ਪਰਮੀਸ਼ ਵਰਮਾ ਦੇ ਇਸ ਗੀਤ ਨੇ ਚੱਕਰਾਂ 'ਚ ਪਾਈ ਐਕਟਰ ਸ਼ਤਰੂਘਣ ਦੀ ਧੀ, ਵੀਡੀਓ ਵਾਇਰਲ

ਪੰਜਾਬੀ ਗੀਤਾਂ ਦੀ ਬਾਲੀਵੁੱਡ 'ਚ ਕਾਫੀ ਧੂਮ ਮਚੀ ਹੋਈ ਹੈ। ਹੁਣ ਪੰਜਾਬੀ ਗੀਤਾਂ ਤੇ ਗਾਇਕਾਂ ਦੇ ਫੈਨ ਸਿਰਫ ਪੰਜਾਬੀ ਹੀ ਨਹੀਂ ਬਲਕਿ ਬਾਲੀਵੱਡ ਸਟਾਰਸ ਵੀ ਬਣਦੇ ਜਾ ਰਹੇ ਹਨ। ਬਾਲੀਵੁੱਡ ਸਟਾਰਸ ਪੰਜਾਬੀ ਮਿਊਜ਼ਿਕ...

ਜਲੰਧਰ— ਪੰਜਾਬੀ ਗੀਤਾਂ ਦੀ ਬਾਲੀਵੁੱਡ 'ਚ ਕਾਫੀ ਧੂਮ ਮਚੀ ਹੋਈ ਹੈ। ਹੁਣ ਪੰਜਾਬੀ ਗੀਤਾਂ ਤੇ ਗਾਇਕਾਂ ਦੇ ਫੈਨ ਸਿਰਫ ਪੰਜਾਬੀ ਹੀ ਨਹੀਂ ਬਲਕਿ ਬਾਲੀਵੱਡ ਸਟਾਰਸ ਵੀ ਬਣਦੇ ਜਾ ਰਹੇ ਹਨ। ਬਾਲੀਵੁੱਡ ਸਟਾਰਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਤਾਰੀਫਾਂ ਕਰਦਾ ਹੈ। ਕੁਝ ਦਿਨ ਪਹਿਲਾਂ ਅਦਾਕਾਰ ਵਿੱਕੀ ਕੌਸ਼ਲ ਨੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਸੀ ਕਿ ਉਹ ਪੰਜਾਬੀ ਇੰਡਸਟਰੀ ਦੇ ਸਟਾਰਸ ਦੇ ਕੰਮ ਨੂੰ ਫਾਲੋ ਕਰਦੇ ਹਨ ਅਤੇ ਪੰਜਾਬੀ ਗਾਣੇ ਉਨ੍ਹਾਂ ਨੂੰ ਬੇਹੱਦ ਪਸੰਦ ਹਨ ਪਰ ਹੁਣ ਸੋਨਾਕਸ਼ੀ ਸਿਨ੍ਹਾ ਦਾ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸੋਨਾਕਸ਼ੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਉਹ ਗੂਗਲ 'ਤੇ ਕੀ ਸਰਚ ਕਰਨਾ ਪਸੰਦ ਕਰਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਗੂਗਲ 'ਤੇ ਪਰਮੀਸ਼ ਵਰਮਾ ਦਾ ਗੀਤ 'ਗਾਲ੍ਹ ਨੀ ਕੱਢਣੀ' ਸਰਚ ਕਰੇਗੀ। ਲੱਗ ਰਿਹਾ ਹੈ ਕਿ ਇਸ ਗੀਤ ਨੂੰ ਸੋਨਾਕਸ਼ੀ ਬੇਹੱਦ ਪਸੰਦ ਕਰਦੀ ਹੈ।


ਦੱਸ ਦੇਈਏ ਕਿ ਪਰਮੀਸ਼ ਵਰਮਾ ਵਲੋਂ ਗਾਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਜਲਦ ਹੀ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰੀ ਲਗਵਾਉਣ ਜਾ ਰਹੇ ਹਨ। '4 ਪੈੱਗ' ਨਾਂ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਲਈ ਪਰਮੀਸ਼ ਵਰਮਾ ਕਾਫੀ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਦੀ ਮੇਕਿੰਗ ਦੀ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।

Get the latest update about Gaal Ni Kadni, check out more about Sonakshi Sinha, Punjabi Song, Parmish Verma & News In Punjabi

Like us on Facebook or follow us on Twitter for more updates.