ਮਰਹੂਮ ਗਾਇਕ ਚਮਕੀਲੇ ਦਾ ਪੁੱਤ ਜੈਮਲ ਚਮਕੀਲਾ ਇਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ

ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਕਿਲੋ ਅਫੀਮ ਸਮੇਤ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲਜੀਤ...

ਲੁਧਿਆਣਾ: ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਕਿਲੋ ਅਫੀਮ ਸਮੇਤ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲਜੀਤ ਸਿੰਘ ਤੇ ਉਸ ਦੇ ਸਾਥੀ ਰਾਜ ਕੁਮਾਰ ਨੂੰ ਇਕ ਕਿੱਲੋ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਧਾਰੀਵਾਲ ਦੀ ਪੁਲਸ ਤੇ ਸੀ.ਆਈ.ਏ. ਸਟਾਫ ਵੱਲੋਂ ਵਾਹਨਾਂ ਆਦਿ ਦੀ ਚੈਕਿੰਗ ਲਈ ਖੁੰਡਾ ਬਾਈਪਾਸ ਪੁਲ ਧਾਰੀਵਾਲ ਨੇੜੇ ਨਾਕਾ ਲਗਾਇਆ ਗਿਆ ਸੀ ਕਿ ਪਿੰਡ ਖੁੰਡਾ ਸਾਈਡ ਤੋਂ ਇਕ ਕਾਰ ਆਈ, ਜਿਸ ਦੇ ਡਰਾਈਵਰ ਨੇ ਨਾਕੇ ਨੂੰ ਦੇਖ ਕੇ ਕਾਰ ਨੂੰ ਇਕਦਮ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਨੂੰ ਕਾਬੂ ਕਰ ਲਿਆ।

ਇਸ ਦੌਰਾਨ ਸਵਿਫਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਕਾਰ 'ਚ ਸਵਾਰ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲਜੀਤ ਸਿੰਘ ਤੇ ਉਸ ਦੇ ਸਾਥੀ ਰਾਜ ਕੁਮਾਰ ਕੋਲੋਂ ਇਕ ਕਿੱਲੋ 7 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।

Get the latest update about arrest, check out more about chamkila, opium, truescoop news & son

Like us on Facebook or follow us on Twitter for more updates.