ਰੂਸ ਦੀ ਇਸ ਕੰਪਨੀ ਦਾ ਅਨੋਖਾ ਫਰਮਾਨ, ਜਿੰਨੇ ਨਿੱਕੇ ਕੱਪੜੇ ਓਨੇ ਵੱਧ ਪੈਸੇ

ਰੂਸ ਦੀ ਇਕ ਕੰਪਨੀ ਅੱਜਕਲ ਆਪਣੇ ਇਕ ਅਨੋਖੇ ਫੈਸਲੇ ਕਾਰਨ ਚਰਚਾ 'ਚ ਹੈ। ਦਰਅਸਲ ਟੈਟਪ੍ਰੋਫ ਨਾਂ ਦੀ ਐਲੂਮੀਨੀਅਮ ਉਤਪਾਦਕ ਕੰਪਨੀ ਆਪਣੇ ਮਹਿਲਾ ਕਰਮਚਾਰੀਆਂ ਨੂੰ ਸਕਰਟ ਅਤੇ ਮੇਕਅੱਪ ਲਗਾ ਕੇ ਕੰਮ 'ਤੇ...

ਮਾਸਕੋ— ਰੂਸ ਦੀ ਇਕ ਕੰਪਨੀ ਅੱਜਕਲ ਆਪਣੇ ਇਕ ਅਨੋਖੇ ਫੈਸਲੇ ਕਾਰਨ ਚਰਚਾ 'ਚ ਹੈ। ਦਰਅਸਲ ਟੈਟਪ੍ਰੋਫ ਨਾਂ ਦੀ ਐਲੂਮੀਨੀਅਮ ਉਤਪਾਦਕ ਕੰਪਨੀ ਆਪਣੇ ਮਹਿਲਾ ਕਰਮਚਾਰੀਆਂ ਨੂੰ ਸਕਰਟ ਅਤੇ ਮੇਕਅੱਪ ਲਗਾ ਕੇ ਕੰਮ 'ਤੇ ਆਉਣ ਲਈ ਹਰ ਦਿਨ 104 ਰੁਪਏ ਤੋਂ ਵੱਧ ਦੇ ਰਹੀ ਹੈ। ਕੰਪਨੀ ਵਰਕਪਲੇਸ 'ਤੇ ਇਕ ਮਹੀਨੇ ਦਾ ਇਕ ਖਾਸ ਮੈਰਾਥਨ ਪ੍ਰੋਗਰਾਮ ਚਲਾ ਰਹੀ ਹੈ। ਇਸ ਕੜੀ 'ਚ ਮਹਿਲਾਵਾਂ ਨੂੰ ਇਹ ਰਿਵਾਰਡ ਦਿੱਤਾ ਜਾ ਰਿਹਾ ਹੈ। ਕੰਪਨੀ ਦੇ ਇਸ ਫੈਸਲੇ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ।

ਅਮਰੀਕਾ ਦੇ ਵਰਜੀਨੀਆ ਦੀ ਇਕ ਇਮਾਰਤ 'ਚ ਕਰਮਚਾਰੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 12 ਦੀ ਮੌਤ

ਕਈ ਲੋਕ ਕਰ ਰਹੇ ਆਲੋਚਨਾ
ਕੰਪਨੀ ਦੇ ਇਸ ਫੈਸਲੇ ਦੀ ਕਈ ਲੋਕ ਆਲੋਚਨਾ ਵੀ ਕਰ ਰਹੇ ਹਨ। ਉੱਥੇ ਕੰਪਨੀ ਨੇ ਕਿਹਾ ਹੈ ਕਿ ਇਸ ਨਾਲ ਮਹਿਲਾਵਾਂ 'ਚ ਜਾਗਰੁਕਤਾ ਆਵੇਗੀ। ਇਸ ਨਾਲ ਮਹਿਲਾਵਾਂ ਆਪਣੇ ਚਾਰਮ ਨੂੰ ਫੀਲ ਕਰ ਸਕਣਗੀਆਂ ਅਤੇ ਕਰਮਚਾਰੀਆਂ ਦੇ ਕੰਮਾਂ 'ਚ ਸੁਧਾਰ ਹੋਵੇਗਾ।

ਭਾਰਤ-ਰੂਸ ਦਰਮਿਆਨ ਹੋਏ ਸੌਦੇ 'ਤੇ ਅਮਰੀਕਾ ਨੇ ਦਿੱਤੀ ਧਮਕੀ, ਜਾਣੋ ਪੂਰਾ ਮਾਮਲਾ

ਇਕ ਮਹੀਨੇ ਤੱਕ ਚੱਲੇਗਾ ਮੈਰਾਥਨ ਪ੍ਰੋਗਰਾਮ
ਕੰਪਨੀ ਦਾ ਇਕ ਖਾਸ ਪ੍ਰੋਗਰਾਨ 27 ਮਈ ਤੋਂ 30 ਜੂਨ ਵਿਚਕਾਰ ਚੱਲੇਗਾ। ਇੱਥੇ ਇਕ ਗੱਲ ਹੋਰ ਮਹੱਤਵਪੂਰਨ ਹੈ ਕਿ ਪੈਸੇ ਉਨ੍ਹਾਂ ਹੀ ਮਹਿਲਾ ਕਰਮਚਾਰੀਆਂ ਨੂੰ ਮਿਲਣਗੇ, ਜਿਨ੍ਹਾਂ ਨੇ ਸਕਰਟ ਅਤੇ ਮੇਕਅੱਪ ਨਾਲ ਆਪਣੀ ਤਸਵੀਰ ਕੰਪਨੀ ਨੂੰ ਭੇਜੀ ਹੈ।

Get the latest update about Femininity Marathon, check out more about True Scoop News, International Online Punjabi News, International Punjabi News & Tatprof Aluminium Manufacturer

Like us on Facebook or follow us on Twitter for more updates.