ਗੇਂਦੇ ਦੇ ਫੁੱਲ ਲਗਾਉਣਗੇ ਤੁਹਾਡੀ ਸਕਿੱਨ ਨੂੰ ਚਾਰ-ਚੰਦ, ਜਾਣੋ ਇਸ ਦੇ ਫਾਇਦੇ

ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਆਮਤੌਰ 'ਤੇ ਪਾਠ-ਪੂਜਾ ਅਤੇ ਘਰ ਨੂੰ ਸਜਾਉਣ ਲਈ ਕੀਤਾ ਜਾਂਦਾ ...

ਨਵੀਂ ਦਿੱਲੀ — ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਆਮਤੌਰ 'ਤੇ ਪਾਠ-ਪੂਜਾ ਅਤੇ ਘਰ ਨੂੰ ਸਜਾਉਣ ਲਈ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ? ਇਹ ਚੰਗੀ ਖੁਸ਼ਬੂ ਦੇਣ ਨਾਲ ਸਕਿੱਨ ਦੀਆਂ ਕਈ ਪਰੇਸ਼ਾਨੀਆਂ ਦੂਰ ਕਰਨ 'ਚ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਆਦਿ ਗੁਣ ਪਾਏ ਜਾਂਦੇ ਹਨ ਜੋ ਤਵੱਚਾ ਨੂੰ ਨਿਖਾਰਨ ਦੇ ਨਾਲ ਪਿੰਪਲਸ, ਝੁਰੜੀਆਂ ਆਦਿ ਤੋਂ ਰਾਹਤ ਦਿਲਾਉਣ 'ਚ ਮਦਦ ਕਰਦੇ ਹਨ ਤਾਂ ਆਓ ਜਾਣਦੇ ਹਾਂ ਗੇਂਦੇ ਦੇ ਫੁੱਲਾਂ ਤੋਂ ਮਿਲਣ ਵਾਲੇ ਫਾਈਦਿਆਂ ਬਾਰੇ।

ਆਇਲੀ ਸਕਿੱਨ ਲਈ —
ਗੇਂਦੇ ਦੇ ਫੁੱਲ 'ਚ ਪਾਏ ਜਾਣ ਵਾਲੇ ਪੌਸ਼ਕ ਤੱਤ ਸਕਿੱਨ 'ਤੇ ਜਮ੍ਹਾ ਐਕਸਟਰਾ ਆਇਲ ਨੂੰ ਰਿਮੂਵ ਕਰਨ 'ਚ ਮਦਦ ਕਰਦਾ ਹੈ। ਇਸ ਲਈ 1 ਕੱਪ ਗਰਮ ਪਾਣੀ 'ਚ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ ਨੂੰ 10 ਮਿੰਟ ਲਈ ਭਿਓਂ ਕੇ ਰੱਖ ਦਿਓ। ਬਾਅਦ 'ਚ ਇਸ ਨੂੰ ਛਾਨਣੀ ਨਾਲ ਛਾਣ ਕੇ ਪਾਣੀ ਨੂੰ ਅਲੱਗ ਕਰ ਲਿਓ। ਤਿਆਰ ਪਾਣੀ ਨੂੰ ਰੂੰ ਨਾਲ ਆਪਣੇ ਚਹਿਰੇ ਨੂੰ ਰੋਜ਼ਾਨਾ ਸਾਫ ਕਰੋ। ਇਹ ਨੈਚੂਰਲ ਸਕਿੱਨ ਟੋਨਰ ਦੇ ਰੂਪ 'ਚ ਕੰਮ ਕਰਦੇ ਹੋਏ ਚਹਿਰੇ ਦੀ ਚੰਗੀ ਤਰ੍ਹਾਂ ਸਫਾਈ ਕਰੇਗਾ। ਨਾਲ ਹੀ ਚਹਿਰੇ 'ਤੇ ਹੋਣ ਵਾਲੇ ਦਾਗ-ਧੱਬੇ, ਝੁਰੜੀਆਂ ਤੋਂ ਵੀ ਰਾਹਤ ਮਿਲਦੀ ਹੈ।

ਜੇਕਰ ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਵਜ਼ਨ ਤਾਂ ਖਾਓ ਆਲੂ

ਸੱਟ ਜਾਂ ਜ਼ਖਮ ਸਾਫ ਕਰਨ ਲਈ —
ਇਸ 'ਚ ਮੌਜੂਦ ਐਂਟਡੀ-ਵਾਇਰਲ, ਐਂਟੀ ਬੈਕਟੀਰੀਆ ਗੁਣਾਂ ਦੇ ਕਾਰਨ ਇਸ ਦੇ ਪਾਣੀ ਨੂੰ ਛੋਟੀ-ਮੋਟੀ ਸੱਟ ਅਤੇ ਜ਼ਖਮ ਨੂੰ ਸਾਫ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਪਾਣੀ ਜਾਂ ਪੇਸਟ ਨਾਲ ਸੱਟ ਦੇ ਜਲਦੀ ਠੀਕ ਹੋਣ ਅਤੇ ਨਵੇਂ ਟਿਸ਼ੂਜ਼ ਲਿਆਉਣ 'ਚ ਮਦਦ ਮਿਲਦੀ ਹੈ। ਨਾਲ ਹੀ ਸਕਿੱਨ ਇੰਫੈਕਸ਼ਨ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ।

ਪਾਚਣ ਤੰਤਰ ਹੁੰਦਾ ਹੈ ਮਜ਼ਬੂਤ —
1 ਕੱਪ ਪਾਣੀ ਨੂੰ ਉਬਾਲ ਕੇ ਉਸ 'ਚ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਪਾ ਕੇ 5 ਮਿੰਟ ਲਈ ਢੱਕ ਦਿਓ। ਤੈਅ ਸਮੇਂ ਤੋਂ ਬਾਅਦ ਇਸ ਨੂੰ ਛਾਣ ਲਿਓ ਅਤੇ ਤਿਆਰ ਚਾਹ ਦਾ ਸੇਵਨ ਕਰੋ। ਇਸ ਨਾਲ ਪਾਚਣ ਤੰਤਰ ਮਜ਼ਬੂਤ ਹੋਣ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਐਸੀਡਿਟੀ, ਕਬਜ਼, ਦਰਦ, ਆਦਿ ਤੋਂ ਰਾਹਤ ਮਿਲਦੀ ਹੈ।

ਜੇਕਰ ਤੁਸੀਂ ਡੈਂਡ੍ਰਫ ਤੇ ਪਿੰਪਲ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਵਾਲਾਂ ਲਈ ਫਾਇਦੇਮੰਦ —
ਸ਼ੈਂਪੂ ਕਰਨ ਤੋਂ ਬਾਅਦ ਇਸ ਦੇ ਪੱਤਿਆਂ ਨਾਲ ਬਣੀ ਚਾਹ ਨਾਲ ਵਾਲ ਧੌਣ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਡੈਂਡ੍ਰਫ ਦੀ ਸਮੱਸਿਆ ਤੋਂ ਛੁਟਕਾਰਾ ਦਿਲਾ ਕੇ ਵਾਲਾਂ ਨੂੰ ਸਿਲਕੀ ਸਮੂਦ ਅਤੇ ਸ਼ਾਇਨੀ ਕਰਨ 'ਚ ਮਦਦ ਕਰਦਾ ਹੈ। 2-3 ਵਾਰ ਇਸ ਦਾ ਇਸਤੇਮਾਲ ਕਰਨ ਨਾਲ ਹੀ ਤੁਹਾਨੂੰ ਆਪਣੇ ਵਾਲਾਂ 'ਚ ਫਰਕ ਨਜ਼ਰ ਆਵੇਗਾ।

ਅੱਖਾਂ ਦੀ ਸੋਜ —
ਇਸ ਦੀਆਂ ਪੱਤੀਆਂ ਦਾ ਤਿਆਰ ਪੇਸਟ ਅੱਖਾਂ ਦੇ ਹੇਠਾਂ ਹੋਣ ਵਾਲੀ ਸੋਜ ਨੂੰ ਘੱਟ ਕਰਨ 'ਚ ਫਾਇਦੇਮੰਦ ਹੁੰਦਾ ਹੈ।

ਕੈਂਸਰ ਖਤਮ ਕਰਦਾ ਹੈ ਕਰੇਲਾ, ਜਾਣੋ ਕਿਵੇਂ

ਬਿਹਤਰ ਸਕਿੱਨ ਟੋਨ ਲਈ —
ਰੋਜ਼ਾਨਾ ਇਸ ਦੇ ਪਾਣੀ ਨਾਲ ਚਹਿਰੇ ਨੂੰ ਸਾਫ ਕਰਨ ਨਾਲ ਸਕਿੱਨ ਸਾਫ ਅਤੇ ਗਲੋਇੰਗ ਹੁੰਦੀ ਹੈ।

ਸਰੀਰ 'ਚ ਸਰਦੀਆਂ ਦੇ ਮੌਸਮ 'ਚ ਜ਼ਿਆਦਾ ਹੁੰਦੀ ਹੈ ਵਿਟਾਮਿਨ-ਸੀ ਦੀ ਕਮੀ, ਜਾਣੋ ਲੱਛਣ

Get the latest update about Skin Benefits, check out more about , Beautiful Skin, Marigold Flower & Hair Benefits

Like us on Facebook or follow us on Twitter for more updates.