SOLOGAMY: ਗੁਜਰਾਤ ਦੀ ਸ਼ਮਾ ਬਿੰਦੂ ਨੇ ਖੁਦ ਨਾਲ ਕੀਤਾ ਵਿਆਹ, ਪੰਡਤ ਨਾ ਆਇਆ ਤਾਂ ਮੋਬਾਈਲ ’ਤੇ ਹੋਇਆ ਜਾਪ

ਭਾਰਤ 'ਚ ਸੋਲੋਗੇਮੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਤੇ ਹੁਣ ਗੁਜਰਾਤ ਦੀ ਰਹਿਣ ਵਾਲੀ ਸ਼ਮਾ ਨੇ ਖੁਦ ਨਾਲ ਵਿਆਹ ਰਚਾ ਲਿਆ ਹੈ। ਵਡੋਦਰਾ ਗੋਤਰੀ ਇਲਾਕੇ ਦੀ ਰਹਿਣ ਵਾਲੀ 24 ਸਾਲਾ ਸ਼ਮਾ ਬਿੰਦੂ ਨੇ ਅੱਜ ਆਪਣੇ ਨਾਲ ਵਿਆਹ ਰਚਾ ਲਿਆ...

ਭਾਰਤ 'ਚ ਸੋਲੋਗੇਮੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੀ ਰਹਿਣ ਵਾਲੀ ਸ਼ਮਾ ਨੇ ਖੁਦ ਨਾਲ ਵਿਆਹ ਰਚਾ ਲਿਆ ਹੈ। ਵਡੋਦਰਾ ਗੋਤਰੀ ਇਲਾਕੇ ਦੀ ਰਹਿਣ ਵਾਲੀ 24 ਸਾਲਾ ਸ਼ਮਾ ਬਿੰਦੂ ਨੇ ਅੱਜ ਆਪਣੇ ਨਾਲ ਵਿਆਹ ਰਚਾਇਆ ਹੈ। ਸ਼ਮਾ ਨੇ ਪਹਿਲਾ 11 ਜੂਨ ਨੂੰ ਵਿਆਹ ਦੀਆਂ ਰਸਮਾਂ ਨਿਭਾਉਣ ਵਾਲੀ ਸੀ ਪਰ ਵਿਵਾਦ ਤੋਂ ਬਚਣ ਲਈ ਤਿੰਨ ਦਿਨ ਪਹਿਲਾਂ ਹੀ ਵਿਆਹ ਕਰਵਾ ਲਿਆ। ਇਸ ਦੌਰਾਨ ਹਲਦੀ, ਮਹਿੰਦੀ ਲਗਾਉਣ ਦੀ ਰਸਮ ਹੋਈ, ਇਕੱਲੇ ਹੀ ਫੇਰੇ ਲਏ ਅਤੇ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਸੰਦੂਰ ਵੂ ਭਰਿਆ। ਜਦੋਂ ਕੋਈ ਵੀ  ਪੰਡਿਤ ਵਿਆਹ ਦੌਰਾਨ ਮੰਤਰ ਪੜ੍ਹਨ ਲਈ ਤਿਆਰ ਨਹੀਂ ਹੋਇਆ ਤਾਂ ਉਸ ਨੇ ਮੋਬਾਈਲ ਤੋਂ ਹੀ ਜਾਪ ਲਗਾ ਕੇ ਵਿਆਹ ਦੀਆਂ ਰਸਮਾਂ ਪੁਰੀਆ ਕੀਤੀਆਂ। ਇਸ ਖਾਸ ਵਿਆਹ 'ਚ ਉਸ ਦੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਸ਼ਮਾ ਨੇ ਹਨੀਮੂਨ ਲਈ ਗੋਆ ਨੂੰ ਚੁਣਿਆ ਹੈ, ਜਿੱਥੇ ਉਹ ਦੋ ਹਫਤੇ ਰੁਕੇਗੀ।
ਇਸ ਖਾਸ ਤਰ੍ਹਾਂ ਦੇ ਵਿਆਹ ਬਾਰੇ ਬੋਲਦਿਆਂ ਸ਼ਮਾ ਨੇ ਕਿਹਾ ਕਿ ਉਹ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਪਰ ਦੁਲਹਨ ਬਣਨਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਉਸ ਸ਼ਾਇਦ ਆਪਣੇ ਦੇਸ਼ ਦੀ ਪਹਿਲੀ ਕੁੜੀ ਹੈ ਜਿਸਨੇ ਸਵੈ-ਪਿਆਰ ਦੀ ਮਿਸਾਲ ਕਾਇਮ ਕੀਤੀਹੈ ।ਲੋਕ ਇਸ ਤਰ੍ਹਾਂ ਦੇ ਵਿਆਹ ਨੂੰ ਅਪ੍ਰਸੰਗਿਕ ਸਮਝ ਸਕਦੇ ਹਨ, ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਔਰਤਾਂ ਵੀ ਮਾਇਨੇ ਰੱਖਦੀਆਂ ਹਨ। ਲੋਕ ਉਸ ਵਿਅਕਤੀ ਨਾਲ ਵਿਆਹ ਕਰਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ। ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ ਇਸੇ ਲਈ ਆਪਣੇ ਆਪ ਨਾਲ ਵਿਆਜ ਕਰਵਾਇਆ। 

ਸ਼ਮਾ ਮੂਲ ਰੂਪ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਦਮਨਦੀ ਰਹਿਣ ਵਾਲੀ ਹੈ, ਪਰ ਉਹ ਵਡੋਦਰਾ ਦੇ ਸੁਭਾਨਪੁਰਾ ਇਲਾਕੇ ਵਿੱਚ ਰਹਿੰਦੀ ਹੈ। ਸ਼ਮਾ ਪੁਣੇ ਸਥਿਤ ਇੱਕ ਕੰਪਨੀ ਦੇ ਆਊਟਸੋਰਸਿੰਗ ਦਫ਼ਤਰ ਵਿੱਚ ਕੰਮ ਕਰਦੀ ਹੈ। ਉਸਨੇ ਸਮਾਜ ਸ਼ਾਸਤਰ ਵਿਸ਼ੇ ਦੇ ਨਾਲ ਉਸੇ ਸਾਲ ਐਮਐਸ ਯੂਨੀਵਰਸਿਟੀ-ਵਡੋਦਰਾ ਤੋਂ ਬੀਏ ਵੀ ਕੀਤੀ ਹੈ।

Get the latest update about GUJARAT BARODA, check out more about VIRAL GUJARATI GIRL SOLO GAMY, GUJARATI GIRL MARRY HERSELF & SOLO GAMY

Like us on Facebook or follow us on Twitter for more updates.