'ਪੰਜਾਬ ਵਿਧਾਨ ਸਭਾ ਭਰਤੀ ਘੋਟਾਲੇ' ਤੇ ਸਖ਼ਤ ਹੋਈ ਆਪ ਸਰਕਾਰ, ਸਪੀਕਰ ਕੁਲਤਾਰ ਸੰਧਵਾਂ ਕਰਵਾਉਣਗੇ ਜਾਂਚ

ਪੰਜਾਬ ਵਿਧਾਨ ਸਭਾ 'ਚ ਭਰਤੀ ਘੁਟਾਲੇ ਤੇ ਮੰਤਰੀ ਹਰਜੋਤ ਬੈਂਸ ਦੀ ਸਿਫਾਰਿਸ਼ ਤੇ ਆਪ ਸਰਕਾਰ ਸਖਤ ਹੋ ਗਈ ਹੈ। ਆਪ ਸਰਕਾਰ ਨੇ ਇਸ ਮਾਮਲੇ ਤੇ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ...

ਪੰਜਾਬ ਵਿਧਾਨ ਸਭਾ 'ਚ ਭਰਤੀ ਘੁਟਾਲੇ ਤੇ ਮੰਤਰੀ ਹਰਜੋਤ ਬੈਂਸ ਦੀ ਸਿਫਾਰਿਸ਼ ਤੇ ਆਪ ਸਰਕਾਰ ਸਖਤ ਹੋ ਗਈ ਹੈ। ਆਪ ਸਰਕਾਰ ਨੇ ਇਸ ਮਾਮਲੇ ਤੇ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ। ਮਾਨ ਸਰਕਾਰ 'ਚ ਮੰਤਰੀ ਬਣੇ ਹਰਜੋਤ ਬੈਂਸ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਘੋਟਾਲੇ ਦਾ ਪਰਦਾਫਾਸ਼ ਕੀਤਾ ਸੀ। ਜਿਸ 'ਚ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਅਤੇ ਰਿਸ਼ਤੇਦਾਰਾਂ ਦੀ ਭਰਤੀਦਾ ਖੁਲਾਸਾ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਹਰਜੋਤ ਬੈਂਸ ਨੇ ਕੁਝ ਸਮਾਂ ਪਹਿਲਾ ਇਕ ਬਿਆਨ 'ਚ ਦਰਤਾਵੇਜਾਂ ਦੇ ਅਧਾਰ ਤੇ ਇਸ ਗੱਲ ਦਾ ਪਰਦਾਫਾਸ਼ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਦੇ ਕਈ ਅਹਿਮ ਅਹੁਦਿਆਂ ਦੇ ਲਈ ਸਿਫਾਰਿਸ਼ ਦੇ ਆਧਾਰ ਤੇ ਭਰਤੀ ਕੀਤੀ ਗਈ ਸੀ।  ਜਿਸ 'ਚ ਵਿਧਾਨ ਸਭਾ 'ਚ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਂਗਰਸ ਦੇ ਰਿਸ਼ਤੇਦਾਰ, ਜਾਣਕਾਰ ਜਾਂ ਪਰਿਵਾਰ ਨਾਲ ਸੰਬੰਧਿਤ ਸਨ। ਹਰਜੋਤ ਬੈਂਸ ਨੇ ਇਸ ਦੌਰਾਨ ਕਈ ਵਡੇ ਵਿਧਾਇਕਾਂ, ਮੰਤਰੀ ਦੇ ਨਾਮ ਵੀ ਉਜਾਗਰ ਕੀਤੇ ਗਏ ਸਨ। ਨਾਲ ਹੀ ਉਨ੍ਹਾਂ ਨੇ ਡੀਸੀ ਦਫਤਰ ਰੋਪੜ ਦੇ ਕੰਮ ਕਾਜ ਤੇ ਵੀ ਸਵਾਲ ਚੁਕੇ ਸਨ। ਕਿਹਾ ਕਿ ਜੋ ਕੰਮ ਡੀਸੀ ਦਫ਼ਤਰ ਰੋਪੜ ਨੂੰ ਕਰਨਾ ਚਾਹੀਦਾ ਹੈ ਉਹ ਬਾਦਲਾਂ ਵਲੋਂ ਕਰਵਾਇਆ ਜਾ ਰਿਹਾ ਹੈ।

ਇਸ ਖੁਲਾਸੇ ਦੇ ਦੌਰਾਨ ਕਾਂਗਰਸ ਦੇ ਰਾਜਾ ਵੜਿੰਗ, ਮਨਪ੍ਰੀਤ ਬਾਦਲ ਆਦਿ ਦੇ ਨਾਮ ਸ਼ਾਮਿਲ ਸਨ। ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਵਸਨੀਕ ਜਸਬੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਹੈ। ਇਸ ਦੀ ਸਿਫ਼ਾਰਿਸ਼ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਸੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾਅ ਅਫਸਰ ਬਣਾਇਆ ਗਿਆ।

Get the latest update about Punjab assembly recruitment scam, check out more about harjot singh Bains, inquiry on Punjab assembly recruitment scam, kultar singh sandhwan & Bhagwant Mann

Like us on Facebook or follow us on Twitter for more updates.