖਦੀ ਹੈ। ਸੋਨਮ ਆਪਣੀ ਦਿਨ ਚਰਿਆ 'ਚ ਡੀਟੌਕਸ ਵਾਟਰ, ਨਾਸ਼ਤੇ ਵਿੱਚ ਅੰਡੇ, ਓਟਸ ਜਾਂ ਓਟਮੀਲ, ਬਰਾਉਨ ਰਾਈਸ, ਰੋਟੀ ਅਤੇ ਬਹੁਤ ਸਾਰਾ ਸਲਾਦ ਸ਼ਾਮਿਲ ਕਰਦੀ ਹੈ। ਸੋਨਮ ਮੁਤਾਬਕ, ਤੁਸੀਂ ਜੋ ਵੀ ਖਾਂਦੇ ਹੋ, ਉਹ ਤੁਹਾਡੀ ਚਮੜੀ 'ਤੇ ਦਿਖਾਈ ਦਿੰਦਾ ਹੈ।
2- ਸੋਨਮ ਵਰਕਆਊਟ ਨੂੰ ਹੈਲਥੀ ਖਾਣੇ ਤੋਂ ਬਾਅਦ ਸਭ ਤੋਂ ਵੱਧ ਤਰਜਿਹ ਦੇਂਦੀ ਹੈ। ਉਸ ਦੇ ਇੰਸਟਾਗ੍ਰਾਮ 'ਤੇ ਵਰਕਆਊਟ ਦੀਆਂ ਕਈ ਪੋਸਟਾਂ ਹਨ। ਸੋਨਮ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਰਾਹੀਂ ਦੱਸਿਆ ਸੀ ਕਿ ਵਰਕਆਊਟ ਕਈ ਤਰੀਕਿਆਂ ਨਾਲ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਉਹ ਤਣਾਅ ਜਾਂ ਨਕਾਰਾਤਮਕਤਾ ਤੋਂ ਦੂਰ ਰਹਿੰਦੀ ਹੈ।
3- ਸੋਨਮ ਮੇਕਅੱਪ ਨੂੰ ਲੰਬੇ ਸਮੇਂ ਤੱਕ ਇਸ ਨੂੰ ਲਗਾਉਣ ਤੋਂ ਬਚਦੀ ਹੈ। ਜਦੋਂ ਵੀ ਉਹ ਸ਼ੂਟਿੰਗ ਨਹੀਂ ਕਰ ਰਹੀ ਹੁੰਦੀ ਤਾਂ ਉਹ ਮੇਕਅੱਪ ਬਿਲਕੁਲ ਵੀ ਨਹੀਂ ਕਰਦੀ। ਅਦਾਕਾਰਾ ਮੁਤਾਬਕ ਉਹ ਬਿਨਾਂ ਮੇਕਅੱਪ ਦੇ ਆਪਣੇ ਚਿਹਰੇ ਨੂੰ ਤਰਜੀਹ ਦਿੰਦੀ ਹੈ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਦਾ ਚਿਹਰਾ ਹੋਰ ਵੀ ਚਮਕਦਾ ਹੈ
4- ਸੋਨਮ ਨੇ ਆਪਣੀ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਦੱਸਿਆ ਸੀ ਕਿ ਉਹ ਬਿਊਟੀ ਟ੍ਰੀਟਮੈਂਟ ਲੈਂਦੀ ਹੈ। ਚਿਹਰੇ ਨੂੰ ਆਰਾਮਦਾਇਕ ਅਤੇ ਸਿਹਤਮੰਦ ਰੱਖਣ ਲਈ, ਉਹ ਮਾਈਕ੍ਰੋਨੇਡਿੰਗ ਟ੍ਰੀਟਮੈਂਟ ਕਰਦੀ ਹੈ।ਇਸ ਤੋਂ ਇਲਾਵਾ ਸੋਨਮ ਬੇਸਿਕ ਸਕਿਨ ਕੇਅਰ ਨੂੰ ਫਾਲੋ ਕਰਦੀ ਹੈ। 

Get the latest update about sonam bajwa movuies, check out more about punjabi actress sonam bajwa, sonam bajwa, sonam bajwa insta & sonam bajwa diet

Like us on Facebook or follow us on Twitter for more updates.