ਨਾਬਾਲਗ ਧੀ ਦੇ ਬਲਾਤਕਾਰੀ ਪਿਤਾ ਨੂੰ ਸਜ਼ਾ-ਏ-ਮੌਤ, ਮਾਂ ਦੀ ਸ਼ਿਕਾਇਤ 'ਤੇ ਹੋਇਆ ਸੀ ਖੁਲਾਸਾ

ਹਰਿਆਣਾ ਦੇ ਸਿਰਸਾ ਦੀ ਫਾਸਟ ਟਰੈਕ ਅਦਾਲਤ ਨੇ ਬਲਾਤਕਾਰੀ ਪਿਤਾ ਨੂੰ ਮੌਤ ਦੀ...

ਵੈੱਬ ਸੈਕਸ਼ਨ - ਹਰਿਆਣਾ ਦੇ ਸਿਰਸਾ ਦੀ ਫਾਸਟ ਟਰੈਕ ਅਦਾਲਤ ਨੇ ਬਲਾਤਕਾਰੀ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਸ਼ਰਾਬੀ ਹਾਲਤ 'ਚ 11 ਸਾਲਾ ਧੀ ਨਾਲ ਬਲਾਤਕਾਰ ਕੀਤਾ ਸੀ। ਅਦਾਲਤ ਨੇ ਪਿਤਾ 'ਤੇ 50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਪੀੜਤ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

20 ਸਤੰਬਰ 2020 ਨੂੰ ਜ਼ਿਲ੍ਹੇ ਦੇ ਪਿੰਡ ਭੰਗੂ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ। ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਬੱਚੀ ਦੇ ਪਿਤਾ ਖਿਲਾਫ ਬਲਾਤਕਾਰ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮ ਜਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਕੇਸ ਫਾਸਟ ਟਰੈਕ ਅਦਾਲਤ ਨੂੰ ਸੌਂਪ ਦਿੱਤਾ ਗਿਆ ਸੀ। ਕਰੀਬ ਦੋ ਸਾਲ ਤੱਕ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਸ਼ੀ ਪਿਤਾ ਜਸਪਾਲ ਨੂੰ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਇਆ। ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ। ਨਾਲ ਹੀ ਜੁਰਮਾਨਾ ਅਤੇ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਉਪ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਸਰਦਾਨਾ ਨੇ ਦੱਸਿਆ ਕਿ ਫਾਸਟ ਟਰੈਕ ਅਦਾਲਤ ਨੇ ਇਸ ਕੇਸ ਨੂੰ ਦੁਰਲੱਭ ਮੰਨਦਿਆਂ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਕੋਰੋਨਾ ਕਾਰਨ ਫੈਸਲੇ 'ਚ ਕੁਝ ਦੇਰੀ ਹੋਈ ਸੀ ਪਰ ਆਖਿਰਕਾਰ ਅਦਾਲਤ ਨੇ ਬਲਾਤਕਾਰੀ ਪਿਤਾ ਨੂੰ ਸਜ਼ਾ ਸੁਣਾਈ।

ਬਚਾਅ ਪੱਖ ਦੀ ਵਕੀਲ ਚੰਦਰ ਰੇਖਾ ਨੇ ਕਿਹਾ ਕਿ ਸਾਰੇ ਵਕੀਲਾਂ ਨੇ ਮੁਲਜ਼ਮ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਾਨੂੰਨੀ ਸਹਾਇਤਾ ਉਪਲਬਧ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਫੈਸਲਾ ਹੈ। ਅਤੇ ਉਹ ਇਸਦਾ ਸਵਾਗਤ ਕਰਦੀ ਹੈ।

Get the latest update about sirsa court, check out more about sentenced to death, father & raping minor daughter

Like us on Facebook or follow us on Twitter for more updates.