ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ, ਕਈ ਇਲਾਕਿਆਂ ਵਿੱਚ ਡਿਗਿਆ ਪਾਰਾ

ਇਸ ਦੇ ਨਾਲ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 2 ਦਿਨਾਂ ਵਿਚ ਇਨ੍ਹਾਂ ਖੇਤਰਾਂ ਵਿਚ ਠੰਡ ਹੋਰ ਵੱਧ ਜਾਵੇਗੀ।

 ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ ਉੱਤਰ ਭਾਰਤ ਅਤੇ ਮੈਦਾਨੀ ਇਲਾਕਿਆਂ ਉੱਤੇ ਵੀ ਆਪਣਾ ਪ੍ਰਭਾਵ ਪਾ ਰਹੀ ਹੈ ਜਿਵੇਂ ਕਿ ਦਿੱਲੀ , ਉੱਤਰ ਪ੍ਰਦੇਸ਼ ,ਬਿਹਾਰ, ਪੰਜਾਬ , ਹਰਿਆਣਾ, ਮੱਧ ਪ੍ਰਦੇਸ਼ ਰਾਜਾਂ ਵਿਚ ਸ਼ੀਤ ਲਹਿਰ ਚੱਲ ਰਹੀ ਹੈ।ਦੂਜੇ ਪਾਸੇ ਜੰਮੂ-ਕਸ਼ਮੀਰ , ਹਿਮਾਚਲ ਪ੍ਰਦੇਸ਼ ਹੋ ਰਹੀ ਬਰਫਬਾਰੀ ਕਰ ਕੇ ਤਾਪਮਾਨ ਸਿਫਰ ਤੋਂ ਹੇਠਾਂ ਚੱਲਾ ਗਿਆ ਹੈ। 

ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉਥੇ ਤਾਪਮਾਨ 1 ਡਿਗਰੀ ਰਿਕਾਰਡ ਕੀਤਾ ਗਿਆ ਹੈ । ਪਿਛਲੇ ਦਿਨੀਂ ਵਿਚ ਦਿੱਲੀ ਦਾ ਤਾਪਮਾਨ 3 ਡਿਗਰੀ ਦੇ ਆਸਪਾਸ ਦਰਜ ਕੀਤਾ ਗਿਆ ਸੀ ਪਰ ਅੱਜ ਅਨੁਮਾਨ ਹੈ ਕਿ ਦਿੱਲੀ ਦਾ ਤਾਪਮਾਨ 4 ਡਿਗਰੀ ਹੈ। ਇਸ ਤਰ੍ਹਾਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਹੀਨੇ ਦੇ ਅਖੀਰ ਵਿਚ 2 ਡਿਗਰੀ ਸੈਲਸੀਅਸ ਤਾਪਮਾਨ ਹੋ ਸਰਦਾ ਹੈ।ਦਿੱਲੀ ਵਿਚ ਵੱਧ ਰਹੀ ਠੰਡ ਨਾਲ ਹਵਾ ਦੀ ਖਰਾਬ ਗੁਣਵੱਤਾ ਬਕਰਾਰ ਹੈ। 

ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲਿਆ ਵਿਚ ਭਾਰੀ ਬਰਫਬਾਰੀ ਹੋਈ ਹੈ ਇਹੀ ਕਾਰਨ ਹੈ ਕਿ ਮੈਦਾਨੀ ਖੇਤਰਾਂ ਵਿਚ ਸ਼ੀਤ ਲਹਿਰ ਚੱਲਣੀ ਸ਼ੂਰੁ ਹੋ ਚੁੱਕੀ ਹੈ। 
ਰਿਪੋਰਟ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਗਿਰਾਵਟ ਆਏਗੀ। ਅੰਦਾਜਾ ਇਹ ਵੀ ਹੈ ਕਿ ਆਉਣ ਵਾਲ ਹਫਤਿਆਂ ਵਿਚ ਰਾਤ ਦਾ ਤਾਪਮਾਨ ਹੋਰ ਹੇਠਾਂ ਡਿੱਗੇਗਾ। ਮੌਸਮ ਵਿਭਾਗ ਨੇ ਕਿ ਪਹਿਲੇ ਹਫਤੇ ਦੇ ਪਹਿਲੇ ਹਿੱਸੇ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਵਿਚ ਸ਼ੀਤ ਲਹਿਰ ਚੱਲੇਗੀ ਅਤੇ ਉਸ ਤੋਂ ਬਾਅਦ ਮੌਸਮ ਵਿਚ ਫਰਕ ਪੈ ਜਾਵੇਗਾ। 

ਇਸ ਦੇ ਨਾਲ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 2 ਦਿਨਾਂ ਵਿਚ ਇਨ੍ਹਾਂ ਖੇਤਰਾਂ ਵਿਚ ਠੰਡ ਹੋਰ ਵੱਧ ਜਾਵੇਗੀ। ਮੌਸਮ ਵਿਭਾਗ ਅਨੁਸਾਰ 17-24 ਦਸੰਬਰ ਅਤੇ 24-30 ਦਸੰਬਰ ਤੱਕ ਉੱਤਰ ਪ੍ਰਦੇਸ਼, ਮੱਧ ਅਤੇ ਪੂਰਵੀ ਭਾਰਤ ਵਿਚ ਜ਼ਿਆਦਾਤਰ ਘੱਟੋ-ਘੱਟ ਤਾਪਮਾਨ ਆਮ ਨਾਲੋ 2-6 ਡਿਗਰੀ ਸੈਲਸੀਅਸ ਵੱਧ ਰਹੇਗਾ।

ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਵਿਚ ਕਈ ਖੇਤਰਾਂ ਵਿਚ ਸਫੇਦ ਚਾਦਰ ਮਤਲਬ ਧੁੰਦ ਅਤੇ ਸ਼ੀਤ ਲਹਿਰ ਨਾਲ ਠੰਡ ਕਾਫੀ ਦੇਖਣ ਨੂੰ ਮਿਲੀ । ਉੱਤਰ ਪ੍ਰਦੇਸ਼ ਨੂੰ ਸਭ ਤੋਂ ਠੰਡਾ ਸੂਬਾ ਰਿਹਾ ਜਦ ਕਿ ਝਾਂਸੀ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Get the latest update about TrueScoop Punjabi, check out more about TrueScoop, Weather news, Jammu and Kashmir & Trending news

Like us on Facebook or follow us on Twitter for more updates.