ਪਾਕਿਸਤਾਨ ਦੀ ਤਾਨਾਸ਼ਾਹੀ! FB, WhatsApp ਤੇ Twitter ਸਣੇ ਸੋਸ਼ਲ ਮੀਡੀਓ 'ਤੇ ਲਾਈ ਪਾਬੰਦੀ

ਪਾਕਿਸਤਾਨ ਵਿਚ ਸੋਸ਼ਲ ਮੀਡੀਆ ਸਰਵਿਸਜ ਬੈਨ ਕਰ ਦਿੱਤੀਆਂ ਗਈਆਂ ਹਨ। ਇਸ ਵਿਚ ਫੇਸ...

ਇਸਲਾਮਾਬਾਦ: ਪਾਕਿਸਤਾਨ ਵਿਚ ਸੋਸ਼ਲ ਮੀਡੀਆ ਸਰਵਿਸਜ ਬੈਨ ਕਰ ਦਿੱਤੀਆਂ ਗਈਆਂ ਹਨ। ਇਸ ਵਿਚ ਫੇਸਬੁੱਕ, ਟਵਿੱਟਰਸ, ਵ੍ਹਟਸਐਪ, ਯੂਟਿਊਬ ਤੇ ਟੈਲੀਗ੍ਰਾਮ ਸ਼ਾਮਲ ਹਨ। ਪਾਕਿਸਤਾਨ ਦੀ ਟੈਲੀਕਾਮ ਅਥਾਰਟੀ ਨੂੰ ਸਰਕਾਰ ਨੇ ਸਾਰੇ ਐਪਸ ਤੇ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਟੈਲੀਕਾਮ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਦੇ ਬਹਾਲੀ ਲਈ ਕੋਈ ਵਿਸ਼ੇਸ਼ ਸਮਾਂ-ਸੀਮਾ ਨਹੀਂ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਨੂੰ ਸੋਸ਼ਲ ਮੀਡੀਆ ਪਲੇਟਫਾਰਮ- ਟਵਿੱਟਰ, ਫੇਸਬੁੱਕ, ਵ੍ਹੱਟਸਐਪ, ਯੂ-ਟਿਊਬ ਅਤੇ ਟੈਲੀਗ੍ਰਾਮ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੈਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਪੀਟੀਏ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤਾ, “ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ।”

ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੇ ਬਾਅਦ ਇੱਕ ਇੰਟਰਨੈਟ ਸੇਵਾ ਪ੍ਰਦਾਤਾ - Nayatel - ਨੇ ਆਪਣੇ ਗਾਹਕਾਂ ਨੂੰ ਇੱਕ ਸੰਦੇਸ਼ ਵਿੱਚ ਕਿਹਾ ਕਿ ਪੀਟੀਏ ਦੇ ਨਿਰਦੇਸ਼ਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਰੋਕ ਦਿੱਤਾ ਗਿਆ ਹੈ।
 
ਦੱਸ ਦਈਏ ਕਿ ਇਮਰਾਨ ਖ਼ਾਨ ਸਰਕਾਰ ਦੇਸ਼ ਵਿਚ ਕੱਟੜਪੰਥੀਆਂ ਅੱਗੇ ਢੁੱਕ ਗਈ ਹੈ। ਇਸ ਤਰ੍ਹਾਂ ਦੀਆਂ ਕਈ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਪਾਕਿਸਤਾਨੀ ਪੁਲਿਸ ਭੜਕੀ ਭੀੜ ਅੱਗੇ ਆਤਮ ਸਮਰਪਣ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹਿੰਸਾ ਤੋਂ ਸਭ ਤੋਂ ਪ੍ਰਭਾਵਿਤ ਹੋਏ ਸ਼ਹਿਰਾਂ ਵਿਚ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਸ਼ਾਮਲ ਹਨ।

ਹਿੰਸਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਇੱਕ ਕੱਟੜਪੰਥੀ ਸੰਸਥਾ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀਐਲਪੀ) ਦੇ ਮੁਖੀ ਸਾਦ ਰਿਜਵੀ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਪਾਕਿਸਤਾਨ ਵਿਚ ਹਿੰਸਾ ਅਤੇ ਝੜਪਾਂ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਪੁਲਸਕਰਮੀ ਜ਼ਖਮੀ ਹੋਏ ਹਨ।

Get the latest update about interior ministry, check out more about Truescoop News, Truescoop, Pakistan & suspended

Like us on Facebook or follow us on Twitter for more updates.