ਸੋਨੀਆ-ਰਾਹੁਲ ਨੂੰ ED ਨੇ ਸੰਮਨ ਕੀਤਾ ਜਾਰੀ, ਨੈਸ਼ਨਲ ਹੈਰਾਲਡ ਮਾਮਲੇ 'ਚ 8 ਜੂਨ ਨੂੰ ਹੋਵੇਗੀ ਪੇਸ਼ੀ

ਅੱਜ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਜਾਰੀ ਕੀਤਾ ਹੈ। ਈਡੀ ਨੇ ਦੋਵਾਂ ਨੂੰ 8 ਜੂਨ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ...

ਨਵੀਂ ਦਿੱਲੀ:- ਅੱਜ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਜਾਰੀ ਕੀਤਾ ਹੈ। ਈਡੀ ਨੇ ਦੋਵਾਂ ਨੂੰ 8 ਜੂਨ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਏਜੰਸੀ ਨੇ ਦੋਵਾਂ ਆਗੂਆਂ ਨੂੰ ਨੈਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਮਾਮਲੇ 'ਚ ਈਡੀ ਨੇ 12 ਅਪ੍ਰੈਲ ਨੂੰ ਕਾਂਗਰਸ ਦੇ ਦੋ ਵੱਡੇ ਨੇਤਾਵਾਂ ਪਵਨ ਬਾਂਸਲ ਅਤੇ ਮਲਿਕਾਰਜੁਨ ਖੜਗੇ ਨੂੰ ਜਾਂਚ 'ਚ ਸ਼ਾਮਲ ਕੀਤਾ ਸੀ। 2014 'ਚ ਸੁਬਰਾਮਣੀਅਮ ਸਵਾਮੀ ਨੇ ਸੋਨੀਆ ਅਤੇ ਰਾਹੁਲ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ 'ਚ ਸਵਾਮੀ ਨੇ ਗਾਂਧੀ ਪਰਿਵਾਰ 'ਤੇ 55 ਕਰੋੜ ਦੇ ਗਬਨ ਦਾ ਦੋਸ਼ ਲਗਾਇਆ ਸੀ।


ਇਸ ਦੇ ਨਾਲ ਹੀ ਕੇਦਰ ਸਰਕਾਰ ਹੁਣ ਸਵਾਲਾਂ ਦੇ ਘੇਰੇ 'ਚ ਹੈ। ਕਾਂਗਰਸ ਨੇ ਨੋਟਿਸ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਕਿਹਾ ਕਿ ਤਾਨਾਸ਼ਾਹੀ ਸਰਕਾਰ ਡਰੀ ਹੋਈ ਹੈ, ਇਸ ਲਈ ਬਦਲਾ ਲਿਆ ਜਾ ਰਿਹਾ ਹੈ। ਸਰਕਾਰ ਬਦਲੇ ਦੀ ਭਾਵਨਾ ਵਿੱਚ ਅੰਨ੍ਹੀ ਹੋ ਗਈ ਹੈ। ਨੈਸ਼ਨਲ ਹੈਰਾਲਡ ਮਾਮਲੇ 'ਚ ਈਡੀ ਨੇ ਸੋਨੀਆ ਅਤੇ ਰਾਹੁਲ ਨੂੰ ਸੰਮਨ ਭੇਜੇ ਹਨ।

ਜਿਕਰਯੋਗ ਹੈ ਸੁਬਰਾਮਨੀਅਮ ਸਵਾਮੀ ਨੇ 2012 'ਚ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਰਾਹੁਲ ਅਤੇ ਸੋਨੀਆ ਨੂੰ ਪਾਰਟੀ ਫੰਡ 'ਚੋਂ 90 ਕਰੋੜ ਰੁਪਏ ਦਿੱਤੇ ਸਨ। ਇਸ ਦਾ ਮਕਸਦ ਐਸੋਸੀਏਟ ਜਰਨਲਜ਼ ਦੀ 2 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹਾਸਲ ਕਰਨਾ ਸੀ। ਇਸ ਦੇ ਲਈ ਗਾਂਧੀ ਪਰਿਵਾਰ ਨੇ ਸਿਰਫ 50 ਲੱਖ ਰੁਪਏ ਦੀ ਮਾਮੂਲੀ ਰਕਮ ਦਿੱਤੀ ਸੀ।

Get the latest update about ED SUMMON TO SONIA GANDHI AND RAHUL GANDHI, check out more about SONIA GANDHI ED SUMMON

Like us on Facebook or follow us on Twitter for more updates.