ਲੰਡਨ ਦੀ ਉਬਰ ਕੈਬ ਤੋਂ ਸਹਿਮੀ ਸੋਨਮ ਕਪੂਰ, ਕਿਹਾ— ''ਸੋਚ ਕੇ ਜਾਂਦੀ ਹਾਂ ਕੰਬ''

ਬਾਲੀਵੁੱਡ ਅਦਾਕਾਰ ਸੋਨਮ ਕਪੂਰ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਆਨੰਦ ਅਹੁਜਾ ਨਾਲ ਲੰਡਨ 'ਚ ਸਮਾਂ ਬਤੀਤ ਕਰ ਰਹੀ ਹੈ । ਇਸ ਦਰਮਿਆਨ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨਾਲ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ...

ਮੁੰਬਈ— ਬਾਲੀਵੁੱਡ ਅਦਾਕਾਰ ਸੋਨਮ ਕਪੂਰ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਆਨੰਦ ਅਹੁਜਾ ਨਾਲ ਲੰਡਨ 'ਚ ਸਮਾਂ ਬਤੀਤ ਕਰ ਰਹੀ ਹੈ । ਇਸ ਦਰਮਿਆਨ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨਾਲ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਨਾਲ ਲੰਡਨ 'ਚ ਇਕ ਅਜੀਬੋ-ਗਰੀਬ ਘਟਨਾ ਵਾਪਰੀ, ਜਿਸ ਨੇ ਸੋਨਮ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਸੋਨਮ ਨੇ ਟਵਿਟਰ ਜ਼ਰੀਏ ਇਸ ਘਟਨਾ ਬਾਰੇ ਦੱਸਿਆ ਕਿ ਲੰਡਨ 'ਚ ਟ੍ਰੈਵਲ ਕਰਨ ਲਈ ਉਨ੍ਹਾਂ ਨੇ ਟੈਕਸੀ ਦਾ ਸਹਾਰਾ ਲਿਆ ਸੀ ਪਰ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ।

ਸੈਲਫੀ ਦੇ ਬਹਾਨੇ ਸੱਦ ਕੇ ਫੈਨ ਨੇ ਸੈਫ ਦੀ ਧੀ ਸਾਰਾ ਨਾਲ ਕੀਤੀ ਅਜਿਹੀ ਘਟੀਆ ਹਰਕਤ, ਵਾਇਰਲ ਵੀਡੀਓ

ਉਨ੍ਹਾਂ ਦੱਸਿਆ ਕਿ ਲੰਡਨ 'ਚ ਸਫ਼ਰ ਦੌਰਾਨ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਿਸ ਨਾਲ ਉਹ ਬੇਹੱਦ ਘਬਰਾ ਗਈ। ਉਨ੍ਹਾਂ ਟਵੀਟ 'ਚ ਲਿਖਿਆ, ''ਹੈਲੋ ਗਾਇਜ਼, ਮੈਂ ਲੰਡਨ ਦੀ ਉਬਰ ਟੈਕਸੀ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਸਫਰ ਕੀਤਾ। ਤੁਸੀਂ ਚੌਕਸ ਰਹੋ। ਸਭ ਤੋਂ ਬਿਹਤਰ ਤੇ ਸੁਰੱਖਿਅਤ ਹੈ ਪਬਲਿਕ ਟ੍ਰਾਂਸਪੋਰਟ ਤੇ ਕੈਬ। ਮੈਂ ਬਹੁਤ ਘਬਰਾ ਗਈ ਹਾਂ।'' ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੁਜਾ ਨਾਲ ਵਿਆਹ ਕਰਵਾ ਲਿਆ ਸੀ। ਆਨੰਦ ਦਾ ਜ਼ਿਆਦਾਤਰ ਬਿਜ਼ਨੈਸ ਲੰਡਨ ਬੇਸਡ ਹੈ। ਇਸ ਦੇ ਚੱਲਦਿਆਂ ਸੋਨਮ ਪਤੀ ਨਾਲ ਕਾਫੀ ਸਮਾਂ ਲੰਡਨ 'ਚ ਬਿਤਾਉਂਦੀ ਹੈ।

Get the latest update about Bollywood News, check out more about London, Uber Cab, True Scoop News & News In Punjabi

Like us on Facebook or follow us on Twitter for more updates.