ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੀ ਨਨਕਾਣਾ ਸਾਹਿਬ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ, ਵੀਡੀਓ ਕੀਤੀ ਸ਼ੇਅਰ

ਭਾਰਤ, ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮ ਦੀ ਗੱਲ ਕਰਦਾ ਰਿਹਾ ਹੈ। ਭਾਰਤ ਜੋ ਗੱਲ ਕਹਿੰਦਾ ਰਿਹਾ ਹੈ ਉਸ ਦਾ ਸਬੂਤ ਪਾਕਿਸਤਾਨ ਨੇ ਅੱਜ ਖੁੱਲ੍ਹ ਕੇ ਦੇ ਦਿੱਤਾ ਹੈ। ਹੁਣ ਘੱਟ ਗਿਣਤੀਆਂ 'ਤੇ ਜ਼ੁਲਮ ਦਾ ਜ਼ਿੰਦਾ ਸਬੂਤ ਸਾਹਮਣੇ ਆਇਆ...

ਨਵੀਂ ਦਿੱਲੀ— ਭਾਰਤ, ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮ ਦੀ ਗੱਲ ਕਰਦਾ ਰਿਹਾ ਹੈ। ਭਾਰਤ ਜੋ ਗੱਲ ਕਹਿੰਦਾ ਰਿਹਾ ਹੈ ਉਸ ਦਾ ਸਬੂਤ ਪਾਕਿਸਤਾਨ ਨੇ ਅੱਜ ਖੁੱਲ੍ਹ ਕੇ ਦੇ ਦਿੱਤਾ ਹੈ। ਹੁਣ ਘੱਟ ਗਿਣਤੀਆਂ 'ਤੇ ਜ਼ੁਲਮ ਦਾ ਜ਼ਿੰਦਾ ਸਬੂਤ ਸਾਹਮਣੇ ਆਇਆ ਹੈ। ਦਰਅਸਲ ਬੀਤੀ ਰਾਤ ਪਾਕਿਸਤਾਨ 'ਚ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ 'ਤੇ ਹਮਲਾ ਹੋਇਆ ਹੈ।

ਢੀਂਡਸਾ ਦੀ ਕੁਰਸੀ 'ਤੇ ਹੁਣ ਬੈਠਣਗੇ ਸ਼ਰਨਜੀਤ ਢਿੱਲੋਂ

ਦਿੱਲੀ 'ਚ ਭਾਜਪਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮੁਹੰਮਦ ਹਸਨ ਦੀ ਅਗਵਾਈ 'ਚ ਭੀੜ ਵਲੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ 'ਤੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ।

LIVE Footage from Nankana Sahib where an angry Muslim mob is outside Gurdwara Sahib and raising anti-Sikh slogans

I urge
@ImranKhanPTI Ji to take immediate action on such communal incidents that are increasing the insecurity in the minds of Sikhs of Pak@thetribunechd @PTI_News pic.twitter.com/IlxxBjhpO2

— Manjinder S Sirsa (@mssirsa) January 3, 2020

ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਇਸ 'ਤੇ ਕਠੋਰ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਸਿੱਖ ਸਮੂਹ ਪਾਕਿਸਤਾਨ 'ਚ ਸਿੱਖਾਂ ਨੂੰ ਧਮਕਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਰੋਧ ਕਰੇਗਾ। ਸਿਰਸਾ ਨੇ ਇਹ ਵੀ ਕਿਹਾ ਕਿ ਇਸ ਹੈਰਾਨ ਕਰਨ ਵਾਲੀ ਘਟਨਾ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕੁਝ ਵੀਡੀਓਜ਼ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਕਾਫੀ ਕੁਝ ਦੱਸਿਆ ਹੈ।

ਭਵਿੱਖਵਾਣੀ!! ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੌਸਮ ਹੋ ਸਕਦੈ ਖ਼ਰਾਬ

ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਕਈ ਵੀਡੀਓਜ਼ ਪਾਕਿਸਤਾਨੀ ਮੀਡੀਆ 'ਚ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਪਾਕਿਸਤਾਨ ਦੀ ਭੀੜ ਕਹਿ ਰਹੀ ਹੈ ਕਿ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ ਅਲੀ ਮੁਸਤਫਾ ਕਰ ਦੇਣਗੇ।

DSGMC & @Akali_Dal_ organising a peaceful protest outside Pak Embassy on Saturday, 04 Jan 2020 in wake of attack on Janam Asthan Gurdwara Nankana Sahib, Pak

Assembly time:1 pm
Place:Teen Murti Golchakkar, New Delhi

Let’s all stand united against this communal hatred in Pak
@ANI pic.twitter.com/kiCKtTGasF

— Manjinder S Sirsa (@mssirsa) January 3, 2020

ਦੱਸਿਆ ਜਾ ਰਿਹਾ ਹੈ ਨਨਕਾਣਾ ਸਾਹਿਬ 'ਚ ਸਥਿਤੀ ਤਣਾਅਪੂਰਨ ਹੈ। ਨਕਾਣਾ ਸਾਹਿਬ ਗੁਰੂ ਨਨਕਾਣਾ ਜੀ ਦਾ ਜਨਮ ਸਥਾਨ ਹੈ, ਜਿਸ ਦੀ ਵਾਹਘਾ ਤੋਂ ਨਨਕਾਣਾ ਸਾਹਿਬ ਦੀ ਦੂਰੀ 100 ਕਿਲੋਮੀਟਰ ਹੈ।

ਲੁਧਿਆਣਾ 'ਚ 'ਨਾਗਰਿਕਤਾ ਸੋਧ ਐਕਟ' ਵਿਰੁੱਧ ਹਿੰਦੂ ਤੇ ਸਿੱਖਾਂ ਨਾਲ ਮਿਲ ਕੇ ਮੁਸਲਿਮਾਂ ਨੇ ਮਨਾਇਆ 'ਕਾਲਾ ਦਿਵਸ'

देश के PM @narendramodi जी से हाथ जोड़ के विनती- पाकिस्तान में रह रहे हिंदु-सिखों पर हो रही दहशतगर्दी के मुद्दे को अंतरराष्ट्रीय स्तर पर उठाया जाए

ननकाना साहिब में फँसे हुए सिखों का जीवन ख़तरे में है
भारत सरकार वहाँ के माइनॉरिटी को आश्वासन दे कि हम उनकी हरसंभव मदद करेंगे
@ANI pic.twitter.com/C8lBuKGPtg

— Manjinder S Sirsa (@mssirsa) January 4, 2020

Get the latest update about True Scoop News, check out more about Gurdwara Sri Nankana Sahib, Pakistan News, Manjinder Singh Sirsa & Punjab News

Like us on Facebook or follow us on Twitter for more updates.