ਇੰਝ ਬਣਾਓ ਬੱਚਿਆਂ ਲਈ ਪਾਲਕ-ਪਨੀਰ ਆਮਲੇਟ, ਜਾਣੋ ਰੇਸਿਪੀ

ਸਰਦੀਆਂ 'ਚ ਸਰੀਰ ਨੂੰ ਗਰਮਾਹਟ ਦੇਣ ਵਾਲੇ ਫੂਡ ਦੀ ਬਹੁਤ ਜ਼ਿਆਦਾ ਜ਼ਰੂਰਤ ...

ਨਵੀਂ ਦਿੱਲੀ — ਸਰਦੀਆਂ 'ਚ ਸਰੀਰ ਨੂੰ ਗਰਮਾਹਟ ਦੇਣ ਵਾਲੇ ਫੂਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਸੀਜ਼ਨ 'ਚ ਆਂਡੇ ਖਾਣੇ ਲੋਕ ਪਸੰਦ ਵੀ ਕਰਦੇ ਹਨ ਅਤੇ ਇਹ ਸਰੀਰ ਲਈ ਜ਼ਰੂਰੀ ਵੀ ਹੁੰਦਾ ਹੈ। ਬ੍ਰੈੱਡ ਆਮਲੇਟ, ਉੱਬਲੇ ਹੋਏ ਆਂਡੇ, ਆਂਡਾ ਕਰੀ, ਆਂਡਾ ਭੁਰਜੀ ਇਹ ਸਾਰੇ ਵਿਅੰਜਨ ਘਰਾਂ 'ਚ ਬਣਾਏ ਜਾਂਦੇ ਹਨ ਪਰ ਇਸ ਵਾਰ ਜੇਕਰ ਤੁਸੀਂ ਆਪਣੇ ਬੱਚਿਆਂ ਲਈ ਆਂਡੇ ਨਾਲ ਬਚਣ ਵਾਲੀ ਕੋਈ ਨਵੀਂ ਡਿਸ਼ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਪਾਲਕ-ਪਨੀਰ ਆਮਲੇਟ ਬਣਾ ਸਕਦੇ ਹੋ। ਆਓ ਜਾਣਦੇ ਹਾਂ ਪਾਲਕ-ਪਨੀਰ ਆਮਲੇਟ ਬਣਾਉਣ ਦੀ ਆਸਾਨ ਵਿਧੀ।
 

ਸਮੱਗਰੀ —
ਆਂਡੇ -4
ਪਾਲਕ - 1/2 ਇਕ ਕਟੋਰੀ ਕੱਟੀ ਹੋਈ
ਪਨੀਰ - 1 ਕੱਟਿਆ ਹੋਇਆ
ਹਰੀ ਮਿਰਚ-1 ਬਾਰੀਕ ਕੱਟੀ ਹੋਈ
ਲਾਲ ਮਿਰਚ ਪਾਊਡਰ - 1/2 ਟੇਬਲਸਪੂਨ
ਕਸੂਰੀ ਮੇਥੀ- 1 ਟੇਬਲਸਪੂਨ
ਤੇਲ-ਥੋੜਾ ਜਿਹਾ
ਮਿਕਸਡ ਹਰਬਸ-1 ਟੇਬਲਸਪੂਨ
ਕਾਲੀ ਮਿਰਚ-1/4 ਚਮਚ

ਇਸ ਲੋਹੜੀ 'ਤੇ ਘਰ 'ਚ ਹੀ ਬਣਾਓ ਤਿਲ ਦੀ ਗੱਚਕ, ਜਾਣੋ ਵਿਧੀ

ਵਿਧੀ —
ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਸ ਨੂੰ ਬਾਰੀਕ ਕੱਟ ਲਓ ਅਤੇ ਅਲੱਗ ਰੱਖ ਦਿਓ। ਇਸ ਤੋਂ ਬਾਅਦ ਪਨੀਰ ਨੂੰ ਟੁਕੜਿਆਂ 'ਚ ਕੱਟ ਲਓ। ਇਸ 'ਚ ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਹਰੀ ਮਿਰਚ ਮਿਲਾ ਲਓ। ਹੁਣ ਇਕ ਕਟੋਰੀ 'ਚ ਇਹ ਸਾਰੀਆਂ ਚੀਜ਼ਾਂ ਲੈ ਲਓ ਅਤੇ ਇਸ 'ਚ ਉੱਪਰ ਨਮਕ, ਕਸੂਰੀ ਮੇਥੀ, ਕਾਲੀ ਮਿਰਚ, ਮਿਕਸਡ ਹਰਬਸ ਅਤੇ ਥੋੜਾ ਜਿਹਾ ਤੇਲ ਮਿਲਾ ਲਓ। ਹੁਣ ਇਸ ਮਿਸ਼ਰਣ 'ਚ ਆਂਡਾ ਪਾਓ ਅਤੇ ਚੰਗੀ ਤਰ੍ਹਾਂ ਫੈਂਟ ਲਓ। ਹੁਣ ਇਕ ਨਾਨ ਸਟਿੱਕ ਪੈਨ 'ਚ ਤੇਲ ਪਾਓ ਅਤੇ ਉਸ ਨੂੰ ਗਰਮ ਹੋਣ ਦਓ। ਇਸ ਤੋਂ ਬਾਅਦ ਪੈਨ 'ਚ ਆਂਡੇ ਵਾਲਾ ਮਿਸ਼ਰਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਾ ਲਓ। ਹੁਣ ਆਮਲੇਟ ਨੂੰ ਉਲਟਾ ਕੇ ਦੂਜੀ ਸਾਈਡ ਤੋਂ ਵੀ ਸੇਕ ਲਓ। ਤੁਹਾਡਾ ਪਾਲਕ-ਪਨੀਰ ਆਮਲੇਟ ਤਿਆਰ ਹੈ। ਇਸ ਨੂੰ ਟਮਾਟਰ ਦੀ ਚਟਨੀ ਜਾਂ ਸਾਸ ਨਾਲ ਗਰਮਾਗਰਮ ਸਰਵ ਕਰੋ।

Get the latest update about Punjabi News, check out more about Food News, Recipes, Spinach Cheese Omelette & children

Like us on Facebook or follow us on Twitter for more updates.