ਭੁੱਖ ਵਧਾਉਣ ਤੋਂ ਲੈ ਕੇ ਯਾਦਦਾਸ਼ਤ ਤੇਜ਼ ਕਰਨ ਤੱਕ ਬਹੁਤ ਲਾਭਕਾਰੀ ਹੈ ਗਾਜਰ

ਗਾਜਰ ਵਿਚ ਮੌਜੂਦ ਤਾਕਤ ਅਤੇ ਉਸ ਦੇ ਸੁਆਦ ਕਾਰਨ ਉਸ ਨੂੰ ਸਬਜ਼ੀਆਂ ਦੀ ਰਾਣੀ ਕਿ...

ਗਾਜਰ ਵਿਚ ਮੌਜੂਦ ਤਾਕਤ ਅਤੇ ਉਸ ਦੇ ਸੁਆਦ ਕਾਰਨ ਉਸ ਨੂੰ ਸਬਜ਼ੀਆਂ ਦੀ ਰਾਣੀ ਕਿਹਾ ਜਾਂਦਾ ਹੈ। ਗਾਜਰ ਵਿਚ ਕੈਰੋਟੀਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ ਅਤੇ ਸੋਡੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਗਾਜਰ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ ਅਤੇ ਉਸ ਦਾ ਜੂਸ ਕੱਢ ਕੇ ਵੀ ਪੀਤਾ ਜਾ ਸਕਦਾ ਹੈ। 

ਇਸ ਤੋਂ ਇਲਾਵਾ ਗਾਜਰ ਦਿਲ, ਦਿਮਾਗ ਅਤੇ ਸਰੀਰਿਕ ਸ਼ਕਤੀ ’ਚ ਵਾਧਾ ਕਰਦੀ ਹੈ। ਅੱਖਾਂ ਲਈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਗਾਜਰ ਬੇਹੱਦ ਫ਼ਾਇਦੇਮੰਦ ਹੈ। ਇਸ ਦੇ ਨਾਲ ਗਾਜਰ ਸਾਡੇ ਸਰੀਰ ਨੂੰ ਹੋਰ ਵੀ ਬਹੁਤ ਤਰੀਕਿਆਂ ਨਾਲ ਫ਼ਾਇਦਾ ਪਹੁੰਚਾਉਂਦੀ ਹੈ। ਚੱਲੋ ਅੱਜ ਅਸÄ ਤੁਹਾਨੂੰ ਗਾਜਰ ਖਾਣ ਦੇ ਵੱਖ-ਵੱਖ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੋਣਗੇ। 

ਪੇਸ਼ਾਬ ਰੋਗ: ਪੇਸ਼ਾਬ ਠੀਕ ਤਰ੍ਹਾਂ ਨਹੀਂ ਆਉਂਦਾ, ਪੇਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਹੁੰਦੀ ਹੈ ਤਾਂ ਕੁਝ ਦਿਨ ਗਾਜਰ ਦਾ ਜੂਸ ਪੀਓ, ਇਸ ਨਾਲ ਆਰਾਮ ਮਿਲੇਗਾ। 

ਖ਼ੂਨ ਵਧਾਏ: ਅੱਧਾ ਗਿਲਾਸ ਗਾਜਰ ਦਾ ਰਸ, ਅੱਧਾ ਗਿਲਾਸ ਦੁੱਧ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਖ਼ੂਨ ’ਚ ਵਾਧਾ ਹੁੰਦਾ ਹੈ। 

ਭੁੱਖ ਲੱਗਣੀ: ਗਾਜਰ, ਟਮਾਟਰ ਅਤੇ ਅਦਰਕ ਤਿੰਨਾਂ ਦਾ ਰਸ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਭੁੱਖ ਵੱਧਦੀ ਹੈ ਅਤੇ ਜ਼ਿਗਰ ਵੀ ਠੀਕ ਰਹਿੰਦਾ ਹੈ। 

ਛਾਤੀ ਦਾ ਦਰਦ: ਗਾਜਰ ਨੂੰ ਪਕਾ ਕੇ ਉਸ ਦਾ ਰਸ ਕੱਢੋ ਅਤੇ ਉਸ ’ਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਛਾਤੀ ਦੇ ਦਰਦ ਤੋਂ ਆਰਾਮ ਮਿਲਦਾ ਹੈ। 

ਖਾਂਸੀ: ਗਾਜਰ ਦੇ ਰਸ ’ਚ ਮਿਸ਼ਰੀ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਓ। ਫਿਰ ਇਸ ’ਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਂਸੀ ਦੇ ਰੋਗੀਆਂ ਨੂੰ ਖਵਾਓ। ਇਸ ਨਾਲ ਕੱਫ ਬਾਹਰ ਨਿਕਲ ਜਾਂਦਾ ਹੈ।

ਯਾਦਦਾਸ਼ਤ ’ਚ ਵਾਧਾ: ਗਾਜਰ ਦਾ ਹਲਵਾ ਦੋ ਮਹੀਨੇ ਤੱਕ ਖਾਣ ਨਾਲ ਯਾਦਦਾਸ਼ਤ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਸਵੇਰੇ ਸੱਤ ਬਾਦਾਮਾਂ ਦੇ ਨਾਲ ਇਕ ਕੱਪ ਗਾਜਰ ਦੇ ਰਸ ’ਚ ਇਕ ਗਿਲਾਸ ਦੁੱਧ ਮਿਲਾ ਕੇ ਪੀਣ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ।

ਦੰਦਾਂ ਦੇ ਰੋਗਾਂ ਲਈ: ਦੰਦਾਂ ਲਈ ਵੀ ਗਾਜਰ ਬਹੁਤ ਫ਼ਾਇਦੇਮੰਦ ਹੈ। 50 ਗ੍ਰਾਮ ਗਾਜਰ ਦਾ ਰਸ ਰੋਜ਼ਾਨਾ ਪੀਣ ਨਾਲ ਮਸੂੜਿਆਂ ਦੇ ਰੋਗ ਦੂਰ ਹੁੰਦੇ ਹਨ ਅਤੇ ਖ਼ੂਨ ਵੀ ਸਾਫ ਹੁੰਦਾ ਹੈ। 

Like us on Facebook or follow us on Twitter for more updates.