ਹਰਿਆਣਾ ਤੋਂ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਹਾਰਟ ਅਟੈਕ ਨਾਲ ਮੌਤ, ਬਿਗ-ਬੌਸ ਤੋਂ ਮਿਲੀ ਸੀ ਪਹਿਚਾਣ

ਸੋਨਾਲੀ ਫੋਗਾਟ ਨੇ 2019 'ਚ ਹਰਿਆਣਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ

ਹਰਿਆਣਾ ਤੋਂ ਭਾਜਪਾ ਦੀ ਨੇਤਾ ਸੋਨਾਲੀ ਫੋਗਾਟ ਦੀ ਅੱਜ 42 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸੋਨਾਲੀ ਨੂੰ ਗੋਆ ਦੇ 'ਚ ਦਿਲ ਦਾ ਦੌਰਾ ਪਿਆ ਹੈ, ਜਿਥੇ ਉਹ ਆਪਣੇ ਕੁਝ ਸਟਾਫ਼ ਮੈਂਬਰਾਂ ਨਾਲ ਗਈ ਹੋਈ ਸੀ। ਸੋਨਾਲੀ ਫੋਗਾਟ ਨੂੰ ਟਿਕ ਟੌਕ ਅਤੇ ਬਿਗ ਬੌਸ 'ਚ ਕੰਟੈਸਟੇਂਟ ਬਣਨ ਤੋਂ ਬਾਅਦ ਪਹਿਚਾਣ ਮਿਲੀ ਸੀ। ਆਪਣੀ ਬੇਬਾਕ ਬੋਲੀ ਅਤੇ ਵਿਚਾਰਾਂ ਕਰਕੇ ਸੋਨਾਲੀ ਫੋਗਾਤ ਹਮੇਸ਼ਾ ਚਰਚਾ 'ਚ ਰਹਿੰਦੀ ਸੀ।

ਦਸ ਦਈਏ ਕਿ ਸੋਨਾਲੀ ਫੋਗਾਟ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ। ਆਪਣੀ ਮੌਤ ਤੋਂ ਕੁੱਝ ਘੰਟੇ ਪਹਿਲਾ ਹੀ ਉਸ ਨੇ ਇਕ ਪੋਸਟ ਪਾਈ ਸੀ। ਸੋਨਾਲੀ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ, ਨਾਲ ਹੀ ਉਸਨੇ ਉਸੇ ਸਮੇਂ ਟਵਿੱਟਰ ਅਕਾਉਂਟ 'ਤੇ ਆਪਣੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ।  

ਸੋਨਾਲੀ ਫੋਗਾਟ ਨੇ 2019 'ਚ ਹਰਿਆਣਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਸੋਨਾਲੀ ਫੋਗਾਟ ਨੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕੁਲਦੀਪ ਬਿਸ਼ਨੋਈ ਵਿਰੁੱਧ ਭਾਜਪਾ ਉਮੀਦਵਾਰ ਵਜੋਂ ਲੜੀ ਸੀ। ਕੁਲਦੀਪ ਬਿਸ਼ਨੋਈ ਪਿਛਲੇ ਹਫ਼ਤੇ ਉਸ ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ।

Get the latest update about haryana news, check out more about sonali phogat passes away, bjp leader sonali phogat, sonali phogat death & news

Like us on Facebook or follow us on Twitter for more updates.