Sony ਦਾ ਮੋਬਾਇਲ ਫੋਨ ਤੋਂ ਵੀ ਛੋਟਾ AC ਲਾਂਚ, ਜਾਣੋਂ ਖੂਬੀਆਂ, ਕੀਮਤ ਤੇ ਸਪੈਸਿਫਿਕੇਸ਼ੰਸ

ਟੈਕਨੋਲਾਜੀ ਦੀ ਦੁਨੀਆ ਕਈ ਤਰ੍ਹਾਂ ਦੇ ਅਜੂਬਿਆਂ ਨਾਲ ਭਰਪੂਰ ਹੈ। ਅਜਿਹੇ ਵਿਚ ਇਕ ਅਜੂਬਾ Sony ਨੇ ਕਰ ਵਖਾ...

ਨਵੀਂ ਦਿੱਲੀ: ਟੈਕਨੋਲਾਜੀ ਦੀ ਦੁਨੀਆ ਕਈ ਤਰ੍ਹਾਂ ਦੇ ਅਜੂਬਿਆਂ ਨਾਲ ਭਰਪੂਰ ਹੈ। ਅਜਿਹੇ ਵਿਚ ਇਕ ਅਜੂਬਾ Sony ਨੇ ਕਰ ਵਖਾਇਆ ਹੈ। ਅਜੇ ਤੱਕ ਅਸੀਂ ਪੋਰਟੇਬਲ ਅਤੇ ਵਿਅਰੇਬਲਸ ਡਿਵਾਇਸ ਦੀ ਗੱਲ ਕਰਦੇ ਸੀ। ਪਰ ਹੁਣ Sony ਨੇ ਵਿਅਰੇਬਲਸ AC ਲਾਂਚਿੰਗ ਦਾ ਰਿਕਾਰਡ ਬਣਾ ਦਿੱਤਾ ਹੈ। Sony ਦੀ ਇਹ ਵਿਅਰੇਬਲ AC ਸਾਈਜ਼ ਵਿਚ ਸਮਾਰਟਫੋਨ ਤੋਂ ਛੋਟਾ ਹੈ, ਜਿਸ ਨੂੰ ਕਿਤੇ ਵੀ ਆਪਣੇ ਨਾਲ ਲੈ ਜਾ ਸਕਦੇ ਹਾਂ। Sony ਦੇ ਵਿਅਰੇਬਲ AC ਦਾ ਨਾਮ Reon Pocket ਹੈ। ਇਹ ਇਕ ਐਪ ਕੰਟਰੋਲਡ ਵਿਅਰੇਬਲ ਏਅਰ ਕੰਡੀਸ਼ਨਰ ਹੈ, ਜਿਸ ਨੂੰ ਪਿਛਲੇ ਸਾਲ ਰਿਲੀਜ਼ ਕੀਤਾ ਗਿਆ ਸੀ। Reon Pocket 2 ਦੀ ਜਾਪਾਨ ਵਿਚ ਕੀਮਤ 138 ਡਾਲਰ (ਕਰੀਬ 14,850 ਰੁਪਏ) ਹੈ। ਹਾਲਾਂਕਿ ਭਾਰਤ ਵਿਚ ਇਹ ਨੇਕਬੈਂਡ AC ਕਦੋਂ ਲਾਂਚ ਕੀਤਾ ਜਾਵੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।  

ਕੀ ਹੋਵੇਗਾ ਖਾਸ 
The Verge ਦੀ ਰਿਪੋਰਟ ਮੁਤਾਬਕ Sony ਦੇ ਵਿਅਰੇਬਲਸ AC ਦੀ ਜ਼ਿਆਦਾ ਡਿਟੇਲ ਮੌਜੂਦ ਨਹੀਂ ਹੈ। ਪਰ ਲੀਕ ਰਿਪੋਰਟ ਦੇ ਮੁਤਾਬਕ ਇਸ ਨੂੰ ਸਿੰਗਲ ਚਾਰਜ ਵਿਚ ਕਈ ਘੰਟੇ ਤੱਕ ਇਸਤੇਮਾਲ ਕੀਤਾ ਜਾ ਸਕੇਗਾ। Reon Pocket 2 ਆਪਣੇ ਅਸਲੀ ਮਾਡਲ ਨਾਲ ਡਿਜ਼ਾਇਨ ਵਿਚ ਸਮਾਨ ਹੈ। ਪਰ ਨਵੇਂ ਡਿਜ਼ਾਇਨ ਵਾਲਾ Sony ਵਿਅਰੇਬਲਸ AC ਪਰਫਾਰਮੈਂਸ ਵਿਚ ਕਾਫ਼ੀ ਸ਼ਾਨਦਾਰ ਹੈ। ਇਹ ਪਹਿਲਾਂ ਦੇ ਵਿਅਰੇਬਲ AC ਦੇ ਮੁਕਾਬਲੇ ਸਰੀਰ ਤੋਂ ਨਿਕਲਣ ਵਾਲੀ ਹੀਟ ਨੂੰ ਦੁੱਗਣੀ ਰਫਤਾਰ ਨਾਲ ਸੋਖ ਕੇ ਸਰੀਰ ਦੇ ਤਾਪਮਾਨ ਨੂੰ ਘੱਟ ਰੱਖਦਾ ਹੈ। ਇਹ ਜ਼ਿਆਦਾ ਪਾਵਰਫੁੱਲ ਕੂਲਿੰਗ ਪਰਫਾਰਮੈਂਸ ਦੇ ਨਾਲ ਆਉਂਦਾ ਹੈ। Reon pocekt 2 ਵਿਚ Sony ਵਲੋਂ ਪਸੀਨਾ ਸੋਖਣ ਦੀ ਸਮਰੱਥਾ ਨੂੰ ਜ਼ਿਆਦਾ ਮਜਬੂਤ ਕੀਤਾ ਹੈ। 

ਨੇਕਬੈਂਡ ਦੀ ਤਰ੍ਹਾਂ ਕਰ ਪਾਵਾਂਗੇ ਇਸਤੇਮਾਲ 
ਇਹ ਹਲਕੀ ਕਸਰਤ ਲਈ ਬਿਲਕੁੱਲ ਫਿੱਟ ਹੈ। ਇਸ ਤੋਂ ਪਹਿਲਾਂ ਦੇ ਮਾਡਲ ਨੂੰ ਖਾਸ ਤਰ੍ਹਾਂ ਨਾਲ ਡਿਜ਼ਾਇਨ ਟੀ-ਸ਼ਰਟ ਦੇ ਨਾਲ ਪਹਿਨਣਾ ਹੁੰਦਾ ਸੀ। ਪਰ Sony ਦੀ ਨਵੀਂ ਵਿਅਰੇਬਲ ਏਸੀ ਨੂੰ ਨੇਕਬੈਂਕ ਦੀ ਤਰ੍ਹਾਂ ਗਲੇ ਵਿਚ ਪਾਉਣਾ ਹੁੰਦਾ ਹੈ। ਇਸ ਦੇ ਲਈ ਕਿਸੇ ਖਾਸ ਤਰ੍ਹਾਂ ਦੀ ਸ਼ਰਟ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਹ ਗਰਮੀ ਵਿਚ ਗੋਲਫ ਜਾਂ ਕੋਈ ਹੋਰ ਗੇਮ ਖੇਡਣ ਵਾਲਿਆਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਉਸਾਰੀ ਲਈ Sony ਨੇ ਸਪੋਰਟਵਿਅਰ ਬ੍ਰਾਂਡ ਜਿਹੇ Le Coq Sportif, Munsingwear ਵਲੋਂ ਸਮਝੌਤਾ ਕੀਤਾ ਹੈ।

Get the latest update about Mobile phone, check out more about Reon pocket size, Price, Truescoop News & sony wearable AC

Like us on Facebook or follow us on Twitter for more updates.