ਐਂਡਰਾਇਡ ਯੂਜ਼ਰਸ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦਾ ਖਾਸ ਸਾਲਾਨਾ ਪਲਾਨ, Monthly Subscription ਦੀ ਕੀਮਤ $11

ਗੂਗਲ ਦੇ ਐਂਡਰੌਇਡ ਉਪਭੋਗਤਾ ਟਵਿੱਟਰ ਬਲੂ ਦੀ ਮਾਸਿਕ ਗਾਹਕੀ $11 ਵਿੱਚ ਖਰੀਦ ਸਕਣਗੇ, ਐਪਲ ਦੇ ਆਈਓਐਸ ਉਪਭੋਗਤਾਵਾਂ ਦੇ ਬਰਾਬਰ ਕੀਮਤ ਰੱਖੀ ਗਈ ਹੈ...

ਐਲੋਨ ਮਸਕ ਦੀ ਮਲਕੀਅਤ ਵਾਲੇ ਟਵਿੱਟਰ ਨੇ ਐਂਡਰਾਇਡ ਲਈ ਟਵਿੱਟਰ ਬਲੂ ਸਬਸਕ੍ਰੀਪਸ਼ਨ ਦੀ ਕੀਮਤ ਦਾ ਐਲਾਨ ਕੀਤਾ ਹੈ। ਐਂਡਰਾਇਡ ਉਪਭੋਗਤਾਵਾਂ ਲਈ ਸਬਸਕ੍ਰੀਪਸ਼ਨ ਦੀ ਕੀਮਤ $11 ਪ੍ਰਤੀ ਮਹੀਨਾ ਹੋਵੇਗੀ। ਕੀਮਤ iOS ਗਾਹਕਾਂ ਲਈ ਪਹਿਲਾਂ ਵਾਲੀ ਹੀ ਰੱਖੀ ਗਈ ਹੈ। ਮਹੀਨਾਵਾਰ ਖਰਚਿਆਂ ਦੀ ਤੁਲਨਾ ਵਿੱਚ ਕੰਪਨੀ ਵੈੱਬ ਉਪਭੋਗਤਾਵਾਂ ਲਈ ਇੱਕ ਸਸਤਾ ਸਾਲਾਨਾ ਯੋਜਨਾ ਪੇਸ਼ ਕਰਦੀ ਹੈ। ਟਵਿੱਟਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਗੂਗਲ ਦੇ ਐਂਡਰੌਇਡ ਉਪਭੋਗਤਾ ਟਵਿੱਟਰ ਬਲੂ ਦੀ Monthly Subscription $11 ਲਈ ਖਰੀਦ ਸਕਣਗੇ, ਐਪਲ ਦੇ ਆਈਓਐਸ ਉਪਭੋਗਤਾਵਾਂ ਲਈ ਸਮਾਨ ਕੀਮਤ 'ਚ ਇਹ Subscription ਮਿਲੇਗੀ।

ਦਸ ਦਈਏ ਕਿ ਸਿਆਸਤਦਾਨਾਂ, ਮਸ਼ਹੂਰ ਹਸਤੀਆਂ, ਪੱਤਰਕਾਰਾਂ ਅਤੇ ਹੋਰ ਜਨਤਕ ਸ਼ਖਸੀਅਤਾਂ ਦੇ ਪ੍ਰਮਾਣਿਤ ਅਕਾਊਂਟਸ ਦੇ ਲਈ ਬਲੂ ਟਿਕ ਪਹਿਲਾਂ ਮੁਫਤ ਸੀ। ਐਲੋਨ ਮਸਕ ਦੁਆਰਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਦਾ ਚਾਰਜ ਸੰਭਾਲਣ ਤੋਂ ਬਾਅਦ, ਬਲੂ ਟਿਕ ਹੁਣ ਪੇਮੈਂਟ ਕਰਨ ਲਈ ਤਿਆਰ ਕਿਸੇ ਵੀ ਵਿਅਕਤੀ ਲਈ ਖੁੱਲ੍ਹਾ ਹੈ। ਇਸਨੂੰ 2022 ਵਿੱਚ ਟਵਿੱਟਰ ਦੀ ਆਮਦਨ ਵਧਾਉਣ ਵਿੱਚ ਮਦਦ ਕਰਨ ਲਈ ਰੋਲਆਊਟ ਕੀਤਾ ਗਿਆ ਸੀ।


ਰਿਪੋਰਟਾਂ ਦੇ ਅਨੁਸਾਰ, ਐਂਡਰੌਇਡ ਉਪਭੋਗਤਾਵਾਂ ਲਈ ਉੱਚੀ ਕੀਮਤ ਐਪਲ ਦੇ ਐਪ ਸਟੋਰ ਦੀ ਤਰ੍ਹਾਂ ਐਂਡਰਾਇਡ ਦੇ ਗੂਗਲ ਪਲੇ ਸਟੋਰ ਦੁਆਰਾ ਚਾਰਜ ਕੀਤੀ ਗਈ ਫੀਸ ਨੂੰ ਆਫਸੈੱਟ ਕਰਨ ਦੀ ਸੰਭਾਵਨਾ ਹੈ। ਟਵਿੱਟਰ ਬਲੂ ਸਬਸਕ੍ਰਿਪਸ਼ਨ ਲਈ ਸਲਾਨਾ ਪਲਾਨ ਦੀ ਕੀਮਤ $84 ਹੈ, ਜੋ ਉਪਭੋਗਤਾਵਾਂ ਨੂੰ $8 ਦੀ ਛੂਟ ਦਿੰਦੀ ਹੈ। ਟਵਿੱਟਰ ਨੇ ਕਿਹਾ ਕਿ ਵੈੱਬ ਉਪਭੋਗਤਾਵਾਂ ਲਈ ਇਹ ਛੋਟ ਸੰਯੁਕਤ ਰਾਜ, ਕੈਨੇਡਾ, ਯੂਨਾਈਟਿਡ ਕਿੰਗਡਮ, ਜਾਪਾਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਦੇਸ਼ਾਂ ਵਿੱਚ ਉਪਲਬਧ ਹੋਵੇਗੀ।
ਇਸ ਤੋਂ ਪਹਿਲਾਂ ਦਸੰਬਰ ਵਿੱਚ, ਮਸਕ ਨੇ ਕਿਹਾ ਸੀ ਕਿ ਟਵਿੱਟਰ ਦੇ ਬੇਸਿਕ ਬਲੂ ਟਿੱਕ ਵਿੱਚ ਐਡਸ ਦੀ ਅੱਧੀ ਗਿਣਤੀ ਹੋਵੇਗੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਅਗਲੇ ਸਾਲ ਤੱਕ ਬਿਨਾਂ ਐਡਸ ਦੇ ਉੱਚ ਪੱਧਰ ਦੀ ਪੇਸ਼ਕਸ਼ ਕਰੇਗਾ। ਐਲੋਨ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਵਿੱਚ ਟਵਿੱਟਰ ਦੀ ਵਾਗਡੋਰ ਸੰਭਾਲੀ ਸੀ। ਅਹੁਦਾ ਸੰਭਾਲਣ ਤੋਂ ਬਾਅਦ, ਐਲੋਨ ਮਸਕ ਨੇ ਸੋਸ਼ਲ ਮੀਡੀਆ ਕੰਪਨੀ ਵਿੱਚ ਬਦਲਾਅ ਕੀਤੇ ਹਨ ਜਿਸ ਵਿੱਚ ਪ੍ਰਮਾਣਿਤ ਨੀਲੇ ਬੈਜ ਲਈ ਗਾਹਕੀ ਯੋਜਨਾਵਾਂ ਵੀ ਸ਼ਾਮਲ ਹਨ।