ਕਿਸੇ ਵੀ ਆਈਡੀ ਪਰੂਫ 'ਤੇ ਲੱਗ ਸਕੇਗਾ ਸਮਾਰਟ ਮੀਟਰ, ਪਲਾਟ ਦੇ ਸਾਈਜ਼ ਨਾਲ ਤੈਅ ਹੋਵੇਗਾ ਲੋਡ

ਸੂਬੇ ਵਿਚ ਬਿਜਲੀ ਉਪਭੋਗਤਾਵਾਂ ਨੂੰ ਸਰਲ ਨਿਯਮਾਂ ਦੇ ਤਹਿਤ ਬਿਜਲੀ ਕਨੈਕਸ਼ਨ ਦੇਣ ਦੇ ਲਈ ਸੋਧ ਸਪਲਾਈ ਰੂਲ ਜਲਦੀ ਲਾਗੂ ਹੋਵੇਗਾ। ਇਸ ਦਾ ਡਰਾਫਟ ਤਿਆਰ ਹੋ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇ...

ਜਲੰਧਰ-ਸੂਬੇ ਵਿਚ ਬਿਜਲੀ ਉਪਭੋਗਤਾਵਾਂ ਨੂੰ ਸਰਲ ਨਿਯਮਾਂ ਦੇ ਤਹਿਤ ਬਿਜਲੀ ਕਨੈਕਸ਼ਨ ਦੇਣ ਦੇ ਲਈ ਸੋਧ ਸਪਲਾਈ ਰੂਲ ਜਲਦੀ ਲਾਗੂ ਹੋਵੇਗਾ। ਇਸ ਦਾ ਡਰਾਫਟ ਤਿਆਰ ਹੋ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪ੍ਰਸਤਾਵ ਉੱਤੇ ਪੀਐੱਸਈਆਰਸੀ ਨੇ ਜਨਤਾ ਦੇ ਸੁਝਾਅ ਤੇ ਇਤਰਾਜ਼ ਮੰਗੇ ਹਨ। ਇਸ ਵਿਚ ਖਾਸ ਗੱਲ ਇਹ ਹੈ ਕਿ ਜੇਕਰ ਬਿਜਲੀ ਦਾ ਕਨੈਕਸ਼ਨ ਲੈਣ ਦੇ ਲਈ ਕਿਸੇ ਦੇ ਕੋਲ ਕਿਰਾਇਆਨਾਮਾ, ਰਜਿਸਟਰੀ ਆਦਿ ਨਹੀਂ ਹੈ ਤਾਂ ਵੀ ਉਹ ਉਸੇ ਪਤੇ ਵਾਲਾ ਕੋਈ ਇਕ ਆਈਡੀ ਪਰੂਫ ਦੇ ਕੇ ਸਮਾਰਟ ਮੀਟਰ ਲਗਵਾ ਸਕਦਾ ਹੈ। 

ਨਵੇਂ ਨਿਯਮਾਂ ਵਿਚ ਕੰਮਕਾਜ ਨੂੰ ਸਰਲ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਬਿਜਲੀ ਮਾਮਲਿਆਂ ਦੇ ਮਾਹਰ ਤੇ ਪੰਜਾਬ ਦੇ ਇੰਡਸਟਰੀ ਬੋਰਡ ਦੇ ਮੈਂਬਰ ਵਿਜੇ ਤਲਵਾੜ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਲੋਕਾਂ ਦੀਆਂ ਦਿਕਤਾਂ ਦੂਰ ਹੋਣਗੀਆਂ। ਪੀਐੱਸਈਆਰਸੀ ਵਲੋਂ ਕਿਹਾ ਗਿਆ ਹੈ ਕਿ ਇਹ ਰੂਸ ਉਦੋਂ ਲਾਗੂ ਹੋਵੇਗਾ ਜਦੋਂ ਇਸ ਦਾ ਨੋਟੀਫਿਕੇਸ਼ਨ ਲਾਗੂ ਹੋਵੇਗਾ। ਇਸ ਨਾਲ ਰੈਵੇਨਿਊ ਵਿਚ ਵੀ ਵਾਧਾ ਹੋਵੇਗਾ।

50 ਕਿਲੋਵਾਟ ਤੱਕ ਡਿਮਾਂਡ ਨੋਟਿਸ ਦੀ ਲੋੜ ਨਹੀਂ
ਨਵੀਂ ਕਲੋਨੀ ਕੱਟਣ ਵਾਲਿਆਂ ਨੂੰ ਪ੍ਰਸ਼ਾਸਨ ਵਲੋਂ ਐੱਨਓਸੀ ਉਦੋਂ ਹੀ ਮਿਲੇਗੀ ਜਦੋਂ ਪਾਵਰਕਾਮ ਉਸ ਨੂੰ ਐੱਨਓਸੀ ਦੇਵੇਗਾ। ਪਹਿਲੀ ਵਾਰ ਸੰਭਾਵਿਤ ਲੋਡ ਵਿਵਸਥਾ ਬਣੇਗੀ। 100 ਵਰਗ ਗਜ ਦੇ ਲਈ 5 ਕਿਲੋਵਾਟ, 100 ਤੋਂ 200 ਵਰਗ ਗਜ ਲਈ 8 ਕਿਲੋਵਾਟ, 200 ਤੋਂ 250 ਵਰਗ ਗਜ ਲਈ 10 ਕਿਲੋਵਾਟ ਤੇ 250 ਤੋਂ 350 ਵਰਗ ਗਜ ਲਈ 12 ਕਿਲੋਵਾਟ ਦਾ ਲੋਡ ਗਿਣਿਆ ਜਾਵੇਗਾ। ਬਾਕੀ ਉਥੇ ਉਪਭੋਗਤਾ ਆਪਣੀ ਲੋੜ ਅਨੁਸਾਰ ਲੋਡ ਤੈਅ ਕਰੇਗਾ। 350 ਤੋਂ 500 ਵਰਗ ਗਜ ਲਈ 20 ਕਿਲੋਵਾਟ ਤੇ 500 ਤੋਂ ਵਧੇਰੇ ਵਿਚ 30 ਕਿਲੋਵਾਟ ਲੋਡ ਹੋਵੇਗਾ। 350 ਵਰਗ ਫੁੱਟ ਤੱਕ ਘਰੇਲੂ ਪਲਾਟ ਵਿਚ ਲੋਡ 4 ਕਿਲੋਵਾਟ ਹੋਵੇਗਾ। ਇਸੇ ਤਰ੍ਹਾਂ ਫਲੈਟ ਲਈ 37 ਵਾਟ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਲੋਡ ਮੰਨਿਆ ਜਾਵੇਗਾ।

50 ਕਿਲੋਵਾਟ ਤੱਕ ਦੇ ਲਈ ਡਿਮਾਂਡ ਨੋਟਿਸ ਦੀ ਲੋੜ ਨਹੀਂ ਹੋਵੇਗੀ। ਲੋਅ ਟੈਂਸ਼ਨ ਕੈਟੇਗਰੀ ਕਨੈਕਸ਼ਨ 30 ਦਿਨ ਵਿਚ, ਹਾਈ ਟੈਂਸ਼ਨ 11000 ਵੋਲਟ ਤੱਕ 45 ਦਿਨਾਂ ਵਿਚ, 33000 ਵੋਲਟ ਤੱਕ 75 ਦਿਨਾਂ ਵਿਚ, ਐਕਸਟਰਾ ਹਾਈਟੈਂਸ਼ਨ 90 ਦਿਨਾਂ ਵਿਚ ਜਾਰੀ ਕੀਤਾ ਜਾਵੇਗਾ। 

Get the latest update about ID proof, check out more about Online Punjabi News, load, smart meter & Punjab News

Like us on Facebook or follow us on Twitter for more updates.