ਜ਼ਿਆਦਾ ਨਮਕ ਖਾਣ ਨਾਲ ਹੋ ਸਕਦੀ ਹੈ ਇਹ ਭਿਆਨਕ ਬੀਮਾਰੀ, ਹੈਲਦੀ ਲਾਈਫ ਜਿਊਣੀ ਹੈ ਤਾਂ ਤੁਰੰਤ ਲਾਓ ਬ੍ਰੇਕ

ਭਾਰਤ ਵਿਚ ਕਰੋੜਾਂ ਲੋਕ ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਨਸ਼ਨ ਦੀ ਬੀਮਾ...

ਨਵੀਂ ਦਿੱਲੀ - ਭਾਰਤ ਵਿਚ ਕਰੋੜਾਂ ਲੋਕ ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਨਸ਼ਨ ਦੀ ਬੀਮਾਰੀ ਤੋਂ ਪੀੜਤ ਹਨ ਤੇ ਇਹ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਇਹ ਸਮੱਸਿਆ ਹਰ ਉਮਰ ਵਰਗ ਦੇ ਲੋਕਾਂ ਵਿਚ ਦੇਖੀ ਜਾ ਸਕਦੀ ਹੈ। ਮਾੜੀ ਜੀਵਨਸ਼ੈਲੀ, ਗੈਰ-ਸਿਹਤਮੰਦ ਖੁਰਾਕ ਅਤੇ ਤਣਾਅ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਇਕ ਮੁੱਖ ਕਾਰਨ ਜ਼ਿਆਦਾ ਨਮਕ ਦਾ ਸੇਵਨ ਵੀ ਹੈ। ਨਮਕ ਦਾ ਬਲੱਡ ਪ੍ਰੈਸ਼ਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ.ਐੱਚ.ਓ.) ਦੇ ਅਨੁਸਾਰ, ਇੱਕ ਦਿਨ ਵਿਚ ਪੰਜ ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਭਵਿੱਖ ਵਿਚ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ ਵਿਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਆਮ ਤੌਰ 'ਤੇ ਹਰ ਕਿਸਮ ਦੇ ਭੋਜਨ ਵਿਚ 3.8 ਗ੍ਰਾਮ ਹੁੰਦਾ ਹੈ, ਜੋ ਖਾਣ ਤੋਂ ਬਾਅਦ ਖੂਨ ਦੀਆਂ ਨਾੜੀਆਂ ਦੇ ਖੁੱਲ੍ਹਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।

ਖੋਜਕਰਤਾਵਾਂ ਨੇ ਪਾਇਆ ਕਿ ਭੋਜਨ ਵਿਚ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਧਮਨੀਆਂ ਤੰਗ ਹੋ ਜਾਂਦੀਆਂ ਹਨ ਤੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਥਿਤੀ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ।

ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਹੁਤ ਜ਼ਿਆਦਾ ਲੂਣ
ਭੋਜਨ ਵਿਚ ਨਮਕ (ਸੋਡੀਅਮ ਕਲੋਰਾਈਡ) ਦਾ ਸੇਵਨ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਅਤੇ ਦਿਲ ਦੀਆਂ ਆਮ ਬੀਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਕਿਸੇ ਵੀ ਵਿਅਕਤੀ ਨੂੰ ਪੂਰੇ ਦਿਨ ਵਿਚ ਕਿਸੇ ਵੀ ਹਾਲਤ ਵਿਚ ਪੰਜ ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੂਰੇ ਦਿਨ ਵਿਚ ਲਗਭਗ ਦੋ ਗ੍ਰਾਮ ਨਮਕ ਤੁਹਾਡੇ ਸਰੀਰ ਵਿਚ ਜਾਵੇ। ਅਮਰੀਕਨ ਹਾਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ ਤੋਂ ਪੀੜਤ ਲੋਕਾਂ ਲਈ ਰੋਜ਼ਾਨਾ 1.5 ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ।

ਇਸ ਦੇ ਨਾਲ ਹੀ WHO ਦਾ ਇਹ ਵੀ ਕਹਿਣਾ ਹੈ ਕਿ ਪੰਜ ਗ੍ਰਾਮ ਨਮਕ (ਇੱਕ ਚੌਥਾਈ ਚਮਚ ਨਮਕ) ਵਿਚ ਦੋ ਗ੍ਰਾਮ ਸੋਡੀਅਮ ਹੁੰਦਾ ਹੈ। ਕਿਸੇ ਵੀ ਬਾਲਗ ਵਿਅਕਤੀ ਨੂੰ ਰੋਜ਼ਾਨਾ ਦੋ ਗ੍ਰਾਮ ਤੋਂ ਵੱਧ ਸੋਡੀਅਮ ਨਹੀਂ ਖਾਣਾ ਚਾਹੀਦਾ। ਯਾਨੀ ਰੋਜ਼ਾਨਾ ਪੰਜ ਗ੍ਰਾਮ ਤੋਂ ਜ਼ਿਆਦਾ ਨਮਕ ਖਾਣਾ ਸਿਹਤ ਲਈ ਹਾਨੀਕਾਰਕ ਹੈ।

ਬਿਨਾਂ ਨਮਕ ਦੇ ਸਵਾਦਿਸ਼ਟ ਭੋਜਨ ਵੀ ਫਿੱਕਾ ਹੁੰਦਾ ਹੈ। ਭੋਜਨ ਦਾ ਟੇਸਟ ਹੀ ਨਹੀਂ, ਨਮਕ ਸਰੀਰ ਨੂੰ ਕਈ ਫਾਇਦੇ ਦਿੰਦਾ ਹੈ। ਇਸ ਤੋਂ ਸਾਨੂੰ ਆਇਓਡੀਨ ਮਿਲਦੀ ਹੈ। ਇਹ ਥਾਇਰਾਇਡ ਗਲੈਂਡ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਸਰੀਰ ਵਿਚ ਤਰਲ ਪਦਾਰਥਾਂ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਇਸ ਦੇ ਕਈ ਫਾਇਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਸਰੀਰ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਵੀ ਪਹੁੰਚਾ ਸਕਦੀ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਦਿਨ ਵਿਚ ਕਿੰਨਾ ਸੋਡੀਅਮ ਲੈ ਰਹੇ ਹੋ। ਜੇਕਰ ਤੁਸੀਂ ਆਪਣੇ ਭੋਜਨ ਵਿਚ ਨਮਕ ਦੀ ਵਰਤੋਂ ਨੂੰ ਸੀਮਤ ਕਰਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਇੱਕ ਸਿਹਤਮੰਦ ਜੀਵਨ ਦਾ ਆਨੰਦ ਮਾਣ ਸਕਦੇ ਹੋ।

Get the latest update about heart disease, check out more about hypertension, high blood pressure, sodium salt & increase risk

Like us on Facebook or follow us on Twitter for more updates.