ਗੁਣਾਂ ਦਾ ਖ਼ਜ਼ਾਨਾ ਹੈ ਪਾਲਕ, ਜਾਣੋ ਇਸਨੂੰ ਖਾਣ ਦੇ ਚਮਤਕਾਰੀ ਫਾਇਦੇ

ਪਾਲਕ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਆਇਰਨ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ...

ਸਰਦੀਆਂ ਦੇ ਨਾਲ ਆਉਣ ਹੀ ਪਾਲਕ ਦੀ ਵਰਤੋਂ ਵੀ ਜ਼ਿਆਦਾ ਹੋਣ ਲਗਦੀ ਹੈ। ਇਹ ਸਭ ਤੋਂ ਪੌਸ਼ਟਿਕ ਸ਼ਾਕਾਹਾਰੀ ਸਬਜ਼ੀ ਹੈ। ਪਾਲਕ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਆਇਰਨ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਪਾਲਕ ਫੋਲੇਟ ਦੇ ਪੱਧਰ ਨੂੰ ਵਧਾਉਂਦੀ ਹੈ। ਇਸ ਦੇ ਨਾਲ ਹੀ ਇਸ ਨੂੰ ਡਾਇਟ 'ਚ ਸ਼ਾਮਲ ਕਰਕੇ ਤੁਸੀਂ ਆਪਣਾ ਭਾਰ ਤੇਜ਼ੀ ਨਾਲ ਘਟਾ ਸਕਦੇ ਹੋ ਅਤੇ ਇਹ ਹੱਡੀਆਂ ਨੂੰ ਵੀ ਮਜ਼ਬੂਤ ​​ਕਰਦੀ ਹੈ। ਸ਼ੂਗਰ ਦੇ ਮਰੀਜਾਂ ਲਈ ਪਾਲਕ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਤਾਂ ਆਓ ਬਿਨਾ ਦੇਰੀ ਕੀਤੇ ਤੁਹਾਨੂੰ ਇਸਦੇ ਚਮਤਕਾਰੀ ਫਾਇਦੇ ਦਸਦੇ ਹਾਂ-

1. ਅੱਖਾਂ ਲਈ ਫਾਇਦੇਮੰਦ 
ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਣ ਲਈ ਪਾਲਕ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਲਕ 'ਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਮੁੱਖ ਤੌਰ 'ਤੇ ਅੱਖਾਂ 'ਚ ਹੋਣ ਵਾਲੇ ਮੈਕੂਲਰ ਡੀਜਨਰੇਸ਼ਨ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਪਾਲਕ ਵਿੱਚ ਲੂਟੀਨ ਅਤੇ ਜ਼ੈਕਸਨਥਿਨ ਨਾਮਕ ਮਿਸ਼ਰਣ ਹੁੰਦੇ ਹਨ। ਲੂਟੀਨ ਅਤੇ ਜ਼ੈਕਸਨਥਿਨ ਦਾ ਸੇਵਨ ਐਂਟੀਆਕਸੀਡੈਂਟ ਗੁਣਾਂ ਵਜੋਂ ਕੰਮ ਕਰਦਾ ਹੈ। ਇਹ ਮੈਕੂਲਾ (ਰੇਟੀਨਾ ਦਾ ਫੋਕਲ ਪੁਆਇੰਟ) ਵਿੱਚ ਕਲਰ ਡੈਂਸਿਟੀ ਨੂੰ ਸੁਧਾਰਨ ਵਿੱਚ ਮਹੱਤਵਪੂਰਣ ਕੰਮ ਕਰ ਸਕਦੀ ਹੈ।

2. ਭਾਰ ਘਟਾਉਣ 'ਚ ਮਦਦਗਾਰ 
ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਪਾਲਕ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਦਰਅਸਲ, ਭਾਰ ਘਟਾਉਣ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਥੋੜ੍ਹੀ ਜਿਹੀ ਕੈਲੋਰੀ ਲਓ ਅਤੇ  ਪਾਲਕ ਇਕ ਘੱਟ ਕੈਲੋਰੀ ਵਾਲਾ ਭੋਜਨ ਹੈ। ਜਿਸ ਨੂੰ ਤੁਸੀਂ ਡਾਇਟ ਵਿਚ ਸ਼ਾਮਲ ਕਰਕੇ ਆਪਣੇ ਵਧਦੇ ਭਾਰ ਨੂੰ ਕੰਟਰੋਲ ਕਰਨ ਦਾ ਕੰਮ ਕਰ ਸਕਦੇ ਹੋ। ਇੱਕ ਹੋਰ ਵਿਗਿਆਨਕ ਰਿਸਰਚ ਮੁਤਾਬਕ ਇਹ ਭਾਰ ਨੂੰ ਕੰਟਰੋਲ 'ਚ ਰੱਖਣ ਲਈ ਪਾਲਕ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।

3. ਹੱਡੀਆਂ ਲਈ ਫਾਇਦੇਮੰਦ 
ਪਾਲਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਕੇ ਪਾਇਆ ਜਾਂਦਾ ਹੈ। ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਕੈਲਸ਼ੀਅਮ ਜ਼ਰੂਰੀ ਹੈ। ਪਾਲਕ ਹੱਡੀਆਂ ਦੇ ਵਿਕਾਸ ਵਿੱਚ ਮਦਦ ਕਰਦੀ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ​​ਕਰਦੀ ਹੈ। ਹੱਡੀਆਂ ਦੀ ਨੂੰ ਮਜਬੂਤ ਬਣਾਈ ਰੱਖਣ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਪਾਲਕ ਨੂੰ ਸ਼ਾਮਲ ਕਰ ਸਕਦੇ ਹੋ।


4. ਬਲੱਡ ਪ੍ਰੈਸ਼ਰ ਕੰਟਰੋਲ ਕਰਦੀ ਹੈ
ਪਾਲਕ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਘੱਟ ਕਰਦੀ ਹੈ। ਪਾਲਕ ਵਿੱਚ ਨਾਈਟ੍ਰੇਟ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਨਾਈਟ੍ਰੇਟਸ ਵਾਲੀ ਪਾਲਕ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਦਿਲ ਲਈ ਵੀ ਲਾਭਦਾਇਕ ਹੈ ਅਤੇ ਪਾਲਕ ਵਿੱਚ ਪੈਪਸਿਨ ਪਾਇਆ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ।

5. ਪਾਚਨ ਸ਼ਕਤੀ ਬਣਾਈ ਰੱਖਦੀ ਹੈ 
ਗੈਸਟਰੋਇੰਟੇਸਟਾਈਨਲ ਪਾਚਨ ਪ੍ਰਣਾਲੀ ਨਾਲ ਸਬੰਧਤ ਹੈ। ਪਾਚਨ ਪ੍ਰਣਾਲੀ ਗੈਸਟਰੋਇੰਟੇਸਟਾਈਨਲ ਟ੍ਰੈਕਟ ਜਿਗਰ, ਪੈਨਕ੍ਰੀਅਸ ਅਤੇ ਪਿੱਤੇ ਦੇ ਬਲੈਡਰ ਤੋਂ ਬਣਿਆ ਹੁੰਦਾ ਹੈ।  ਜੋ ਸਰੀਰ ਨੂੰ ਭੋਜਨ ਖਾਣ ਅਤੇ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ। ਪਾਲਕ ਵਿੱਚ ਫਾਈਬਰ ਅਤੇ ਪਾਣੀ ਭਰਪੂਰ ਹੁੰਦਾ ਹੈ ਅਤੇ ਫਾਈਬਰ ਮੁੱਖ ਤੌਰ 'ਤੇ ਭੋਜਨ ਨੂੰ ਹਜ਼ਮ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਫਾਈਬਰ ਗੈਸਟਰੋਇੰਟੇਸਟਾਈਨਲ ਟ੍ਰੈਕਟ ਨੂੰ ਹੈਲਥੀ ਰੱਖ ਕੇ ਕੋਲਨ ਕੈਂਸਰ ਨੂੰ ਰੋਕ ਸਕਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਮਿਲ ਸਕਦਾ ਹੈ।

6. ਕੈਂਸਰ ਵਿੱਚ ਮਦਦਗਾਰ 
ਪਾਲਕ ਬੀਟਾ-ਕੈਰੋਟੀਨ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ, ਅਤੇ ਇਹ ਦੋਵੇਂ ਪੋਸ਼ਕ ਤੱਤ ਕੈਂਸਰ ਸੈੱਲਾਂ ਦੇ ਵਾਧੇ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਐਂਟੀਆਕਸੀਡੈਂਟ ਵਜੋਂ ਫ੍ਰੀ-ਰੈਡੀਕਲਸ ਅਤੇ ਕਾਰਸੀਨੋਜਨ ਨੂੰ ਵੀ ਰੋਕ ਸਕਦੇ ਹਨ। ਇਸ ਲਈ ਪਾਲਕ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। 

Get the latest update about health news, check out more about spinach health news, healthy food, Truescoop news & Health benefits of eating palak

Like us on Facebook or follow us on Twitter for more updates.