ਕਾਂਗਰਸ ਦੀ ਪਹਿਲੀ ਬੈਠਕ ਦਾ ਵੱਡਾ ਫੈਸਲਾ, ਚੌਥੀ ਵਾਰ ਸੰਸਦੀ ਦਲ ਦੀ ਲੀਡਰ ਬਣੀ ਸੋਨੀਆ ਗਾਂਧੀ

ਕਾਂਗਰਸ ਦੀ ਸੰਸਦੀ ਦਲ ਦੀ ਪਹਿਲੀ ਬੈਠਕ 'ਚ ਫੈਸਲਾ ਕੀਤਾ ਗਿਆ ਹੈ ਕਿ ਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੀ ਲੀਡਰ ਬਣੀ ਰਹੇਗੀ। ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ...

ਨਵੀਂ ਦਿੱਲੀ— ਕਾਂਗਰਸ ਦੀ ਸੰਸਦੀ ਦਲ ਦੀ ਪਹਿਲੀ ਬੈਠਕ 'ਚ ਫੈਸਲਾ ਕੀਤਾ ਗਿਆ ਹੈ ਕਿ ਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੀ ਲੀਡਰ ਬਣੀ ਰਹੇਗੀ। ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਸੋਨੀਆ ਗਾਂਧੀ ਨੇ 12 ਕਰੋੜ ਵੋਟਰਾਂ ਦਾ ਧੰਨਵਾਦ ਕੀਤਾ ਹੈ।

ਪੀ.ਐੱਨ.ਬੀ ਘਪਲਾ : ਨੀਰਵ ਮੋਦੀ ਨੇ ਯੂਕੇ ਹਾਈਕੋਰਟ 'ਚ ਜ਼ਮਾਨਤ ਦੀ ਅਰਜ਼ੀ ਕੀਤੀ ਦਾਖਲ, 11 ਜੂਨ ਨੂੰ ਹੋਵੇਗੀ ਸੁਣਵਾਈ

ਇਸ ਦੇ ਨਾਲ ਹੀ ਲੋਕ ਸਭਾ 'ਚ ਕਾਂਗਰਸ ਲੀਡਰ ਵਜੋਂ ਕੇਰਲ ਤੋਂ ਕਾਂਗਰਸ ਲੀਡਰ ਕੇ ਸੁਰੇਸ਼ ਨੂੰ ਵੀ ਚੁਣੇ ਜਾਣ ਦੀ ਗੱਲ ਚੱਲ ਰਹੀ ਹੈ। ਕੇ ਸੁਰੇਸ਼ ਕੇਰਲ ਤੋਂ ਛੇ ਵਾਰ ਸੰਸਦ ਚੁਣੇ ਗਏ ਹਨ ਤੇ ਦਲਿਤ ਨੇਤਾ ਵੀ ਹਨ। ਲੋਕ ਸਭਾ ਦਾ ਲੀਡਰ ਹੁਣ ਸੋਨੀਆ ਗਾਂਧੀ ਨੂੰ ਚੁਣਨਾ ਹੈ। ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਪਹਿਲੇ 100 ਦਿਨਾਂ 'ਚ ਹੀ ਮੋਦੀ ਸਰਕਾਰ ਲਿਆ ਸਕਦੀ ਹੈ ਇਹ ਵੱਡੇ ਸੁਧਾਰ

ਇਸ ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ 52 ਸੰਸਦ ਇੰਚ-ਇੰਚ ਦੀ ਲੜਾਈ ਲੜਨਗੇ ਤੇ ਸੰਸਦ 'ਚ ਹਮਲਾਵਰ ਰੁਖ਼ ਬਰਕਰਾਰ ਰੱਖਣਗੇ। ਦੱਸ ਦੇਈਏ ਕਾਂਗਰਸ ਨੂੰ ਚੋਣਾਂ 'ਚ ਕੁੱਲ 52 ਸੀਟਾਂ ਮਿਲੀਆਂ ਹਨ। ਇਸ ਵਜ੍ਹਾ ਕਰਕੇ ਉਸ ਨੂੰ ਇਕ ਵਾਰ ਫਿਰ ਵਿਰੋਧੀ ਧਿਰ ਦੇ ਲੀਡਰ ਦੀ ਜ਼ਿੰਮੇਵਾਰੀ ਨਹੀਂ ਮਿਲੇਗੀ।

Get the latest update about National Online Punjabi News, check out more about Rahul Gandhi, Sonia Gandhi, National Punjabi News & National News

Like us on Facebook or follow us on Twitter for more updates.