ਜਾਨਲੇਵਾ ਬਣੇ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, ਲਪੇਟ 'ਚ ਆਏ 12 ਲੋਕਾਂ ਦੀ ਹੋਈ ਮੌਤ

ਬੀਤੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਰਫਬਾਰੀ ਜਾਨਲੇਵਾ ਬਣਦੀ ਜਾ ਰਹੀ ਹੈ। ਜੰਮੂ-ਕਸ਼ਮੀਰ 'ਚ ਸੋਮਵਾਰ ਦੀ ਰਾਤ ਤੋਂ ਹੋਈ ਤੂਫਾਨ ਦੀਆਂ ਚਾਰ ਘਟਨਾਵਾਂ 'ਚ 6 ਜਵਾਨਾਂ ਸਮੇਤ 12 ਲੋਕ ਮਾਰੇ ਗਏ। ਪੁਲਸ ਅਤੇ ਰੱਖਿਆ ਸੂਤਰਾਂ...

ਸ਼੍ਰੀਨਗਰ— ਬੀਤੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਰਫਬਾਰੀ ਜਾਨਲੇਵਾ ਬਣਦੀ ਜਾ ਰਹੀ ਹੈ। ਜੰਮੂ-ਕਸ਼ਮੀਰ 'ਚ ਸੋਮਵਾਰ ਦੀ ਰਾਤ ਤੋਂ ਹੋਈ ਤੂਫਾਨ ਦੀਆਂ ਚਾਰ ਘਟਨਾਵਾਂ 'ਚ 6 ਜਵਾਨਾਂ ਸਮੇਤ 12 ਲੋਕ ਮਾਰੇ ਗਏ। ਪੁਲਸ ਅਤੇ ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਕ ਸੈਨਾ ਦੀ ਚੌਕੀ ਨੂੰ ਕੰਟਰੋਲ ਰੇਖਾ 'ਤੇ ਮੰਗਲਵਾਰ ਨੂੰ ਮਾਛਿਲ ਸੈਕਟਰ 'ਚ ਬਰਫੀਲੇ ਤੂਫਾਨ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ 'ਚ 5 ਸੈਨਿਕ ਫੱਸ ਗਏ। ਬਚਾਅ ਮੁਹਿੰਮ ਚਲਾਈ ਗਈ ਪਰ ਕੋਈ ਵੀ ਜਵਾਨ ਬੱਚ ਨਹੀਂ ਸਕਿਆ। ਪੁਲਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਗੈਂਡਰਬਲ ਜ਼ਿਲੇ ਦੇ ਗਗਨਗੀਰ ਖੇਤਰ ਦੇ ਇਕ ਪਿੰਡ 'ਚ ਇਕ ਹੋਰ ਬਰਫੀਲਾ ਤੂਫਾਨ ਆਇਆ, ਜਿਸ 'ਚ 5 ਨਾਗਰਿਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਇਕ ਹੋਰ ਨਾਗਰਿਕ ਦੀ ਬਾਂਦੀਪੁਰਾ ਦੇ ਗੁਰੇਜ਼ 'ਚ ਮੌਤ ਹੋ ਗਈ। ਇਕ ਹੋਰ ਘਟਨਾ ਕਸ਼ਮੀਰ ਦੇ ਨੌਗਾਮ ਸੈਕਟਰ 'ਚ ਸੋਮਵਾਰ ਦੀ ਰਾਤ ਸਾਢੇ 8 ਵਜੇ ਵਾਪਰੀ, ਜਿਸ 'ਚ ਕੰਟਰੋਲ ਰੇਖਾ ਦੇ ਬੀ.ਐੱਸ.ਐੱਫ ਚੌਕੀ 'ਤੇ ਤੂਫਾਨ ਆਇਆ। ਇਸ ਘਟਨਾ 'ਚ ਬੀ.ਐੱਸ.ਐੱਫ ਦਾ ਇਕ ਜਵਾਨ ਮਾਰਿਆ ਗਿਆ ਤੇ 6 ਹੋਰਾਂ ਨੂੰ ਬਚਾਇਆ ਗਿਆ।

ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਰਫਬਾਰੀ ਬਣੀ ਜਾਨਲੇਵਾ, ਡਿੱਗ ਰਹੇ ਨੇ ਬਰਫ ਦਾ ਤੋਂਦੇ

ਅਧਿਕਾਰੀਆਂ ਨੇ ਮ੍ਰਿਤਕ ਜਵਾਨ ਦੀ ਪਛਾਣ ਫੋਰਸ ਦੀ 77ਵੀਂ ਬਟਾਲੀਅਨ ਦੀ ਕਾਂਸਟੇਬਲ ਗੰਗਾ ਬਾਰਾ ਵਜੋਂ ਕੀਤੀ ਹੈ। ਇਕ ਪ੍ਰਭਾਵਸ਼ਾਲੀ ਖੇਤਰ ਚ ਕੁੱਲ 7 ਸੈਨਿਕ ਤਾਇਨਾਤ ਕੀਤੇ ਗਏ। 6 ਸੈਨਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਕਾਂਸਟੇਬਲ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਬਚ ਸਕਿਆ। ਜਵਾਨ ਦਾ ਸਬੰਧ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਨਾਲ ਹੈ ਤੇ ਉਹ 2011 'ਚ ਬੀ.ਐੱਸ.ਐੱਫ 'ਚ ਸ਼ਾਮਲ ਹੋਇਆ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਰਫੀਲੇ ਤੂਫਾਨ ਕਾਰਨ ਲੋਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਉੱਪ ਰਾਜਪਾਲ ਨੇ ਆਪਣੇ ਸੰਦੇਸ਼ 'ਚ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਦੁਖੀ ਪਰਿਵਾਰਾਂ ਨੂੰ ਤਾਕਤ ਦੇਣ ਦੀ ਅਰਦਾਸ ਕੀਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਰਮੂ ਨੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਪਾਕਿ ਮੰਤਰੀ ਚੱਲੇ ਸੀ ਭਾਰਤ ਨੂੰ ਚੁਣੌਤੀ ਦੇਣ ਪਰ ਬਣਾ ਬੈਠੇ ਆਪਣਾ ਮਖੌਲ, ਜਾਣੋ ਪੂਰੀ ਖ਼ਬਰ

Get the latest update about Indian Army, check out more about Heavy Snowfall, True Scoop News, Snow Avalanches & News In Punjabi

Like us on Facebook or follow us on Twitter for more updates.