ਸਾਰੀ ਰਾਤ ਜਾਗਣ ਦੀ ਆਦਤ ਨਾਲ ਹਾਰਟ ਅਟੈਕ ਸਮੇਤ ਇਨ੍ਹਾਂ ਬੀਮਾਰੀਆਂ ਦਾ ਵੱਧ ਸਕਦਾ ਹੈ ਖ਼ਤਰਾ

2010 ਵਿਚ ਹੋਈ ਇਕ ਸਟੱਡੀ 'ਚ ਸਾਹਮਣੇ ਆਇਆ ਸੀ ਕਿ ਭਾਰਤ 'ਚ ਮੌਤ ਦਰ ਵਧਣ ਦਾ ਇੱਕ ਕਾਰਨ ਘਟ ਨੀਂਦ ਵੀ ਹੈ। ਇਕ ਰਿਸਅਰਚ ਅਨੁਸਾਰ ਨੀਂਦ ਦੇ ਸਮੇ, ਸਾਡਾ ਸਰੀਰ ਖੁਦ ਨੂੰ ਠੀਕ ਕਰਦਾ ਹੈ ਅਤੇ ਸੰਤੁਲਨ ਨੂੰ ਬਹਾਲ ਕਰਦਾ ਹੈ...

ਪਿਛਲੇ ਕੁਝ ਸਮੇ ਤੋ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ ਜਿਸ ਦਾ ਇੱਕ ਮੁੱਖ ਕਾਰਨ ਸਾਡੀ ਭੱਜ-ਨੱਠ ਭਰੀ ਜਿੰਦਗੀ ਹੈ। ਇਸ ਫਾਸਟ ਫਾਰਵਰਡ ਜੀਵਨਸ਼ੈਲੀ 'ਚ ਅਸੀਂ ਨੀਂਦ ਨਾਲ ਵੀ ਸਮਝੌਤਾ ਕਰ ਰਹੇ ਹਾਂ। ਸਰੀਰ ਨੂੰ ਨੀਂਦ ਦੀ ਲੋੜ ਉੱਨੀ ਹੈ ਜਿਵੇ ਉਸ ਨੂੰ ਪ੍ਰਤਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਹਵਾ ਅਤੇ ਭੋਜਨ ਦੀ ਜਰੂਰਤ ਹੈ। ਨੀਂਦ ਦੀ ਘਾਟ ਤੁਹਾਡੀ ਮਾਨਸਿਕ ਸਮਰੱਥਾ ਨੂੰ ਖਤਮ ਕਰ ਦਿੰਦੀ ਹੈ ਅਤੇ ਤੁਹਾਡੀ ਸਰੀਰਕ ਸਿਹਤ ਨੂੰ ਜੋਖਮ ਵਿੱਚ ਪਾਉਣ ਦਾ ਕੰਮ ਵੀ ਕਰਦੀ ਹੈ। ਰੋਜਾਨਾ ਜਿੰਦਗੀ ਵਿਚ ਵੱਧਦਾ ਸਟਰੈਸ, ਜਿਆਦਾ ਮੋਬਾਈਲ ਫੋਨ ਦਾ ਇਸਤੇਮਾਲ ਵੀ ਨੀਂਦ ਦੇ ਘੱਟ ਆਉਣ ਦੇ ਕਾਰਨ ਹਨ। 

2010 ਵਿਚ ਹੋਈ ਇਕ ਸਟੱਡੀ 'ਚ ਸਾਹਮਣੇ ਆਇਆ ਸੀ ਕਿ ਭਾਰਤ 'ਚ ਮੌਤ ਦਰ ਵਧਣ ਦਾ ਇੱਕ ਕਾਰਨ ਘਟ ਨੀਂਦ ਵੀ ਹੈ। ਇਕ ਰਿਸਅਰਚ ਅਨੁਸਾਰ ਨੀਂਦ ਦੇ ਸਮੇ, ਸਾਡਾ ਸਰੀਰ ਖੁਦ ਨੂੰ ਠੀਕ ਕਰਦਾ ਹੈ ਅਤੇ ਸੰਤੁਲਨ ਨੂੰ ਬਹਾਲ ਕਰਦਾ ਹੈ। ਜਿਸ ਨਾਲ ਦਿਮਾਗ ਦੀ ਨਵੇਂ ਵਿਚਾਰ ਸੋਚਣ ਦੀ ਯੋਗਤਾ ਵੱਧਦੀ ਹੈ ਅਤੇ ਉਸ ਨੂੰ ਯਾਦ ਰੱਖਣ ਵਿੱਚ ਵੀ ਮਦਦ ਕਰਦਾ ਹੈ। ਨੀਂਦ ਦੀ ਗੁਣਵੱਤਾ ਅਤੇ ਹਾਰਟ ਅਟੈਕ ਜੋਖਮ ਦੇ ਵਿਚਕਾਰ ਸਬੰਧ ਦੀ ਜਾਂਚ ਕਰਨ ਵਾਲੇ ਜ਼ਿਆਦਾਤਰ ਅਧਿਐਨਾ ਨੇ ਨੀਂਦ ਦੇ ਇੱਕ ਪਹਿਲੂ sleep duration or sleep apnea ਤੇ  ਧਿਆਨ ਕੇਂਦਰਿਤ ਕੀਤਾ ਹੈ। 
 
➤ਨੀਂਦ ਤੇ ਹੋਇਆ ਅਧਿਐਨ 
 2008 ਤੋਂ 2011 ਵਿਚ ਹੋਏ ਇਕ ਅਧਿਐਨ 'ਚ ਖੋਜਕਰਤਾਵਾਂ ਨੇ 50 ਤੋਂ 75 ਸਾਲ ਦੀ ਉਮਰ ਦੇ 7,203 ਮਰਦਾਂ ਅਤੇ ਔਰਤਾਂ ਤੋਂ ਇਕੱਤਰ ਕੀਤੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਸੀ। ਅਧਿਐਨ ਦੀ ਸ਼ੁਰੂਆਤ ਵਿੱਚ ਸਾਰੇ ਕਾਰਡੀਓਵੈਸਕੁਲਰ ਸਥਿਤੀਆਂ ਤੋਂ ਮੁਕਤ ਸਨ। ਹਰੇਕ ਭਾਗੀਦਾਰ ਦਾ ਸਰੀਰਕ ਮੁਆਇਨਾ ਅਤੇ ਵੱਖ-ਵੱਖ ਜੈਵਿਕ ਟੈਸਟ ਕੀਤੇ ਗਏ। ਉਨ੍ਹਾਂ ਨੇ ਜੀਵਨ ਸ਼ੈਲੀ ਦੀ ਜਾਣਕਾਰੀ, ਉਨ੍ਹਾਂ ਦਾ ਮੈਡੀਕਲ ਹਿਸਟਰੀ ਇਕੱਠਾ ਕੀਤੀ ਗਈ। ਖੋਜਕਰਤਾਵਾਂ ਨੇ ਪ੍ਰਸ਼ਨਾਵਲੀ ਦੁਆਰਾ ਭਾਗੀਦਾਰਾਂ ਦੀਆਂ ਨੀਂਦ ਦੀਆਂ ਆਦਤਾਂ ਜਿਵੇਂ ਨੀਂਦ ਦੀ ਮਿਆਦ, ਇਨਸੌਮਨੀਆ, ਦਿਨ ਦੇ ਸਮੇਂ ਦੀ ਨੀਂਦ ਦਾ ਮੁਲਾਂਕਣ ਕੀਤਾ। 


➤ਨੀਂਦ ਦੀ ਘਾਟ ਨਾਲ ਹੋਣ ਵਾਲੀਆਂ ਸਮੱਸਿਆਵਾਂ:
*ਦਿਲ ਦੀ ਬਿਮਾਰੀ
*ਦਿਲ ਦਾ ਦੌਰਾ
*ਦਿਲ ਬੰਦ ਹੋਣਾ
*ਅਨਿਯਮਿਤ ਦਿਲ ਦੀ ਧੜਕਣ
*ਹਾਈ ਬਲੱਡ ਪ੍ਰੈਸ਼ਰ 
*ਸਟ੍ਰੋਕ
*ਸ਼ੂਗਰ

ਇਸ ਤੋਂ ਇਲਾਵਾ ਨੀਂਦ ਘੱਟ ਲੈਣ ਤੋਂ sex ability ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਨੀਂਦ ਦੀ ਘਾਟ ਨਾਲ ਔਰਤਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਸਹੀ ਸਮੇਂ 'ਤੇ ਨੀਂਦ ਪੂਰੀ ਨਹੀਂ ਕਰਦੇ ਤਾਂ ਬਾਕੀ ਬਿਮਾਰੀਆਂ ਦਾ ਖਤਰਾ ਵੀ ਦੋਗੁਣਾ ਹੋ ਜਾਂਦਾ ਹੈ।

ਬਿਹਤਰ ਨੀਂਦ ਲਈ ਚਾਰ ਸੁਝਾਅ:
1. ਇਕ ਸਿਹਤਮੰਦ ਸਰੀਰ ਦੇ ਲਈ ਨਿਯਮਤ ਨੀਂਦ ਲੈਣਾ ਬਹੁਤ ਜਰੂਰੀ ਹੈ। ਸੌਣ ਦਾ ਸਹੀ ਸਮਾਂ ਰਾਤ 10 ਵਜੇ ਹੈ। ਕਿਉਂਕਿ ਸਾਡਾ ਸਰੀਰ ਰਾਤ 11 ਵਜੇ ਦੇ ਵਿਚਕਾਰ ਗ੍ਰੋਥ ਹਾਰਮੋਨ ਛੱਡਦਾ ਹੈ।
2. ਅਸੀਂ ਦਿਨ ਦੇ ਸਮੇਂ ਜਾਗਦੇ ਰਹਿਣ ਅਤੇ ਕੰਮ ਨੂੰ ਪੂਰਾ ਕਰਨ ਲਈ ਕੈਫੀਨ ਅਤੇ ਖੰਡ ਦਾ ਸੇਵਨ ਕਰਦੇ ਹਾਂ, ਹਾਲਾਂਕਿ ਗਲਤ ਸਮੇਂ 'ਤੇ ਇਹਨਾਂ ਉਤੇਜਕ ਪਦਾਰਥਾਂ ਦਾ ਸੇਵਨ, ਰਾਤ ਦੇ ਦੇਰ ਤੱਕ ਸੌਣ ਵਿੱਚ ਦੇਰੀ ਕਰ ਸਕਦਾ ਹੈ ਅਤੇ ਤੁਹਾਡੀ ਨੀਂਦ ਦਾ ਸਮਾਂ ਖਰਾਬ ਕਰ ਸਕਦਾ ਹੈ। ਇਸ ਲਈ ਸਾਨੂੰ ਸ਼ਾਮ 4 ਵਜੇ ਤੋਂ ਬਾਅਦ ਕੈਫੀਨ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ।  
3. ਚੰਗੀ ਨੀਂਦ ਲਈ ਹਮੇਸ਼ਾ ਸਮਾਰਟਫੋਨ ਤੋਂ ਦੂਰੀ ਦੀ ਸਲਾਹ ਦਿਤੀ ਜਾਂਦੀ ਹੈ ਕਿਉਂਕਿ ਤੁਹਾਡੇ ਫ਼ੋਨ ਦੀ ਸਕਰੀਨ ਦੀ ਰੋਸ਼ਨੀ melatonin ਦੇ ਉਤਪਾਦਨ ਵਿੱਚ ਰੁਕਾਵਟ ਪਾਉਂਦੀ ਹੈ, ਇਸ ਲਈ ਸੌਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਸਾਡੀ ਡਿਵਾਈਸ ਨੂੰ ਹੇਠਾਂ ਰੱਖਣਾ ਬਿਹਤਰ ਹੋ ਸਕਦਾ ਹੈ।
4. ਦਿਨ ਵਿਚ ਝਪਕੀ ਲੈਣ ਨਾਲ ਅਸੀਂ ਤਾਜ਼ਗੀ ਮਹਿਸੂਸ ਕਰਦੇ ਹਾਂ, ਪਰ ਦਿਨ ਵਿਚ ਜ਼ਿਆਦਾ ਨੀਂਦ ਲੈਣ ਨਾਲ ਰਾਤ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਇਸ ਲਈ, ਇਹ ਯਾਦ ਰੱਖਣਾ ਸਭ ਤੋਂ ਵਧੀਆ ਹੈ ਕਿ ਝਪਕੀ ਦੀ ਮਿਆਦ ਸਿਰਫ ਦੁਪਹਿਰ ਨੂੰ ਲਗਭਗ 20-30 ਮਿੰਟ ਹੋਣੀ ਚਾਹੀਦੀ ਹੈ।
Get the latest update about SLEEP OWL, check out more about SLEEP TIPS FOR STUDENT, HEALTH NEWS TODAY, HEALTH NEWS & GOOD SLEEP TIPS

Like us on Facebook or follow us on Twitter for more updates.