ਗਰੀਬਾਂ ਲਈ ਫ਼ਰਿਸ਼ਤਾ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਆਪਣੀ ਇਕ ਵੀਡੀਓ ਨੂੰ ਲੈ ਕੇ ਚਰਚਾ ’ਚ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ’ਚ ਸੋਨੂੰ ਸੂਦ ਦੂਜਿਆਂ ਲਈ ਨਹੀਂ, ਸਗੋਂ ਆਪਣੇ ਲਈ ਕੁਝ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਸੋਨੂੰ ਸੂਦ ਦਾ ਲੁਕਿਆ ਟੈਲੇਂਟ ਬਾਹਰ ਆ ਗਿਆ ਹੈ, ਜਿਸ ’ਚ ਉਹ ਸ਼ੂਟਿੰਗ ਸੈੱਟ ’ਤੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸੋਨੂੰ ਸੂਦ ਨੂੰ ਡੋਸਾ ਬਣਾਉਂਦੇ ਦੇਖਿਆ ਜਾ ਸਕਦਾ ਹੈ।
ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ’ਚ ਉਹ ਸਾਰਿਆਂ ਨੂੰ ਵਧੀਆ ਤੇ ਕੁਰਕੁਰਾ ਡੋਸਾ ਬਣਾਉਣ ਦੇ ਗੁਰ ਸਿਖਾ ਰਹੇ ਹਨ। ਸੋਨੂੰ ਸੂਦ ਦਾ ਇਹ ਲੁਕਿਆ ਟੈਲੇਂਟ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ, ਜੋ ਕੁਮੈਂਟਸ ’ਚ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ। ਸੋਨੂੰ ਸੂਦ ਦੀ ਇਸ ਕਲਾ ਤੋਂ ਹੁਣ ਫਰਾਹ ਖ਼ਾਨ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਜਿਸ ਨੇ ਸੋਨੂੰ ਦੀ ਕੁਕਿੰਗ ਤੋਂ ਖੁਸ਼ ਹੋ ਕੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ ਹੈ। ਸੋਨੂੰ ਦੀ ਵੀਡੀਓ ’ਤੇ ਕੁਮੈਂਟ ਕਰਦਿਆਂ ਫਰਾਹ ਖ਼ਾਨ ਨੇ ਲਿਖਿਆ, ‘ਘਰ ਆ ਜਾ ਫਿਰ।’ ਵੀਡੀਓ ’ਚ ਸੋਨੂੰ ਸੂਦ ਮਜ਼ਾਕੀਆ ਅੰਦਾਜ਼ ’ਚ ਕਹਿੰਦੇ ਹਨ ਕਿ ਮੇਕਰਜ਼ ਨੇ ਡੋਸਾ ਬਣਾਉਣ ਲਈ ਆਫ ਵਾਲੇ ਦਿਨ ਵੀ ਉਨ੍ਹਾਂ ਨੂੰ ਸੈੱਟ ’ਤੇ ਬੁਲਾ ਲਿਆ, ਜਦਕਿ ਅੱਜ ਉਨ੍ਹਾਂ ਦੀ ਛੁੱਟੀ ਸੀ।’
ਸੋਨੂੰ ਸੂਦ ਦਾ ਡੋਸਾ ਬਣਾਉਣ ਦਾ ਅੰਦਾਜ਼ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ। ਜਿਸ ਤਰ੍ਹਾਂ ਨਾਲ ਉਹ ਡੋਸਾ ਪਰੋਸਦੇ ਹਨ, ਉਨ੍ਹਾਂ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
Get the latest update about Truescoop News, check out more about hidden talent, Farah Khan, posted a video & Bollywood
Like us on Facebook or follow us on Twitter for more updates.