ਸਿਗਰਟ ਨਾ ਪੀਣ ਨਾਲ ਵੀ ਹੋ ਸਕਦਾ ਹੈ ਫੇਫੜਿਆਂ ਦਾ ਕੈਂਸਰ, ਜਾਣੋ ਕਿਉਂ ਹੋ ਰਹੀ ਹੈ ਜ਼ਹਿਰੀਲੀ ਹਵਾ

ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ...

ਵੈੱਬ ਸੈਕਸ਼ਨ - ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਕੈਂਸਰ ਦਾ ਕਾਰਨ ਬਣਦਾ ਹੈ, ਪਰ ਫਿਰ ਕੀ ਕਹੀਏ ਜਦੋਂ ਕੋਈ ਅਜਿਹਾ ਵਿਅਕਤੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਸਿਗਰਟ ਨਹੀਂ ਪੀਤੀ ਹੋਵੇ, ਉਸ ਨੂੰ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ? ਤੁਸੀਂ ਵੀ ਸੋਚੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੋ ਸਕਦਾ ਨਹੀਂ ਬਲਕਿ ਹੋ ਚੁੱਕਾ ਹੈ। ਸਿਗਰਟਨੋਸ਼ੀ ਨਾ ਕਰਨ ਵਾਲਿਆਂ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਰਿਹਾ ਹੈ ਅਤੇ ਇਸ ਲਈ ਹਵਾ ਜ਼ਿੰਮੇਵਾਰ ਹੈ।

ਹਾਂ, ਇਹ ਸੱਚ ਹੈ। ਮਾਹਰਾਂ ਅਨੁਸਾਰ ਦਿੱਲੀ ਦੀ ਜ਼ਹਿਰੀਲੀ ਹਵਾ ਦੇ ਪਿੱਛੇ ਰਸਾਇਣਕ ਕਣ ਹੁੰਦੇ ਹਨ, ਜੋ ਆਮ ਤੌਰ 'ਤੇ ਸਿਗਰਟ ਦੇ ਧੂੰਏਂ ਵਿੱਚ ਪਾਏ ਜਾਂਦੇ ਹਨ। ਇਹ ਕਣ ਸਾਹ ਲੈਣ ਨਾਲ ਫੇਫੜਿਆਂ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਇਕੱਠੇ ਰਹਿਣ ਕਾਰਨ ਇਹ ਫੇਫੜਿਆਂ ਦੇ ਕੈਂਸਰ ਦਾ ਰੂਪ ਧਾਰਨ ਕਰ ਲੈਂਦੇ ਹਨ।

ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 15 ਭਾਰਤ ਦੇ
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਅਨੁਸਾਰ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 15 ਭਾਰਤ ਵਿੱਚ ਹਨ। WHO ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਿੱਲੀ NCR ਵਿੱਚ ਹੈ।

ਕੀ ਕਹਿੰਦੀ ਹੈ ਰਿਪੋਰਟ
> ਹਰਿਆਣਾ ਦਾ ਗੁਰੂਗ੍ਰਾਮ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ।
> ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਦੂਜੇ ਨੰਬਰ 'ਤੇ ਹੈ।
> ਸੂਚੀ ਵਿੱਚ ਫਰੀਦਾਬਾਦ, ਨੋਇਡਾ, ਪਟਨਾ, ਮੁੰਬਈ, ਲਖਨਊ ਵਰਗੇ ਸ਼ਹਿਰਾਂ ਦੇ ਨਾਂ ਵੀ ਸ਼ਾਮਲ ਹਨ।
> ਹਾਲਾਤ ਇੰਨੇ ਖਰਾਬ ਹਨ ਕਿ ਸੰਯੁਕਤ ਰਾਸ਼ਟਰ ਨੇ ਨਵੀਂ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਕਿਹਾ ਹੈ।

ਪ੍ਰਦੂਸ਼ਣ ਕਾਰਨ ਧਰਤੀ ਦੀ ਸਿਹਤ ਬਦਲੀ
ਹਵਾ ਪ੍ਰਦੂਸ਼ਣ ਨੇ ਧਰਤੀ ਦੀ ਸਿਹਤ ਅਤੇ ਇਸ ਦੇ ਜਲਵਾਯੂ ਨੂੰ ਬਦਲ ਦਿੱਤਾ ਹੈ। ਕੁਝ ਥਾਵਾਂ 'ਤੇ ਇਹ ਖੁਸ਼ਕ ਹੈ ਅਤੇ ਕੁਝ ਥਾਵਾਂ 'ਤੇ ਬਿਨਾਂ ਮੌਸਮ ਦੇ ਮੀਂਹ ਪੈਂਦਾ ਹੈ ਤੇ ਹੁਣ ਸਥਿਤੀ ਸਾਨੂੰ ਸਾਹ ਲੈਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰ ਰਹੀ ਹੈ। ਅਜਿਹੇ 'ਚ ਲੋੜ ਹੈ ਕਿ ਅਸੀਂ ਅਤੇ ਤੁਸੀਂ ਬਿਨਾਂ ਸਮਾਂ ਗਵਾਏ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਰਾਲੇ ਸ਼ੁਰੂ ਕਰੀਏ, ਤਾਂ ਜੋ ਪ੍ਰਦੂਸ਼ਣ ਘਟੇ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਮਿਲ ਸਕੇ।

Get the latest update about passive smokers, check out more about lung cancer, Truescoop News, Smoking & health

Like us on Facebook or follow us on Twitter for more updates.