ਹੋਲੀ ਦਾ ਭਰਪੂਰ ਮਜ਼ਾ ਲੈਣ ਲਈ ਪੜ੍ਹੋ ਇਹ ਖ਼ਬਰ, ਨਾ ਪੜਣ 'ਤੇ ਹੋ ਸਕਦੈ ਪਛਤਾਵਾ

ਹੋਲੀ ਦਾ ਤਿਉਹਾਰ ਕੱਲ੍ਹ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਪੂਰੀ ਖੁਸ਼ੀ, ਮਸਤੀ ਅਤੇ ਰੋਮਾਂਚ ਨਾਲ ਮਨਾਇਆ ਜਾਂਦਾ ਹੈ ਪਰ ਰੰਗਾਂ ਬਿਨ੍ਹਾਂ ਇਹ ਅਧੂਰਾ ਹੈ। ਇਸ ਤਿਉਹਾਰ ਵਿਚ ਰੰਗਾਂ ਨਾਲ ਖੇਡਣ ਦਾ ਜਿੰਨਾ ਚਾਅ ਹੁੰਦਾ ਹੈ, ਉਸ ਤੋਂ ਜ਼ਿਆਦਾ ਰੰਗ...

ਨਵੀਂ ਦਿੱਲੀ— ਹੋਲੀ ਦਾ ਤਿਉਹਾਰ ਕੱਲ੍ਹ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਪੂਰੀ ਖੁਸ਼ੀ, ਮਸਤੀ ਅਤੇ ਰੋਮਾਂਚ ਨਾਲ ਮਨਾਇਆ ਜਾਂਦਾ ਹੈ ਪਰ ਰੰਗਾਂ ਬਿਨ੍ਹਾਂ ਇਹ ਅਧੂਰਾ ਹੈ। ਇਸ ਤਿਉਹਾਰ ਵਿਚ ਰੰਗਾਂ ਨਾਲ ਖੇਡਣ ਦਾ ਜਿੰਨਾ ਚਾਅ ਹੁੰਦਾ ਹੈ, ਉਸ ਤੋਂ ਜ਼ਿਆਦਾ ਰੰਗ ਉਤਾਰਣ ਦੀ ਟੈਂਸ਼ਨ ਰਹਿੰਦਾ ਹੈ। ਹੋਲੀ ਖੇਡਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਰੰਗ ਨਾ-ਸਿਰਫ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਬਲਕਿ ਇਨ੍ਹਾਂ ਨੂੰ ਉਤਾਰਨ ਲਈ ਵੀ ਬਹੁਤ ਮਿਹਨਤ ਲੱਗਦੀ ਹੈ। ਤੁਸੀਂ ਚਾਹੋ ਤਾਂ ਕਿੰਨਾ ਵੀ ਬਚਣ ਦੀ ਕੋਸ਼ਿਸ਼ ਕਰ ਲਓ ਪਰ 'ਬੁਰਾ ਨਾ ਮੰਨੋ ਹੋਲੀ ਹੈ' ਕਹਿ ਕੇ ਲੋਕ ਰੰਗ ਲਾਉਣ ਆ ਜਾਂਦੇ ਹਨ। ਹਰਬਲ ਰੰਗਾਂ ਤੋਂ ਇਲਾਵਾ ਵੀ ਕਈ ਰੰਗ ਬਾਜ਼ਾਰ ਵਿਚ ਮੌਜੂਦ ਹਨ, ਜਿਨ੍ਹਾਂ ਦਾ ਸਕਿਨ 'ਤੇ ਨੁਕਸਾਨ ਹੋ ਸਕਦਾ ਹੈ। ਸਕਿਨ ਖੁਸ਼ਕ ਅਤੇ ਬੇਜਾਨ ਹੋਣ ਦੇ ਨਾਲ ਕਈ ਵਾਰ ਇਸ 'ਤੇ ਜਲਨ ਵੀ ਹੋਣ ਲੱਗਦੀ ਹੈ। ਨਾਲ ਹੀ ਵਾਲ ਵੀ ਝੜਨ ਲੱਗਦੇ ਹਨ। ਜੇਕਰ ਤੁਹਾਨੂੰ ਵੀ ਹੋਲੀ ਖੇਡਣੀ ਪਸੰਦ ਹੈ ਪਰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਡਰਦੇ ਹੋ ਤਾਂ ਘਬਰਾਓ ਨਾ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਉਪਾਅ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਸੁਰੱਖਿਅਤ ਹੋਲੀ ਖੇਡ ਸਕਦੇ ਹੋ।

ਲੌਂਗਾਂ ਦਾ ਪਾਣੀ ਕਰੇਗਾ ਸ਼ੂਗਰ ਕੰਟਰੋਲ, ਚਬਾਉਣ ਨਾਲ ਮਿਲਣਗੇ ਇਹ ਫਾਇਦੇ

ਚਿਹਰੇ 'ਤੇ ਲਾਓ ਤੇਲ
ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਦੇ ਨਾਲ ਨਾਲ ਚਿਹਰੇ ਅਤੇ ਬਾਕੀ ਅੰਗਾਂ 'ਤੇ ਵੀ ਤੇਲ ਲਾਓ। ਹੋਲੀ ਖੇਡ ਤੋਂ ਇਕ ਘੰਟਾ ਪਹਿਲਾ ਚਮੜੀ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਮਾਲਿਸ਼ ਕਰੋ, ਜਿਸ ਨਾਲ ਸਕਿਨ 'ਚ ਤੇਲ ਰੱਚ ਜਾਵੇ। ਇਸ ਤਰ੍ਹਾਂ ਕਰਨ ਨਾਲ ਰੰਗ ਨੁਕਸਾਨ ਨਹੀਂ ਕਰਨਗੇ।

ਸਨਸਕ੍ਰੀਨ
ਤੇਲ ਦੇ ਨਾਲ ਨਾਲ ਹੋਲੀ ਖੇਡਣ ਤੋਂ ਪਹਿਲਾਂ ਚਿਹਰੇ 'ਤੇ ਸਨਸਕ੍ਰੀਨ ਜ਼ਰੂਰ ਲਾਓ। ਇਹ ਰੰਗਾਂ ਨਾਲ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਵੀ ਬਚਾਉਣਗੈ।

ਲਿਪਬਾਮ
ਹੋਲੀ ਦੇ ਰੰਗ ਚਮੜੀ ਦੇ ਨਾਲ ਬੁੱਲ੍ਹਾਂ ਨੂੰ ਵੀ ਰੁੱਖਾ ਕਰ ਸਕਦੇ ਹਨ, ਨਾਲ ਹੀ ਲਿਪਸ 'ਤੇ ਲੱਗਾ ਰੰਗ ਮੂੰਹ ਅੰਦਰ ਵੀ ਜਾ ਸਕਦਾ ਹੈ, ਜੋ ਗੰਭੀਰ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਇਸ ਲਈ ਹੋਲੀ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਚੰਗੀ ਤਰ੍ਹਾਂ ਲਿਪਬਾਮ ਜਾਂ ਪੈਟਰੋਲੀਅਮ ਜੈਲੀ ਲਾਓ।

ਨਹੁੰਆਂ ਦਾ ਇੰਝ ਰੱਖੋ ਖਿਆਲ
ਹੋਲੀ ਖੇਡਦੇ ਸਮੇਂ ਚਮੜੀ ਦੇ ਨਾਲ ਨਾਲ ਸਾਡੇ ਨਹੁੰਆਂਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਨਹੁੰਆਂ 'ਚ ਇਕ ਵਾਰ ਰੰਗ ਵੜ ਜਾਵੇ ਤਾਂ ਉਹ ਆਸਾਨੀ ਨਾਲ ਨਹੀਂ ਉਤਰਦਾ। ਜੋ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਨਹੁੰਆਂ 'ਤੇ ਨੇਲ ਪੇਂਟ ਲਾ ਲਓ।

Get the latest update about Holi, check out more about Skin Care Tiips, True Scoop News, Health News & Trending News

Like us on Facebook or follow us on Twitter for more updates.