ਕਸ਼ਮੀਰ ਦੇ ਟੀਚਰ ਨੇ ਬਣਾਈ ਸੋਲਰ ਕਾਰ, ਹਾਲੀਵੁੱਡ ਫਿਲਮ 'Back to the Future' ਤੋਂ ਪ੍ਰੇਰਿਤ ਹੈ ਮਾਡਲ

ਅਕਸਰ ਹੀ ਦੁਨੀਆ 'ਚ ਬਹੁਤ ਸਾਰੇ ਲੋਕ ਫ਼ਿਲਮਾਂ ਜਾ ਕਹਾਣੀਆਂ ਤੋਂ ਪ੍ਰੇਰਿਤ ਹੁੰਦੇ ਹਨ ਤੇ ਕੁੱਝ ਅਜਿਹਾ ਕਰ ਦਿਖਾਉਂਦੇ ਹਨ ਜੋ ਕਿ ਅਸੰਭਵ ਜਾਪਦਾ ਹੈ। ਅਜਿਹੀ ਹੀ ਇਕ ਕਰਾਮਾਤ ਕਰ ਦਿਖਾਈ ਹੈ ਸ੍ਰੀਨਗਰ ਦੇ ਸਨਤ ਨਗਰ ਦੇ ਰਹਿਣ ਵਾਲੇ ਬਿਲਾਲ ਅਹਿਮਦ ਨੇ। ਜਿਸ ਨੇ ਸੋਲਰ ਪਾਵਰ ਕਾਰ ਬਣਾਈ ਹੈ...

ਅਕਸਰ ਹੀ ਦੁਨੀਆ 'ਚ ਬਹੁਤ ਸਾਰੇ ਲੋਕ ਫ਼ਿਲਮਾਂ ਜਾ ਕਹਾਣੀਆਂ ਤੋਂ ਪ੍ਰੇਰਿਤ ਹੁੰਦੇ ਹਨ ਤੇ ਕੁੱਝ ਅਜਿਹਾ ਕਰ ਦਿਖਾਉਂਦੇ ਹਨ ਜੋ ਕਿ ਅਸੰਭਵ ਜਾਪਦਾ ਹੈ। ਅਜਿਹੀ ਹੀ ਇਕ ਕਰਾਮਾਤ ਕਰ ਦਿਖਾਈ ਹੈ ਸ੍ਰੀਨਗਰ ਦੇ ਸਨਤ ਨਗਰ ਦੇ ਰਹਿਣ ਵਾਲੇ ਬਿਲਾਲ ਅਹਿਮਦ ਨੇ। ਜਿਸ ਨੇ ਸੋਲਰ ਪਾਵਰ ਕਾਰ ਬਣਾਈ ਹੈ। ਬਿਲਾਲ ਨੂੰ ਇਹ ਡਰੀਮ ਕਾਰ ਬਣਾਉਣ 'ਚ 11 ਸਾਲ ਦਾ ਸਮਾਂ ਲੱਗਾ। ਬਿਲਾਲ ਨੂੰ ਇਸ ਕਾਰ ਨੂੰ ਬਣਾਉਣ 'ਚ 15 ਲੱਖ ਰੁਪਏ ਦਾ ਖਰਚ ਆਇਆ ਹੈ। ਬਿਲਾਲ ਨੇ ਕਿਹਾ, “ਜਦੋਂ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਵੀ, ਕਿਸੇ ਨੇ ਮੈਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ। ਜੇਕਰ ਮੈਨੂੰ ਸਮਰਥਨ ਮਿਲਿਆ ਹੁੰਦਾ, ਤਾਂ ਮੈਂ ਭਾਰਤ ਦਾ ਐਲੋਨ ਮਸਕ ਹੁੰਦਾ। 
ਦਸ ਦਈਏ ਕਿ ਬਿਲਾਲ ਅਹਿਮਦ ਪੇਸ਼ੇ ਤੋਂ ਗਣਿਤ ਦਾ ਅਧਿਆਪਕ ਹੈ ਪਰ ਉਹ ਹਮੇਸ਼ਾ ਤੋਂ ਕਾਰਾਂ ਦਾ ਸ਼ੌਕੀਨ ਰਿਹਾ ਹੈ। ਉਸਨੂੰ ਕਾਰਾਂ ਦਾ ਅਧਿਐਨ ਕਰਨਾ ਅਤੇ ਇਨ੍ਹਾਂ ਕਾਰਾਂ ਨੂੰ ਬਣਾਉਣ ਦੀ ਤਕਨੀਕ ਬਾਰੇ ਜਾਨਣਾ ਚੰਗਾ ਲਗਦਾ ਹੈ। ਇੱਕ ਕਾਰ ਜਿਸਨੇ ਉਸਨੂੰ ਸਭ ਤੋਂ ਵੱਧ ਪ੍ਰੇਰਿਤ ਕੀਤਾ ਉਹ ਕਾਰ ਡੀਲੋਰੀਅਨ ਹੈ ਜੋ ਫਿਲਮ 'ਬੈਕ ਟੂ ਦ ਫਿਊਚਰ' ਵਿੱਚ ਦਿਖਾਈ ਦਿੱਤੀ। ਇਸ ਕਾਰ ਨੂੰ ਦੇਖ ਕੇ ਉਸ ਨੇ ਆਪਣੀ ਡਰੀਮ ਕਾਰ ਨੂੰ ਡਿਜ਼ਾਈਨ ਕੀਤਾ ਹੈ। ਇਸ ਨੂੰ ਮਾਰੂਤੀ 800 ਨੂੰ ਸੋਧ ਕੇ ਬਣਾਇਆ ਗਿਆ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਬਿਲਾਲ ਨੇ ਸੌਰ ਊਰਜਾ ਨਾਲ ਚੱਲਣ ਵਾਲੀ ਕਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸਦੇ ਲਈ ਉਸਨੇ ਚੇਨਈ ਦੇ ਇੱਕ ਨਿਰਮਾਤਾ ਤੋਂ ਸੋਲਰ ਪੈਨਲ ਲਏ ਅਤੇ ਅਜਿਹੇ ਪੈਨਲ ਚੁਣੇ ਜੋ ਘੱਟ ਰੋਸ਼ਨੀ ਵਿੱਚ ਵੀ ਜ਼ਿਆਦਾ ਬਿਜਲੀ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਸੂਰਜ ਦੀ ਰੌਸ਼ਨੀ ਬਹੁਤ ਘੱਟ ਹੈ। ਇਸ ਲਈ ਮੈਂ ਮੋਨੋਕ੍ਰਿਸਟਲਾਈਨ ਸੋਲਰ ਪੈਨਲਾਂ ਦੀ ਵਰਤੋਂ ਕੀਤੀ ਜੋ ਵੱਧ ਤੋਂ ਵੱਧ ਊਰਜਾ ਪੈਦਾ ਕਰਨ ਲਈ ਜਾਣੇ ਜਾਂਦੇ ਹਨ।

ਇਸ ਕਾਰ ਦੇ ਦਰਵਾਜ਼ਿਆਂ 'ਚ ਸੋਲਰ ਪੈਨਲ ਵੀ ਲਗਾਏ ਗਏ ਹਨ। ਇਹ ਦਰਵਾਜ਼ੇ ਉੱਪਰ ਵੱਲ ਖੁੱਲ੍ਹਦੇ ਹਨ ਜੋ ਕਾਰ ਨੂੰ ਸਟਾਈਲਿਸ਼ ਬਣਾਉਂਦੇ ਹਨ। ਅਹਿਮਦ ਨੂੰ ਸੋਸ਼ਲ ਮੀਡੀਆ 'ਤੇ ਉਸ ਦੇ ਇਸ ਇਨੋਵੇਸ਼ਨ ਲਈ ਕਾਫੀ ਤਾਰੀਫ ਮਿਲ ਰਹੀ ਹੈ। ਜ਼ਿਆਦਾਤਰ ਸਪੋਰਟਸ ਕਾਰਾਂ ਵਿੱਚ ਸਿਰਫ਼ ਦੋ ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ, ਉਨ੍ਹਾਂ ਨੇ ਆਪਣੀ ਕਾਰ ਨੂੰ ਚਾਰ ਲੋਕਾਂ ਦੇ ਬੈਠਣ ਲਈ ਡਿਜ਼ਾਈਨ ਕੀਤਾ ਹੈ।

Get the latest update about VIRAL SOLAR CAR, check out more about SHRINAGAR SOLAR CAR INVENTOR, SOLAR CAR INVENTOR & BILAL AHMAD

Like us on Facebook or follow us on Twitter for more updates.