CPM ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਬੇਟੇ ਦਾ ਕੋਰੋਨਾ ਕਾਰਨ ਦੇਹਾਂਤ

ਕੋਰੋਨਾ ਦੀ ਦੂਜੀ ਲਹਿਰ ਵਿਚ ਮੌਤ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਸ਼ਮਸ਼ਾਨ ਘਾਟ ਉੱਤੇ ਅੰ...

ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਵਿਚ ਮੌਤ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਸ਼ਮਸ਼ਾਨ ਘਾਟ ਉੱਤੇ ਅੰਤਿਮ ਸੰਸਕਾਰ ਦੇ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤਾਂ ਕਬ੍ਰਿਸਤਾਨ ਵਿਚ ਥਾਂ ਹੀ ਨਹੀਂ ਬਚੀ ਹੈ। ਮੌਤ ਦੇ ਇਸ ਤਾਂਡਵ ਦਾ ਸ਼ਿਕਾਰ ਇਸ ਵਾਰ ਸਭ ਤੋਂ ਵਧੇਰੇ ਨੌਜਵਾਨ ਹੋ ਰਹੇ ਹਨ। ਇਕ ਅਜਿਹੇ ਹੀ ਨੌਜਵਾਨ ਦੀ ਮੌਤ ਨੇ ਕਈ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨੌਜਵਾਨ ਦਾ ਨਾਂ ਹੈ ਆਸ਼ੀਸ਼ ਯੇਚੁਰੀ।

34 ਸਾਲਾ ਆਸ਼ੀਸ਼ ਯੇਚੁਰੀ, ਸੀ.ਪੀ.ਆਈ. (ਐੱਮ) ਦੇ ਵੱਡੇ ਨੇਤਾਵਾਂ ਵਿਚ ਸ਼ੁਮਾਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਹਨ। ਉਹ ਕਈ ਦਿਨਾਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਸਨ। ਵੀਰਵਾਰ ਸਵੇਰੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਸ਼ੀਸ਼ ਦਾ ਦੇਹਾਂਤ ਹੋ ਗਿਆ। ਆਸ਼ੀਸ਼ ਨੂੰ 2 ਹਫਤੇ ਪਹਿਲਾਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਐਡਮਿਟ ਕਰਾਇਆ ਗਿਆ ਸੀ, ਜਿਥੇ ਸਿਹਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਮੇਦਾਂਤਾ ਸ਼ਿਫਟ ਕੀਤਾ ਗਿਆ ਸੀ।

ਆਸ਼ੀਸ਼ ਯੇਚੁਰੀ ਇਸ ਸਾਲ 9 ਜੂਨ ਨੂੰ 35 ਸਾਲ ਦੇ ਹੋਣ ਵਾਲੇ ਸਨ ਪਰ ਕੋਰੋਨਾ ਨੇ ਅਜਿਹਾ ਹੋਣ ਨਹੀਂ ਦਿੱਤਾ। 34 ਸਾਲ 10 ਮਹੀਨੇ ਦੀ ਉਮਰ ਵਿਚ ਹੀ ਆਸ਼ੀਸ਼ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਆਸ਼ੀਸ਼ ਦੀ ਰਿਕਵਰੀ ਹੋ ਗਈ ਸੀ ਪਰ ਵੀਰਵਾਰ ਸਵੇਰੇ 5:30 ਵਜੇ ਅਚਾਨਕ ਉਨ੍ਹਾਂ ਦੇ ਸਾਹ ਰੁਕ ਗਏ।

ਆਸ਼ੀਸ਼ ਯੇਚੁਰੀ ਇਕ ਅਖਬਾਰ ਵਿਚ ਸੀਨੀਅਰ ਕਾਪੀ ਐਡੀਟਰ ਦੇ ਰੂਪ ਵਿਚ ਕੰਮ ਕਰ ਰਹੇ ਸਨ। ਦੋ ਹਫਤਿਆਂ ਤੱਕ ਕੋਰੋਨਾ ਨਾਲ ਜੰਗ ਲੜ੍ਹ ਕੇ ਜਿੱਤ ਦੀ ਦਹਿਲੀਜ਼ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਆਸ਼ੀਸ਼ ਦੇ ਸਾਹ ਰੁਕਣ ਕਾਰਨ ਪਰਿਵਾਰ ਦੇ ਨਾਲ ਦੋਸਤਾਂ ਵਿਚ ਦੁੱਖ ਦਾ ਮਾਹੌਲ ਹੈ। ਉਨ੍ਹਾਂ ਦੇ ਪਿਤਾ ਸੀਤਾਰਾਮ ਯੇਚੁਰੀ ਨੇ ਵੀਰਵਾਰ ਸਵੇਰੇ ਟਵੀਟ ਕਰ ਕੇ ਆਪਣੇ ਵੱਡੇ ਬੇਟੇ ਦੇ ਦੇਹਾਂਦ ਦੀ ਖਬਰ ਦੁਨੀਆ ਨੂੰ ਦਿੱਤੀ।

Get the latest update about passes away, check out more about Sitaram Yechury, covid, Truescoop News & son

Like us on Facebook or follow us on Twitter for more updates.