ਗਰਭਵਤੀ ਔਰਤਾਂ 'ਚ ਵਧ ਰਿਹਾ ਡਿਪਰੈਸ਼ਨ, ਸੋਸ਼ਲ ਮੀਡੀਆ ਹੈ ਇੱਕ ਕਾਰਨ, ਜਾਣੋ ਕਿਵੇਂ

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ 'ਚ ਕੀਤੀ ਗਈ ਇਕ ਖੋਜ ਮੁਤਾਬਿਕ ਡਿਲੀਵਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਸਲੀਅਤ ਨੂੰ ਨਹੀਂ ਦਰਸਾਉਂਦੀਆਂ। ਕਈ ਫੋਟੋਸ਼ਾਪ ਅਤੇ ਟੈਕਨਾਲੋਜੀ ਰਾਹੀਂ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾਇਆ ਜਾਂਦਾ ਹੈ...

ਸੋਸ਼ਲ ਮੀਡੀਆ ਨੂੰ ਅਕਸਰ ਹੀ ਟੈਨਸ਼ਨ ਘਟਾਉਣ, ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਹੈ ਪਰ ਅੱਜ ਕੱਲ ਦੀ ਪੀੜ੍ਹੀ ਦਾ ਇਸ ਦੇ ਹੱਦ ਤੋਂ ਵੱਧ ਇਸਤੇਮਾਲ ਦੇ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸਲ ਮੀਡੀਆ ਤੇ ਮਾੜੇ ਪ੍ਰਭਾਵ ਦਾ ਅਸਰ ਸਭ ਤੋਂ ਵੱਧ ਅੱਜ ਗਰਭਵਤੀ ਮਹਿਲਾਵਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਗਰਭ ਅਵਸਥਾ ਦੌਰਾਨ ਅਤੇ ਡਿਲੀਵਰੀ ਤੋਂ ਬਾਅਦ ਦੀਆਂ ਫੋਟੋਆਂ ਪੋਸਟ ਕਰਨ ਦਾ ਰੁਝਾਨ ਹੱਦ ਨਾਲੋਂ ਵੱਧ ਰਿਹਾ ਹੈ ਜਿਵੇਂ ਤਸਵੀਰਾਂ 'ਚ ਔਰਤਾਂ ਡਿਲੀਵਰੀ ਤੋਂ ਬਾਅਦ ਵੀ ਫਿੱਟ ਨਜ਼ਰ ਆਉਂਦੀਆਂ ਹਨ। ਉਸ ਦੇ ਪੇਟ 'ਤੇ ਕੋਈ ਖਿਚਾਅ ਦੇ ਨਿਸ਼ਾਨ ਨਹੀਂ ਅਤੇ ਨਾ ਹੀ ਮੋਟਾਪਾ ਜਾਂ ਹੋਰ ਕਿਸੇ ਤਰ੍ਹਾਂ ਦੀ ਸਮੱਸਿਆਵਾ ਦਿਖਾਈ ਦੇਂਦੀ ਹੈ ਪਰ ਇਹ ਅਸਲੀਅਤ ਨਹੀਂ ਹੈ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ 'ਚ ਕੀਤੀ ਗਈ ਇਕ ਖੋਜ ਮੁਤਾਬਿਕ ਡਿਲੀਵਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਸਲੀਅਤ ਨੂੰ ਨਹੀਂ ਦਰਸਾਉਂਦੀਆਂ। ਕਈ ਫੋਟੋਸ਼ਾਪ ਅਤੇ ਟੈਕਨਾਲੋਜੀ ਰਾਹੀਂ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾਇਆ ਜਾਂਦਾ ਹੈ। ਖੋਜਕਰਤਾਵਾਂ ਨੇ ਪੋਸਟਪਾਰਟਮ ਬਾਡੀ ਹੈਸ਼ਟੈਗ ਨਾਲ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ 600 ਫੋਟੋਆਂ ਦੀ ਜਾਂਚ ਕੀਤੀ। ਇਹਨਾਂ ਤਸਵੀਰਾਂ ਵਿੱਚੋਂ ਸਿਰਫ਼ 5% ਵਿੱਚ ਹੀ ਆਪ੍ਰੇਸ਼ਨ ਤੋਂ ਖਿੱਚ ਦੇ ਨਿਸ਼ਾਨ ਜਾਂ ਜ਼ਖ਼ਮ ਦਿਖਾਈ ਦਿੱਤੇ। 'ਹਾਲੀਆ' ਅਤੇ 'ਟੌਪ' ਪੋਸਟ ਸ਼੍ਰੇਣੀਆਂ ਵਿੱਚ ਫੋਟੋਆਂ ਵਿੱਚੋਂ, 91% ਪਤਲੀਆਂ ਜਾਂ ਔਸਤ ਭਾਰ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਨੂੰ ਖੂਬਸੂਰਤ ਬਣਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਫਿਲਟਰ ਅਤੇ ਵੱਖ-ਵੱਖ ਸਾਫਟਵੇਅਰਾਂ ਦੀ ਮਦਦ ਨਾਲ ਆਕਰਸ਼ਕ ਬਣਾਇਆ ਗਿਆ ਸੀ। 


ਜਰਨਲ ਆਫ਼ ਹੈਲਥਕੇਅਰ ਰਿਸਰਚ ਵਿੱਚ ਪ੍ਰਕਾਸ਼ਿਤ ਇਸ ਖੋਜ ਦੀ ਮੁੱਖ ਖੋਜਕਰਤਾ ਅਤੇ ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਮੇਗਨ ਗੌ ਦਾ ਕਹਿਣਾ ਹੈ- ਸੋਸ਼ਲ ਮੀਡੀਆ 'ਤੇ ਪਾਈਆਂ  ਗਈਆਂ ਇਹ ਤਸਵੀਰਾਂ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਤਣਾਅ 'ਚ ਪਾ ਰਹੀਆਂ ਹਨ। ਪਹਿਲਾਂ ਹੀ ਦਬਾਅ ਵਿੱਚ ਰਹਿਣ ਵਾਲੀਆਂ ਗਰਭਵਤੀ ਮਹਿਲਾਵਾਂ ਸੋਸ਼ਲ ਮੀਡੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਹੋਰ ਤਣਾਅ 'ਚ ਜਾ ਰਹੀਆਂ ਹਨ  ਜੋ ਕਿ ਇੱਕ ਗੰਭੀਰ ਸਮੱਸਿਆ ਹੈ।  

ਸਰੀਰ ਪ੍ਰਤੀ ਅਸੰਤੁਸ਼ਟੀ ਦੀਆਂ ਭਾਵਨਾਵਾਂ ਕਈ ਵਾਰ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਅਤੇ ਚਿੰਤਾ ਨੂੰ ਵਧ ਕਰ ਦਿੰਦੀ ਹੈ। ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟਾਂ 'ਤੇ ਡਿਲੀਵਰੀ ਤੋਂ ਬਾਅਦ ਦੀ ਤਸਵੀਰ ਦੇਖ ਕੇ ਉਹ ਆਪਣੇ ਆਪ ਨੂੰ ਸੁਪਰ ਫਿੱਟ ਅਤੇ ਪਤਲਾ ਕਰਨ ਬਾਰੇ ਹੀ ਸੋਚਦੀਆਂ ਰਹਿੰਦੀਆਂ ਹਨ। ਇਸ ਸੋਚ ਦੇ ਨਾਲ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਆਸਟ੍ਰੇਲੀਆ ਵਿਚ ਜਣੇਪੇ ਦੀ ਚਿੰਤਾ ਅਤੇ ਡਿਪਰੈਸ਼ਨ ਲਈ ਇਕ ਵੱਖਰੀ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ। 

ਸਿਡਨੀ-ਅਧਾਰਤ ਕਲੀਨਿਕਲ ਮਨੋਵਿਗਿਆਨੀ ਕੈਥਰੀਨ ਸਾਂਡਰਸ ਦਾ ਕਹਿਣਾ ਹੈ ਕਿ ਨਵੀਂ ਮਾਂ ਦੇ ਦਿਮਾਗ ਵਿੱਚ ਇਹ ਬਿਠਾਉਣਾ ਮਹੱਤਵਪੂਰਨ ਹੈ ਕਿ ਜੋ ਹੈ, ਸਭ ਤੋਂ ਵਧੀਆ ਹੈ। 3 ਸਾਲ ਦੀ ਬੱਚੀ ਦੀ ਮਾਂ ਅਤੇ ਫਿਟਨੈੱਸ ਮਾਹਿਰ ਜੂਲੀ ਫ੍ਰੀਮੈਨ ਦਾ ਕਹਿਣਾ ਹੈ ਕਿ ਡਿਲੀਵਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਾਡੀ ਦਿਖਾਉਣਾ ਠੀਕ ਨਹੀਂ ਹੈ। ਬਿਹਤਰ ਹੈ ਕਿ ਗਰਭਵਤੀ ਔਰਤਾਂ ਉਸ ਸਮੇਂ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਬਾਰੇ ਗੱਲ ਕਰਨ।

Get the latest update about women health care, check out more about women health, social media side effects, pregnant women social media & social media effect on pregnant women

Like us on Facebook or follow us on Twitter for more updates.