BWF World Tour Finals: PV ਸਿੰਧੂ ਫਾਈਨਲ 'ਚ ਹਾਰੀ

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਬੀਡਬਲਿਊਐਫ ਵਰਲਡ ਟੂਰ ਫਾਈਨਲਜ਼ ਵਿਚ ਚਾਂਦੀ ਦੇ ਤਗ਼ਮੇ ਨਾਲ...

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਬੀਡਬਲਿਊਐਫ ਵਰਲਡ ਟੂਰ ਫਾਈਨਲਜ਼ ਵਿਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਫਾਈਨਲ ਮੈਚ ਵਿੱਚ ਪੀਵੀ ਸਿੰਧੂ ਦੱਖਣੀ ਕੋਰੀਆ ਦੀ ਏਨ ਸੇਂਗ ਤੋਂ ਸਿੱਧੇ ਗੇਮਾਂ ਵਿੱਚ ਹਾਰ ਗਈ, ਜਿਸ ਨਾਲ ਉਸ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ।

ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਕੋਲ ਵਿਸ਼ਵ ਦੀ ਛੇਵੇਂ ਨੰਬਰ ਦੀ ਕੋਰੀਆਈ ਖਿਡਾਰਨ ਦੀ ਖੇਡ ਦਾ ਕੋਈ ਜਵਾਬ ਨਹੀਂ ਸੀ ਕਿਉਂਕਿ ਉਹ ਆਸਾਨੀ ਨਾਲ 16-21, 12-21 ਨਾਲ ਹਾਰ ਗਈ।

ਸੀਓਂਗ ਨੇ ਨੈੱਟ 'ਤੇ ਵਧੀਆ ਖੇਡਿਆ ਅਤੇ ਬੇਸਲਾਈਨ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ 39 ਮਿੰਟ ਤੱਕ ਚੱਲੇ ਮੈਚ ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤੀ ਖਿਡਾਰਨ ਪੀਵੀ ਸਿੰਧੂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।

ਸਿਓਂਗ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਜ਼ ਅਤੇ ਇੰਡੋਨੇਸ਼ੀਆ ਓਪਨ ਖਿਤਾਬ ਜਿੱਤੇ ਸਨ। ਉਸਨੇ ਅਕਤੂਬਰ ਵਿੱਚ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿੱਚ ਵੀ ਸਿੰਧੂ ਨੂੰ ਹਰਾਇਆ ਸੀ। ਇਹ ਤੀਜੀ ਵਾਰ ਸੀ ਜਦੋਂ ਪੀਵੀ ਸਿੰਧੂ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਉਹ 2018 ਵਿੱਚ ਖ਼ਿਤਾਬ ਜਿੱਤ ਕੇ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਸੀ।

ਪੀਵੀ ਸਿੰਧੂ ਸ਼ਨੀਵਾਰ ਨੂੰ ਸਖ਼ਤ ਮੁਕਾਬਲੇ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ BWF ਵਰਲਡ ਟੂਰ ਫਾਈਨਲਜ਼ ਦੇ ਫਾਈਨਲ ਵਿੱਚ ਪਹੁੰਚ ਗਈ। ਸਿੰਧੂ ਨੇ ਇਹ ਰੋਮਾਂਚਕ ਮੈਚ 21-15, 15-21, 21-19 ਨਾਲ ਜਿੱਤਿਆ।

ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਸਿੰਧੂ ਫਰੈਂਚ ਓਪਨ, ਇੰਡੋਨੇਸ਼ੀਆ ਮਾਸਟਰਸ ਅਤੇ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਪਹੁੰਚ ਗਈ ਸੀ। ਉਹ ਮਾਰਚ ਵਿੱਚ ਸਵਿਸ ਓਪਨ ਦੇ ਫਾਈਨਲ ਵਿੱਚ ਹਾਰ ਗਈ ਸੀ। ਉਹ ਮਾਰਚ ਵਿੱਚ ਸਵਿਸ ਓਪਨ ਵਿੱਚ ਉਪ ਜੇਤੂ ਰਹੀ ਸੀ।

Get the latest update about , check out more about sports NEWS, sports, BWF World Tour Finals & PV Sindhu

Like us on Facebook or follow us on Twitter for more updates.