ਸਪੈਸ਼ਲ ਰਿਪੋਰਟ:- ਜਲੰਧਰ 'ਚ ਫਿਰ ਐਕਟਿਵ ਹੋਈ 'C COMPANY', ਵੱਡੇ ਨਾਵਾਂ ਦਾ ਪਰਦਾਫਾਸ਼ ਕਰੇਗੀ ਜਾਂਚ ਏਜੰਸੀ

ਜਲੰਧਰ ਦੀ ਇਹ C ਕੰਪਨੀ ਜੋ ਕਿ ਸ਼ਹਿਰ ਦੇ ਇਕ ਨਾਮਚੀ ਸਖਸ਼ ਵਲੋਂ ਚਲਾਈ ਜਾਂਦੀ ਹੈ ਫਿਰ ਇਕ ਵਾਰ ਚਰਚਾ 'ਚ ਆ ਗਈ ਹੈ...

ਪੰਜਾਬ ਜਿਥੇ ਹਾਲਹਿ 'ਚ ਹੋ ਰਹੀਆਂ ਵਾਰਦਾਤਾਂ ਦੇ ਕਾਰਨ ਚਰਚਾ 'ਚ ਹੈ। ਇਸ ਦੇ ਨਾਲ ਇਕ ਹੋਰ ਵਜ੍ਹਾ ਜੁੜਨ ਜਾ ਰਹੀ ਹੈ। ਪੰਜਾਬ 'ਚ ਖਾਸ ਤੋਰ ਤੇ ਜਲੰਧਰ ਜੋਕਿ ਇਕ C  ਕੰਪਨੀ ਕਰਕੇ ਪਹਿਲਾ ਹੀ ਚਰਚਾ 'ਚ ਸੀ ਇਕ ਵਾਰ ਫਿਰ ਇਹ C ਕੰਪਨੀ ਐਕਟਿਵ ਹੋ ਗਈ ਹੈ। ਜਲੰਧਰ ਦੀ ਇਹ C ਕੰਪਨੀ ਜੋ ਕਿ ਸ਼ਹਿਰ ਦੇ ਇਕ ਨਾਮਚੀ ਸਖਸ਼ ਵਲੋਂ ਚਲਾਈ ਜਾਂਦੀ ਹੈ ਫਿਰ ਇਕ ਵਾਰ ਚਰਚਾ 'ਚ ਆ ਗਈ ਹੈ। 
 
C ਕੰਪਨੀ ਜੋਕਿ ਸੱਟੇਬਾਜੀ, ਕ੍ਰਿਕਟ ਦੀ ਸੱਟੇਬਾਜੀ ਕਰਕੇ ਐਕਟਿਵ ਮੰਨੀ ਜਾਂਦੀ ਸੀ ਹੁਣ ਦੁਬਾਰਾ ਐਕਟਿਵ ਹੋ ਗਈ ਹੈ। C ਕੰਪਨੀ ਨੂੰ ਚਲਾਉਣ ਵਾਲਾ ਸ਼ਖਸ ਇਕ ਵਾਰ ਫਿਰ ਇਸ ਸੱਟੇਬਾਜੀ 'ਚ ਇਨਵੈਸਟ ਕਰ ਰਿਹਾ ਹੈ। ਦਸ ਦਈਏ ਕਿ C ਕੰਪਨੀ ਦਾ ਮਾਲਕ ਪਹਿਲਾ ਇਕ ਛੋਟਾ ਜਿਹਾ ਕਾਰੋਬਾਰੀ ਸੀ ਜੋਕਿ ਬਾਅਦ 'ਚ ਸੱਟੇਬਾਜੀ ਦੇ ਕਿੰਗ ਵਜੋਂ ਪਹਿਚਾਣਿਆ ਜਾਣ ਲਗਾ। ਇਸ ਸ਼ਖਸ ਨੇ ਪਹਿਲਾਂ ਤਾਂ ਸੱਟੇਬਾਜੀ 'ਚ ਆਪਣਾ ਪੈਸਾ ਲਗਾਇਆ ਤੇ ਬਾਅਦ 'ਚ ਹੋਲੀ ਹੋਲੀ ਇਸ ਨੇ ਮਾਈਨਿੰਗ ਅਤੇ ਸ਼ਰਾਬ 'ਚ ਵੀ ਇਨਵੈਸਟ ਕੀਤਾ। ਇਸ ਸ਼ਖਸ ਤੇ 2015 ਤੱਕ ਪੁਲਿਸ ਪ੍ਰਸ਼ਾਸਨ ਨੇ ਸ਼ਿਕੰਜਾ ਕਸਿਆ ਹੋਇਆ ਸੀ। ਪਰ ਜਿਵੇਂ ਹੀ ਜਲੰਧਰ ਪੁਲਿਸ ਪ੍ਰਸ਼ਾਸਨ 'ਚ ਬਦਲਾਅ ਹੋਏ ਇਸ ਵਿਅਕਤੀ ਤੇ ਕੋਈ ਕਾਰਵਾਈ ਨਹੀ ਕੀਤੀ ਗਈ।  ਤੇ ਇਹ ਵਿਅਕਤੀ ਲਗਾਤਾਰ ਆਪਣੇ ਕਾਲੇ ਧਨ ਦੀ ਬਦੋਲਤ ਆਪਣਾ ਨਾਮ ਤੇ ਪੈਸਾ ਬਣਾਉਂਦਾ ਰਿਹਾ। 

C ਕੰਪਨੀ ਦੇ ਮਾਲਕ ਇਸ ਵਿਅਕਤੀ ਦੇ ਕਈ ਨਾਮਚੀ ਵਿਅਕਤੀਆਂ ਨਾਲ ਵੀ ਚੰਗੇ ਸੰਬੰਧ ਰਹੇ ਹਨ। ਕਾਂਗਰਸ ਪਾਰਟੀ ਦੇ ਕਈ ਨੇਤਾ ਅਤੇ ਮੁੱਖ ਮੰਤਰੀ ਦੇ ਕਰੀਬੀ ਹੋਣ ਦੇ ਨਾਤੇ ਇਸ ਵਿਅਕਤੀ ਨੇ ਆਪਣਾ ਕਾਰੋਬਾਰ ਤੇ ਸੱਟੇ ਦੇ ਕਾਲੇ ਧਨ ਨੂੰ ਵੀ ਬਹੁਤ ਵਧਾ ਲਿਆ। ਇਸ ਵਿਅਕਤੀ ਨੂੰ ਕਾਂਗਰਸ ਦੇ ਨਾਲ ਨਾਲ ਬੀਜੇਪੀ ਦਾ ਵੀ ਸਾਥ ਮਿਲਦਾ ਰਿਹਾ ਹੈ। ਕਈ ਬੀਜੇਪੀ ਲੀਡਰਾਂ ਵਲੋਂ ਇਸ ਦੇ ਸੱਟੇਬਾਜੀ ਦੇ ਕੰਮ ਨੂੰ ਅਣਗੌਲਿਆ ਕਰਦਿਆਂ ਇਸ ਤੇ ਕੋਈ ਕਾਰਵਾਈ ਨੀ ਕੀਤੀ ਗਈ ਤੇ ਹੁਣ ਜਿਵੇਂ ਹੀ ਸਤਾ ਪਲਟੀ ਹੈ ਇਸ ਵਿਅਕਤੀ ਨੇ ਆਪ ਪਾਰਟੀ ਦੇ ਉੱਚ ਨਾਵਾਂ ਨਾਲ ਵੀ ਆਪਣੇ ਲਿੰਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਇਕ ਵਾਰ ਫਿਰ ਇਸ ਕ੍ਰਿਕਟ ਦੀ ਸੱਟੇਬਾਜੀ ਦੇ ਕਾਰੋਬਾਰ ਨੂੰ ਐਕਟਿਵ ਕਰ ਲਿਆ ਹੈ।  

ਦਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਜਾਂਚ ਏਜੰਸੀਆਂ ਦੇ ਵਲੋਂ ਇਸ C ਕੰਪਨੀ ਦੇ ਮੁੱਖ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜਾਂਚ ਏਜੰਸੀਆਂ ਵਲੋਂ ਇਸ C ਕੰਪਨੀ ਦੇ ਮਾਲਕ ਅਤੇ ਲੁਧਿਆਣਾ ਦੇ ਇਕ ਕਾਰੋਬਾਰੀ ਤੇ ਵੀ ਸ਼ਿਕੰਜਾ ਕਸਣ ਦੀ ਯੋਜਨਾ ਬਣਾਈ ਗਈ ਹੈ। ਹੁਣ ਸੈਂਟਰ ਏਜੰਸੀਆਂ ਵਲੋਂ ਇਨ੍ਹਾਂ ਸੱਟੇਵਾਜਾਂ ਦੇ ਕਾਲੇ ਧਨ ਦਾ ਪਰਦਾਫਾਸ਼ ਕਰ ਦੇ ਲਈ ਤੱਥ ਇਕੱਠਾ ਕੀਤੇ ਜਾ ਰਹੇ ਹਨ। ਜਲਦ ਹੀ ਇਨ੍ਹਾਂ ਸਫੇਦ ਕੱਪੜਿਆ 'ਚ ਲੂਕੇ ਕਾਲੇ ਧਨ ਦੇ ਕਾਰੋਬਾਰੀਆਂ ਦਾ ਨਾਮ ਸਾਹਮਣੇ ਆਏਗਾ ਤੇ ਕੇਂਦਰ ਇਸ ਤੇ ਪੁਖਤਾ ਜਾਣਕਾਰੀ ਇਕੱਠਾ ਕਰਕੇ ਉੱਚ ਕਾਰਵਾਈ ਕਰੇਗੀ।  

Get the latest update about , check out more about JALANDHAR NEWS, JALANDHAR C COMPANY, CRICKET VETTING & JALANDHAR POLICE

Like us on Facebook or follow us on Twitter for more updates.